ਮੋਹਾਲੀ ਦੇ ਹੋਟਲ ਦੇ ਬਾਹਰ ਦਿਨ-ਦਿਹਾੜੇ ਵੱਡਾ ਕਾਂਡ, ਇਨਾਮੀ ਗੈਂਗਸਟਰ ਨੇ 5 ਰਾਊਂਡ ਕੀਤੇ ਫਾਇਰ
Mohali Zirakpur Hotel Employee Firing; ਮੋਹਾਲੀ ਦੇ ਜ਼ੀਰਕਪੁਰ ਵਿੱਚ ਪਟਿਆਲਾ ਹਾਈਵੇਅ ‘ਤੇ ਇੱਕ ਹੋਟਲ ਦੇ ਸਾਹਮਣੇ ਦਿਨ-ਦਿਹਾੜੇ ਗੋਲੀਬਾਰੀ ਹੋਈ। ਬਾਈਕ ਸਵਾਰ ਹਮਲਾਵਰਾਂ ਨੇ ਹੋਟਲ ਮਾਲਕ ਦੇ ਪੁੱਤਰ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ‘ਚ ਨੌਜਵਾਨ ਭੱਜ ਕੇ ਜਾਨ ਬਚਾਈ, ਜਦੋਂ ਕਿ ਇਸ ਗੋਲੀਬਾਰੀ ਵਿੱਚ ਦੋ ਕਾਰਾਂ ਨੂੰ ਨੁਕਸਾਨ ਪਹੁੰਚਿਆ। ਇਹ ਗੋਲੀਬਾਰੀ ਦੁਪਹਿਰ 1:15 ਵਜੇ ਦੇ […]
By :
Jaspreet Singh
Updated On: 09 Nov 2025 15:10:PM
ਸੰਕੇਤਕ ਤਸਵੀਰ
Mohali Zirakpur Hotel Employee Firing; ਮੋਹਾਲੀ ਦੇ ਜ਼ੀਰਕਪੁਰ ਵਿੱਚ ਪਟਿਆਲਾ ਹਾਈਵੇਅ ‘ਤੇ ਇੱਕ ਹੋਟਲ ਦੇ ਸਾਹਮਣੇ ਦਿਨ-ਦਿਹਾੜੇ ਗੋਲੀਬਾਰੀ ਹੋਈ। ਬਾਈਕ ਸਵਾਰ ਹਮਲਾਵਰਾਂ ਨੇ ਹੋਟਲ ਮਾਲਕ ਦੇ ਪੁੱਤਰ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ‘ਚ ਨੌਜਵਾਨ ਭੱਜ ਕੇ ਜਾਨ ਬਚਾਈ, ਜਦੋਂ ਕਿ ਇਸ ਗੋਲੀਬਾਰੀ ਵਿੱਚ ਦੋ ਕਾਰਾਂ ਨੂੰ ਨੁਕਸਾਨ ਪਹੁੰਚਿਆ।
ਇਹ ਗੋਲੀਬਾਰੀ ਦੁਪਹਿਰ 1:15 ਵਜੇ ਦੇ ਕਰੀਬ ਹੋਈ। ਜ਼ੀਰਕਪੁਰ-ਪਟਿਆਲਾ ਹਾਈਵੇਅ ‘ਤੇ ਹੋਟਲ ਐਮਐਮ ਕਰਾਊਨ ਦੇ ਸਾਹਮਣੇ ਵਾਪਰੀ ਇਸ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਅਨੁਸਾਰ ਹਮਲੇ ਵਿੱਚ ਹਰਿਆਣਾ ਦਾ ਇੱਕ ਗੈਂਗਸਟਰ ਸ਼ਾਮਲ ਹੈ, ਅਤੇ ਪੀੜਤ ਉਸਨੂੰ ਜਾਣਦਾ ਹੈ। ਉਸਨੇ ਉਸਦੀ ਪਛਾਣ ਕਰ ਲਈ ਹੈ।