Banner
Banner

ਬਰਨਾਲਾ ‘ਚ ਵਾਪਰਿਆ ਦਿਲ-ਦਹਿਲਾ ਦੇਣ ਵਾਲਾ ਸੜਕ ਹਾਦਸਾ! ਮਾਂ-ਧੀ ਦੀ ਮੌਕੇ ‘ਤੇ ਹੋਈ ਦਰਦਨਾਕ ਮੌਤ

Mother and daughter die in Barnala road accident; ਬਰਨਾਲਾ ਵਿੱਚ ਸੜਕੀ ਹਾਦਸਿਆਂ ਦਾ ਕਹਿਰ ਜਾਰੀ ਹੈ। ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ ਪਿੰਡ ਘੁੰਨਸ ਕੋਲ ਵਾਪਰੇ ਸੜਕੀ ਹਾਦਸੇ ਵਿੱਚ ਮਾਂ- ਧੀ ਦੀ ਦਰਦਨਾਕ ਮੌਤ ਹੋ ਗਈ ਅਤੇ ਗੱਡੀ ਚਾਲਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਤਪਾ ਮੰਡੀ ਦੇ ਰਹਿਣ ਵਾਲੇ ਗੱਡੀ […]
Jaspreet Singh
By : Updated On: 16 Dec 2025 22:45:PM
ਬਰਨਾਲਾ ‘ਚ ਵਾਪਰਿਆ ਦਿਲ-ਦਹਿਲਾ ਦੇਣ ਵਾਲਾ ਸੜਕ ਹਾਦਸਾ! ਮਾਂ-ਧੀ ਦੀ ਮੌਕੇ ‘ਤੇ ਹੋਈ ਦਰਦਨਾਕ ਮੌਤ

Mother and daughter die in Barnala road accident; ਬਰਨਾਲਾ ਵਿੱਚ ਸੜਕੀ ਹਾਦਸਿਆਂ ਦਾ ਕਹਿਰ ਜਾਰੀ ਹੈ। ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ ਪਿੰਡ ਘੁੰਨਸ ਕੋਲ ਵਾਪਰੇ ਸੜਕੀ ਹਾਦਸੇ ਵਿੱਚ ਮਾਂ- ਧੀ ਦੀ ਦਰਦਨਾਕ ਮੌਤ ਹੋ ਗਈ ਅਤੇ ਗੱਡੀ ਚਾਲਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਤਪਾ ਮੰਡੀ ਦੇ ਰਹਿਣ ਵਾਲੇ ਗੱਡੀ ਚਾਲਕ ਮੰਗਲੇਸ਼ ਕੁਮਾਰ ਆਪਣੀ ਪਤਨੀ ਸ਼ੈਲੀ ਅਤੇ ਆਪਣੀ ਡੇਢ ਸਾਲ ਦੀ ਮਾਸੂਮ ਬੱਚੀ ਮੁਹਰੀਨ ਨਾਲ ਬਰਨਾਲਾ ਤੋਂ ਵਾਪਸ ਕਾਰ ਤੇ ਸਵਾਰ ਹੋਕੇ ਵਾਪਸ ਤਪਾ ਮੰਡੀ ਆਪਣੇ ਘਰ ਆ ਰਿਹਾ ਸੀ। ਜਿੱਥੇ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਪਿੰਡ ਘੁੰਨਸ ਢਾਬੇ ਦੇ ਸਾਹਮਣੇ ਸੜਕ ਉੱਪਰ ਖੜੇ ਗਏ ਟਰੱਕ ਪਿੱਛੋਂ ਕਾਰ ਦੀ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰਿਆ। ਜਿੱਥੇ ਟਰੱਕ ਚਾਲਕ ਦੀ ਵੱਡੀ ਲਾਪਰਵਾਹੀ ਦੱਸਿਆ ਜਾ ਰਿਹਾ।

ਜਿੱਥੇ ਕਾਰ ਚਾਲਕ ਮੂਗਲੇਸ਼ ਕੁਮਾਰ ਗੰਭੀਰ ਜਖਮੀ ਹੈ। ਸਬ ਡਿਵੀਜ਼ਨ ਤਪਾ ਮੰਡੀ ਦੇ ਡੀਐਸਪੀ ਗੁਰਪ੍ਰੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਤੇ ਪਿੰਡ ਘੁੰਨਸ ਕੋਲ ਸੜਕ ਉੱਪਰ ਖੜੇ ਟਰੱਕ ਪਿੱਛੇ ਇੱਕ ਕਾਰ ਦੀ ਟੱਕਰ ਹੋਣ ਕਾਰਨ ਤਪਾ ਮੰਡੀ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਪਤੀ-ਪਤਨੀ ਅਤੇ ਇੱਕ ਬੱਚੀ ਗੰਭੀਰ ਜ਼ਖਮੀ ਹੋ ਗਏ ਸਨ,ਜਿਨਾਂ ਜਖਮੀਆਂ ਨੂੰ ਬਰਨਾਲਾ ਹਸਪਤਾਲ ਲਿਜਾਇਆ ਗਿਆ ਅਤੇ ਜਿੱਥੇ ਕਾਰ ਚਾਲਕ ਮੰਗਲੇਸ਼ ਕੁਮਾਰ ਦੀ ਹਾਲਤ ਨੂੰ ਗੰਭੀਰ ਦੇਖਦੀਆਂ ਹੋਇਆ ਬਰਨਾਲਾ ਤੋਂ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ। ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਸ ਸੜਕੀ ਹਾਦਸੇ ਵਿੱਚ ਮਗਲੇਸ਼ ਕੁਮਾਰ ਦੀ ਪਤਨੀ ਸ਼ੈਲੀ ਅਤੇ ਉਸ ਦੀ ਡੇਢ ਸਾਲ ਦੀ ਧੀ ਮਹਰੀਨ ਦੋਵੇਂ ਮਾਵਾਂ ਧੀਆਂ ਦੀ ਮੌਤ ਹੋ ਗਈ।

ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਟਰੱਕ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ। ਜਿਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਸੁਨੇਹਾ ਦਿੰਦੇ ਕਿਹਾ ਕਿ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਧੁੰਦ ਵਦਨੀ ਸ਼ੁਰੂ ਹੋ ਗਈ ਹੈ। ਜਿਸ ਨੂੰ ਲੈ ਕੇ ਸਾਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਦੀ ਚਾਹੀਦੀ ਹੈ ਅਤੇ ਧਿਆਨ ਨਾਲ ਆਪਣੇ ਵਾਹਣ ਚਲਾਉਣ ਦੀ ਲੋੜ ਹੈ, ਤਾਂ ਜੋ ਭਵਿੱਖ ਵਿੱਚ ਅਜਿਹੀ ਹਾਦਸੇ ਨਾ ਹੋ ਸਕਣ। ਅਤੇ ਕੀਮਤੀ ਜਾਨਾ ਨਾ ਜਾ ਸਕਣ ।

ਦੋਵੇਂ ਮਾਵਾਂ ਧੀਆਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵੱਲੋਂ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਅੱਜ ਬਰਨਾਲਾ ਵਿੱਚ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਤੇ ਟਰੱਕ ਅਤੇ ਕਾਰ ਦੀ ਭਿਆਨਕ ਟੱਕਰ ਵਿੱਚ ਮਾਂ-ਧੀ ਦੀ ਮੌਤ ਤੋਂ ਇਲਾਵਾ ਬਰਨਾਲਾ- ਮੋਗਾ ਨੈਸ਼ਨਲ ਹਾਈਵੇ ਤੇ ਵੀ ਦੋ ਚਚੇਰੇ ਭਰਾਵਾਂ ਸਮੇਤ ਇੱਕ ਨੌਜਵਾਨ ਲੜਕੀ ਦੀ ਮੌਤ ਸਮੇਤ ਬਰਨਾਲਾ ਵਿੱਚ ਦੋਵੇਂ ਹਾਦਸਿਆਂ ਵਿੱਚ ਕੁੱਲ ਪੰਜ ਮੌਤਾਂ ਅਤੇ ਸੱਤ ਜਖਮੀ ਹੋਏ ਹਨ।

ਸੋ ਸੜਕੀ ਹਾਦਸੀਆਂ ਦਾ ਕਹਿਰ ਇਸ ਤਰ੍ਹਾਂ ਜਾਰੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵਧ ਰਹੀ ਧੁੰਦ ਨਾਲ ਇਹ ਹਾਦਸੇ ਹੋਰ ਵੀ ਵੱਧ ਸਕਦੇ ਹਨ। ਜੇਕਰ ਅਸੀਂ ਧਿਆਨ ਨਾ ਦਿੱਤਾ ਤਾਂ ਸਾਨੂੰ ਟਰੈਫਿਕ ਨਿਯਮਾਂ ਅਤੇ ਸੜਕ ਤੇ ਤੇਜ਼ ਰਫਤਾਰੀ ਤੋਂ ਬਚਣ ਦੀ ਲੋੜ ਹੈ। ਤਾਂ ਜੋ ਕੀਮਤੀ ਜਾਨਾ ਨਾ ਸਕਣ।

Read Latest News and Breaking News at Daily Post TV, Browse for more News

Ad
Ad