ਮੋਹਾਲੀ ਬਣੇਗਾ ਭਾਰਤ ਦਾ ਅਗਲਾ ਸੈਮੀਕੰਡਕਟਰ ਹੱਬ – ਕੇਂਦਰ ਸਰਕਾਰ ਵੱਲੋਂ ਪ੍ਰੋਜੈਕਟ ਨੂੰ ਮਨਜ਼ੂਰੀ
Semiconductor in Punjab: ਪੰਜਾਬ ਵਿੱਚ ਹੁਣ ਸੈਮੀਕੰਡਕਟਰ ਇੰਡਸਟਰੀ ਦੀ ਵੱਡੀ ਸ਼ੁਰੂਆਤ ਹੋਣ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਮੋਹਾਲੀ ਵਿੱਚ ਸੈਮੀਕੰਡਕਟਰ ਪਲਾਂਟ ਲਗਾਉਣ ਨੂੰ ਹਰੀ ਝੰਡੀ ਮਿਲ ਗਈ ਹੈ। ਇਸ ਪ੍ਰੋਜੈਕਟ ਦੀ ਮੰਜੂਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਦਿੱਤੀ ਗਈ।
ਪ੍ਰੋਜੈਕਟ ਦੀ ਲਾਗਤ ਤੇ ਰੋਜ਼ਗਾਰ:
- ਕੁੱਲ ਲਾਗਤ: ₹4,594 ਕਰੋੜ
- ਸੂਬੇ: ਪੰਜਾਬ, ਓਡਿਸ਼ਾ, ਆਂਧਰਾ ਪ੍ਰਦੇਸ਼
- ਕੁੱਲ 4 ਪ੍ਰੋਜੈਕਟ, ਜਿਨ੍ਹਾਂ ਵਿੱਚੋਂ ਇੱਕ ਮੋਹਾਲੀ (ਪੰਜਾਬ) ਵਿੱਚ ਲੱਗੇਗਾ
- ਇਹ ਪ੍ਰੋਜੈਕਟ ਆਉਣ ਵਾਲੇ ਸਮੇਂ ਵਿੱਚ ਹਜ਼ਾਰਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਦਰਵਾਜ਼ੇ ਖੋਲ੍ਹੇਗਾ।
ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ:
“ਸੈਮੀਕੰਡਕਟਰ ਇੱਕ ਰਣਨੀਤਕ ਉਦਯੋਗ ਹੈ। ਬਿਨਾਂ ਇਸ ਦੇ, ਕੋਈ ਵੀ ਦੇਸ਼ ਵਿਕਸਤ ਦੇਸ਼ ਨਹੀਂ ਬਣ ਸਕਦਾ। ਭਾਰਤ ਵਿੱਚ ਸੈਮੀਕੰਡਕਟਰ ਡਿਮਾਂਡ ਲਗਾਤਾਰ ਵੱਧ ਰਹੀ ਹੈ। ਅਸੀਂ 6 ਮਹੀਨੇ ਵਿੱਚ ਇਹ ਪ੍ਰੋਜੈਕਟ ਸ਼ੁਰੂ ਕਰਾਂਗੇ।”
ਮੋਹਾਲੀ ‘ਚ CDIL ਪਲਾਂਟ:
- ਪੰਜਾਬ ਦਾ ਸੈਮੀਕੰਡਕਟਰ ਪਲਾਂਟ ਮੋਹਾਲੀ ਦੇ CDIL ਕੰਪਲੈਕਸ ਵਿੱਚ ਬਣੇਗਾ।
- ਇਸ ਦਾ ਕੋਰੀਆ ਦੀ ਇੱਕ ਕੰਪਨੀ ਨਾਲ ਟਾਈ-ਅੱਪ ਹੋਇਆ ਹੈ।
- ਇਹ ਪਲਾਂਟ ਵੱਖ-ਵੱਖ ਖੇਤਰਾਂ ਲਈ ਚਿੱਪ ਉਤਪਾਦਨ ਵਿੱਚ ਸਹਾਇਕ ਹੋਵੇਗਾ।
ਪੰਜਾਬ ਸਰਕਾਰ ਦੀ ਤਿਆਰੀ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਸੈਮੀਕੰਡਕਟਰ ਉਦਯੋਗ ਨਾਲ ਜੁੜੇ ਪ੍ਰਮੁੱਖ ਨੁਮਾਇੰਦਿਆਂ ਨਾਲ ਮੀਟਿੰਗ ਕਰ ਕੇ ਪੰਜਾਬ ਨੂੰ ਦੇਸ਼ ਦਾ ਅਗਲਾ ਸੈਮੀਕੰਡਕਟਰ ਹੱਬ ਬਣਾਉਣ ਦੀ ਯੋਜਨਾ ਤਿਆਰ ਕੀਤੀ।
ਉਨ੍ਹਾਂ ਕਿਹਾ:
“ਸੈਮੀਕੰਡਕਟਰ ਚਿੱਪਸ ਅੱਜ ਹਰ ਆਧੁਨਿਕ ਤਕਨਾਲੋਜੀ ਦਾ ਮੂਲ ਹਨ – ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਲੈ ਕੇ ਹਰੇਕ ਡਿਵਾਈਸ ਦਾ ਅਧਾਰ ਹਨ।”
ਮੁੱਖ ਮੰਤਰੀ ਨੇ ਦੱਸਿਆ ਕਿ:
- ਇਹ ਉਦਯੋਗ ਭਾਰਤ ਦੀ ਅਰਥਵਿਵਸਥਾ ਵਿੱਚ ਹਰ ਸਾਲ 20-23% ਦੀ ਵਾਧੂ ਭੂਮਿਕਾ ਨਿਭਾ ਰਿਹਾ ਹੈ।
- ਪੰਜਾਬ ਸਰਕਾਰ ਮੋਹਾਲੀ ਵਿੱਚ ਵਿਸ਼ੇਸ਼ ਸੈਮੀਕੰਡਕਟਰ ਪਾਰਕ ਦੀ ਸਥਾਪਨਾ ਲਈ ਕੰਮ ਕਰ ਰਹੀ ਹੈ।
ਹੋਰ ਤਿੰਨ ਪ੍ਰੋਜੈਕਟ ਕਿੱਥੇ ਹੋਣਗੇ:
- ਭੁਵਨੇਸ਼ਵਰ (ਓਡਿਸ਼ਾ): ਸਿਲੀਕੋਨ ਕਾਰਬਾਈਡ ਸੈਮੀਕੰਡਕਟਰ ਪਲਾਂਟ – ਰੇਲਵੇ, ਮਿਸਾਈਲ, ਸਪੇਸ ਲਈ
- ਓਡਿਸ਼ਾ: 3D ਗਲਾਸ ਸੈਮੀਕੰਡਕਟਰ ਟੈਕਨੋਲੋਜੀ, ਇੰਟੈਲ ਵਰਗੀਆਂ ਕੰਪਨੀਆਂ ਦੀ ਭਾਗੀਦਾਰੀ
- ਆਂਧਰਾ ਪ੍ਰਦੇਸ਼: ASIP ਪਲਾਂਟ