ਚੰਡੀਗੜ੍ਹ ਯੂਨੀਵਰਸਿਟੀ ਨੇ ਕੀਤੀ ‘ਦਸਤਕ ਥੀਏਟਰ ਫ਼ੈਸਟੀਵਲ 2025’ ਦੀ ਮੇਜ਼ਬਾਨੀ, ਉੱਘੀਆਂ ਫ਼ਿਲਮ ਹਸਤੀਆਂ ਨੇ ਵੱਖ-ਵੱਖ ਨਾਟਕਾਂ ਰਾਹੀਂ ਦਰਸ਼ਕਾਂ ਦਾ ਕੀਤਾ ਮਨੋਰੰਜਨ
ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂੰਆ ਕੈਂਪਸ ਵਿਖੇ 5 ਦਿਨਾਂ ‘ਦਸਤਕ’ ਥੀਏਟਰ ਫ਼ੈਸਟੀਵਲ ਕਰਵਾਇਆ ਗਿਆ। ‘ਭਾਵਨਾਓਂ ਕੀ ਚੌਖਟ ਪਰ ਏਕ ਦਸਤਕ’ ਥੀਮ ਹੇਠਾਂ ਕਰਵਾਏ ਗਏ ਫ਼ੈਸਟੀਵਲ ਵਿੱਚ ਉੱਘੀਆਂ ਫ਼ਿਲਮ ਅਤੇ ਥੀਏਟਰ ਹਸਤੀਆਂ ਨੇ ਭਾਗ ਲਿਆ। ਪੰਜ ਦਿਨਾਂ ਥੀਏਟਰ ਫ਼ੈਸਟੀਵਲ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਅਤੇ ਚੰਡੀਗੜ੍ਹ ਦੇ ਸੈਕਟਰ-16 ਵਿਖੇ ਪੰਜਾਬ ਕਲਾ ਭਵਨ ਵਿਖੇ ਕੁੱਲ 7 ਨਾਟਕ ਖੇਡੇ ਜਾਣੇ ਹਨ। ਇਸ ਦਰਮਿਆਨ ਕਲਾਕਾਰਾਂ ਨੇ ਆਪਣੀ ਪ੍ਰਤਿਭਾ ਰਾਹੀਂ ਰੰਗਮੰਚ ‘ਤੇ ਵੱਖ-ਵੱਖ ਭਾਵਨਾਵਾਂ ਦੇ ਰੰਗ ਭਰੇ। ਇਹ ਸਾਰੇ ਨਾਟਕ ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂੰਆ ਕੈਂਪਸ ਅਤੇ ਚੰਡੀਗੜ੍ਹ ਸੈਕਟਰ-16 ਦੇ ਪੰਜਾਬ ਕਲਾ ਭਵਨ ਵਿਖੇ ਖੇਡੇ ਜਾ ਰਹੇ ਹਨ।
ਦੱਸ ਦਈਏ ਕਿ ਥੀਏਟਰ ਫ਼ੈਸਟੀਵਲ ਵਿੱਚ ਚੰਡੀਗੜ੍ਹ ਯੂਨੀਵਰਸਟੀ ਦੇ ਲਖਨਊ ਕੈਂਪਸ ਦੀ ਪ੍ਰੋ ਚਾਂਸਲਰ ਦਮਨਦੀਪ ਕੌਰ ਸੰਧੂ ਅਤੇ ਪ੍ਰੋ ਵਾਈਸ ਚਾਂਸਲਰ ਪ੍ਰੋ ਡਾ. ਐਸਐਸ ਸਹਿਗਲ ਤੋਂ ਇਲਾਵਾ ਸੀਯੂ ਦੀ ਸ਼ਾਨ ਵਧਾਉਣ ਲਈ ਉੱਘੇ ਬਾਲੀਵੁੱਡ ਕਲਾਕਾਰ ਹਿਮਾਨੀ ਸ਼ਿਵਪੁਰੀ, ਰਾਜਿੰਦਰ ਗੁਪਤਾ, ਮਕਰੰਦ ਦੇਸ਼ਪਾਂਡੇ, ਵਿਨੈ ਪਾਠਕ, ਰਜਤ ਕਪੂਰ, ਵੈੱਬ ਸੀਰੀਜ਼ ‘ਪੰਚਾਇਤ’ ਫ਼ੇਮ ਅਦਾਕਾਰ ਦੁਰਗੇਸ਼ ਕੁਮਾਰ, ਕੁਮੂਦ ਮਿਸ਼ਰਾ, ਰਾਜਿੰਦਰ ਸ਼ਰਮਾ ਨਾਨੂ ਅਤੇ ਅਜੀਤ ਚੌਧਰੀ ਆਪਣੀ ਕਲਾ ਅਤੇ ਪ੍ਰਤਿਭਾ ਰਾਹੀਂ ਸਾਰਿਆਂ ਦਾ ਮਨੋਰੰਜਨ ਕਰ ਰਹੇ ਹਨ। ਇਸ ਦੇ ਨਾਲ ਹੀ ਥੀਏਟਰ ਫ਼ੈਸਟੀਵਲ ਦੇ ਪਹਿਲੇ ਦਿਨ 9 ਨਵੰਬਰ ਨੂੰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਉਦਘਾਟਨ ਸਮਾਰੋਹ ਦੇ ਮੌਕੇ ਮੌਜੂਦ ਰਹੇ। ਦੂਜੇ ਦਿਨ 10 ਨਵੰਬਰ ਨੂੰ ਫ਼ਿਲਮੀ ਕਲਾਕਾਰਾਂ ਸਰਗੁਣ ਮਹਿਤਾ ਅਤੇ ਰਵੀ ਦੂਬੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਪੰਜ ਦਿਨਾਂ ਥੀਏਟਰ ਫ਼ੈਸਟੀਵਲ ਦਾ ਆਗ਼ਾਜ਼ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨੈਸ਼ਨਲ ਐਵਾਰਡ ਜੇਤੂ ਨਾਟਕ “ਕਾਲ ਰੂਪਮ” ਨਾਲ ਹੋਇਆ। ਇਸ ਨਾਟਕ ਰਾਹੀਂ ਸਮਾਜ ਵਿੱਚ ਔਰਤਾਂ ਦੀ ਮਾੜੀ ਹਾਲਤ ਨੂੰ ਊਜਾਗਰ ਕੀਤਾ ਗਿਆ। ‘ਕਾਲ ਰੂਪਮ’ ਸ਼ਿਵਾ ਨਾਮ ਦੀ ਉੱਤਰ ਪ੍ਰਦੇਸ਼ ਦੀ ਇੱਕ ਅਜਿਹੀ ਲੜਕੀ ਦੀ ਕਹਾਣੀ ਹੈ, ਜਿਸ ਦੇ ਵੱਡੇ ਸੁਪਨੇ ਸਨ। ਉਹ ਪੜ੍ਹੀ ਲਿਖੀ ਲੜਕੀ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦੀ ਸੀ, ਪਰ ਉਸ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਉਸ ਦਾ ਪੜ੍ਹਿਆ ਲਿਖਿਆ ਹੋਣਾ ਉਸ ਦੇ ਸਹੁਰੇ ਪਰਿਵਾਰ ਅਤੇ ਪਤੀ ਨੂੰ ਖੜਕਦਾ ਰਹਿੰਦਾ ਹੈ। ਅੰਤ ਵਿੱਚ ਉਸ ਨੂੰ ਦਾਜ ਲਈ ਮਾਰ ਦਿੱਤਾ ਜਾਂਦਾ ਹੈ ਅਤੇ ਉਸ ਦੇ ਕਤਲ ਨੂੰ ਖ਼ੁਦਕੁਸ਼ੀ ਸਾਬਿਤ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਸ਼ਿਵਾ ਦੀ ਆਤਮਾ ਫ਼ਿਰ ਤੋਂ ਵਾਪਸ ਆਉਂਦੀ ਹੈ ਅਤੇ ਉਸ ਦੀ ਆਤਮਾ ਨਵੀਂ ਦੇਹ ਵਿੱਚ ਪ੍ਰਵੇਸ਼ ਤਾਂ ਕਰ ਲੈਂਦੀ ਹੈ, ਪਰ ਆਪਣੇ ਵਜੂਦ ਨੂੰ ਤਲਾਸ਼ਦੀ ਰਹਿੰਦੀ ਹੈ। ਕਸ਼ਿਸ਼ ਦੇਵਗਨ ਨਿਰਦੇਸ਼ਨ ਹੇਠ ਖੇਡੇ ਗਏ ਇਸ ਨਾਟਕ ਨੂੰ ਦੇਖਣ ਵਾਲੇ ਹਰ ਸ਼ਖ਼ਸ ਦੀਆਂ ਅੱਖਾਂ ਅਖ਼ੀਰ ਵਿੱਚ ਨਮ ਦਿਖਾਈ ਦਿੱਤੀਆਂ। ਇਹੀ ਨਹੀਂ ਸੀਯੂ ਦੇ ਵਿਦਿਆਰਥੀਆਂ ਦੇ ਇਸ ਕਲਾ ਪ੍ਰਦਰਸ਼ਨ ‘ਤੇ ਆਡੀਟੋਰੀਅਮ ਵਿੱਚ ਮੌਜੂਦ ਹਾਜ਼ਰੀਨਾਂ ਨੇ ਖੜੇ ਹੋ ਕੇ ਤਾੜੀਆਂ ਵਜਾਈਆਂ।
“ਜੀਨਾ ਇਸੀ ਕਾ ਨਾਮ ਹੈ” ਨਾਟਕ ਬਾਲੀਵੁੱਡ ਦੇ ਉੱਘੇ ਕਲਾਕਾਰਾਂ ਹਿਮਾਨੀ ਸ਼ਿਵਪੁਰੀ ਅਤੇ ਰਾਜਿੰਦਰ ਗੁਪਤਾ ਨੇ ਖੇਡਿਆ। ਇਹ ਨਾਟਕ ਇੱਕ ਡਾਕਟਰ ਅਤੇ ਮਰੀਜ਼ ਦੇ ਦਰਮਿਆਨ ਰਿਸ਼ਤੇ ਦੀ ਕਹਾਣੀ ਹੈ, ਜਿਸ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਇਸ ਦਾ ਨਿਰਦੇਸ਼ਨ ਸੁਰੇਸ਼ ਭਾਰਦਵਾਜ ਵੱਲੋਂ ਕੀਤਾ ਗਿਆ ਹੈ।
ਇਸ ਤੋਂ ਬਾਅਦ ਅੱਜ ਫ਼ਿਲਮੀ ਕਲਕਾਰ ਕੁਮੂਦ ਮਿਸ਼ਰਾ ਅਤੇ ਸ਼ੁਭਰਾਜਯੋਤੀ ਭਾਰਤ ਨੇ ‘ਪੁਰਾਣੇ ਚਾਵਲ’ ਨਾਟਕ ਖੇਡਿਆ, ਜਿਸ ਵਿੱਚ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਸਭ ਦਾ ਮਨ ਮੋਹ ਲਿਆ। ਦੱਸ ਦਈਏ ਕਿ ‘ਪੁਰਾਣੇ ਚਾਵਲ’ ਨਾਟਕ ਅਮਰੀਕਨ ਲੇਖਕ ਨੀਲ ਸਾਈਮਨ ਦੇ ਨਾਟਕ ‘ਦ ਸਨਸ਼ਾਈਨ ਬੁਆਏਜ਼’ ਤੋਂ ਪ੍ਰੇਰਿਤ ਹੈ। ‘ਪੁਰਾਣੇ ਚਾਵਲ’ ਦੋ ਉੱਘੇ ਕਮੇਡੀਅਨ ਕੁਸ਼ਲ ਮਹਿੰਦੀ ਅਤੇ ਵਿਜੈ ਦਾਸ ਦੀ ਕਹਾਣੀ ਹੈ, ਜੋ ਕਿ ਬਹੁਤ ਵਧੀਆ ਦੋਸਤ ਹਨ, ਪਰ ਕਿਸੇ ਵਜ੍ਹਾ ਕਰਕੇ ਉਨ੍ਹਾਂ ਦੋਵਾਂ ਦੇ ਰਸਤੇ ਵੱਖ ਹੋ ਜਾਂਦੇ ਹਨ, ਪਰ ਉਹ 42 ਸਾਲਾਂ ਬਾਅਦ ਫ਼ਿਰ ਮਿਲਦੇ ਹਨ ਅਤੇ ਆਪਸ ਵਿੱਚ ਕਮੇਡੀਅਨ ਅਤੇ ਦੋਸਤਾਂ ਦੇ ਰੂਪ ਵਿੱਚ ਬਿਤਾਏ ਪਲਾਂ ਨੂੰ ਯਾਦ ਕਰਦੇ ਹਨ, ਜਿਸ ਨੂੰ ਸੁਮਿਤ ਵਿਆਸ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਇਤਿਹਾਸ ਅਤੇ ਸੱਭਿਆਚਾਰ ਨਾਲ ਜੋੜਨ ਲਈ ਯਤਨਸ਼ੀਲ ਹੈ, ਤਾਂ ਜੋ ਸਾਡੇ ਵਿਦਿਆਰਥੀ ਉਨ੍ਹਾਂ ਬਾਰੇ ਹੋਰ ਪੜ੍ਹ ਅਤੇ ਸਿੱਖ ਸਕਣ। ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਲਈ ਪੜ੍ਹਾਈ ਤੋਂ ਇਲਾਵਾ ਹੋਰ ਗਤੀਵਿਧਿਆਂ ਵੀ ਜ਼ਰੂਰੀ ਹਨ, ਕਿਉਂਕਿ ਇਸ ਨਾਲ ਉਨ੍ਹਾਂ ਦਾ ਤਣਾਅ ਘਟਦਾ ਹੈ ਅਤੇ ਉਨ੍ਹਾਂ ਨੂੰ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਹੈ। ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀ ਇਕਲੌਤੀ ਨਿੱਜੀ ਯੂਨੀਵਰਸਿਟੀ ਹੈ ਜਿਸਨੇ ਪਿਛਲੇ ਪੰਜ ਸਾਲਾਂ ਵਿੱਚ ਤਿੰਨ ਵਾਰ ਏਆਈਯੂ (ਆਲ ਇੰਡੀਆ ਇੰਟਰ-ਯੂਨੀਵਰਸਿਟੀ) ਓਵਰਆਲ ਟਰਾਫੀ ਜਿੱਤੀ ਹੈ। ਇਹ ਦੇਖਣਾ ਪ੍ਰੇਰਨਾਦਾਇਕ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਨਾ ਸਿਰਫ਼ ਅਕਾਦਮਿਕ ਖੇਤਰ ਵਿੱਚ ਸਗੋਂ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਉੱਤਮਤਾ ਪ੍ਰਾਪਤ ਹੈ।
ਦੱਸ ਦਈਏ ਕਿ ਪੰਜਾਬ ਦਿਨਾਂ ਥੀਏਟਰ ਫ਼ੈਸਟੀਵਲ ਵਿੱਚ ਆਗਾਮੀ ਦਿਨਾਂ ਵਿੱਚ ‘ਠੇਸ’, ‘ਨਥਿੰਗ ਲਾਈਕ ਲੀਅਰ’, ‘ਗਾਂਧੀ’, ‘ਪਤੀ ਗਿਆ ਰੇ ਕਾਠੀਆਵਾੜ’, ‘ਕਾਲ ਰੂਪਮ’ ਵਰਗੇ ਪੁਰਸਕਾਰ ਜੇਤੀ ਨਾਟਕ ਖੇਡੇ ਜਾਣਗੇ।
ਨਾਟਕ ‘ਪਤੀ ਗਿਆ ਰੇ ਕਾਠੀਆਵਾੜ’ ਜਿਸ ਦਾ ਨਿਰਦੇਸ਼ਨ ਅਜੀਤ ਚੌਧਰੀ ਵੱਲੋਂ ਕੀਤਾ ਗਿਆ ਹੈ, ਨੂੰ ਰਾਜਿੰਦਰ ਸ਼ਰਮਾ, ਅਜੀਤ ਚੌਧਰੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਖੇਡਿਆ ਜਾਵੇਗਾ। ਇਹ ਨਾਟਕ ਇੱਕ ਸ਼ਕਤੀਸ਼ਾਲੀ ਸੰਦੇਸ਼ ਨਾਲ ਸਮਾਪਤ ਹੁੰਦਾ ਹੈ, ਜਿਸ ਵਿੱਚ ਪਿਆਰ, ਵਫ਼ਾਦਾਰੀ