ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਕਾਰਨ ਹੋਈ ਮੌਤ, ਖ਼ਬਰ ਸੁਣ ਮਾਂ ਨੇ ਵੀ ਤਿਆਗੇ ਪ੍ਰਾਣ, ਪਰਿਵਾਰ ਨੇ JE ‘ਤੇ ਲਗਾਏ ਗੰਭੀਰ ਆਰੋਪ
Mother-son death incident in Nabha; ਨਾਭਾ ਦੇ ਪਿੰਡ ਬਾਬਰਪੁਰ ਵਿਖੇ ਬਿਜਲੀ ਮੁਲਾਜ਼ਮ ਦੀ ਟਰਾਂਸਫਾਰਮਰ ਤੇ ਰਿਪੇਅਰ ਕਰਦੇ ਸਮੇਂ ਕਰੰਟ ਲੱਗਣ ਕਾਰਨ ਦਰਦਨਾਕ ਮੌਤ ਹੋ ਗਈ। ਜਦੋਂ ਇਸ ਘਟਨਾ ਦੀ ਖ਼ਬਰ ਘਰ ਤੱਕ ਪਹੁੰਚੀ ਤਾਂ ਉਸਦੀ ਮਾਂ ਨੇ ਪੁੱਤ ਦੀ ਮੌਤ ਦਾ ਦੁੱਖ ਨਾ ਸਹਾਰਦੇ ਪ੍ਰਾਣ ਤਿਆਗ ਦਿੱਤੇ।
ਬੀਤੀ ਰਾਤ ਨਾਭਾ ਦੇ ਪਿੰਡ ਬਾਬਰਪੁਰ ਵਿਖੇ ਟਰਾਂਸਫਾਰਮਰ ‘ਤੇ ਕੰਮ ਕਰ ਰਹੇ ਇੱਕ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਦੋਂ ਸੰਜੀਵ ਕੁਮਾਰ ਦੀ ਮੌਤ ਦੀ ਖ਼ਬਰ ਉਸ ਦੀ ਮਾਂ ਤੱਕ ਪਹੁੰਚੀ ਤਾਂ ਬੀਤੀ ਰਾਤ ਉਸਦੀ ਮਾਂ ਨੇ ਵੀ ਪ੍ਰਾਣ ਤਿਆਗ ਦਿੱਤੇ। ਇਸ ਮਾਮਲੇ ਵਿੱਚ ਮ੍ਰਿਤਕ ਮੁਲਾਜ਼ਮ ਦੇ ਪਿਤਾ ਦੇ ਬਿਆਨਾਂ ਤੇ ਸੰਬੰਧਿਤ ਜੇਈ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਹਰਪ੍ਰੀਤ ਸਿੰਘ ਉੱਪਰ ਦੋਸ਼ ਲੱਗੇ ਹਨ ਕਿ ਜੇਈ ਵੱਲੋਂ ਬਿਨਾਂ ਪਰਮਿਟ ਲਏ ਹੀ ਲਾਈਨਮੈਨ ਨੂੰ ਟਰਾਂਸਫਾਰਮ ਦੇ ਉੱਪਰ ਬਿਜਲੀ ਦਾ ਨੁਕਸ ਠੀਕ ਕਰਨ ਚੜਾ ਦਿੱਤਾ, ਜਦੋ ਕਿ ਉਸ ਵਿੱਚ ਬਿਜਲੀ ਚੱਲ ਰਹੀ ਸੀ। ਇਸ ਮਾਮਲੇ ਵਿੱਚ ਥਾਣਾ ਸਦਰ ਅਧੀਨ ਚੌਂਕੀ ਦੰਦਰਾਾਲਾ ਢੀਂਡਸਾ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਆਧਾਰ ਤੇ ਜੇਈ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਦੀ ਭਾਲ ਸ਼ੁਰੂ ਕਰ ਦਿੱਤੀ।
ਇਸ ਮਾਮਲੇ ਤੇ ਮ੍ਰਿਤਕ ਦੇ ਰਿਸ਼ਤੇਦਾਰ ਨੇ ਗੱਲ ਕਰਦੇ ਹੋਏ ਦੱਸਿਆ ਕਿ ਸੋਮਵਾਰ ਨੂੰ ਦੁਪਹਿਰ ਪਿੰਡ ਬਾਬਰਪੁਰ ਵਿਖੇ ਟਰਾਂਸਫਾਰਮ ਤੇ ਉਸਦੇ ਭਰਾ ਸੰਜੀਵ ਕੁਮਾਰ ਬਿਜਲੀ ਦੀ ਮੁਰੰਮਤ ਕਰਨ ਗਿਆ ਸੀ। ਜਿੱਥੇ ਅਚਾਨਕ ਤੇਜ਼ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਜਿਵੇਂ ਹੀ ਉਸਦੀ ਮੌਤ ਦੀ ਖ਼ਬਰ ਘਰ ਪਹੁੰਚੀ ਤਾਂ ਉਸ ਦੀ ਮਾਂ ਸਿਮਲੋ ਦੇਵੀ ਵੀ ਆਪਣੇ ਪੁੱਤ ਦਾ ਸਦਮਾ ਨਾ ਸਹਿੰਦੇ ਹੋਏ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ।
ਇਸ ਮੌਕੇ ‘ਤੇ ਪੁਲਿਸ ਦੇ ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਿਜਲੀ ਮੁਲਾਜ਼ਮ ਸੰਜੀਵ ਸ਼ਰਮਾ ਦੀ ਟਰਾਂਸਫਰ ਉੱਪਰ ਕੰਮ ਕਰਦੇ ਦੀ ਮੌਤ ਹੋ ਗਈ ਤੇ ਪਰਿਵਾਰ ਨੇ ਦੋਸ਼ ਲਗਾਇਆ ਹੈ, ਕਿ ਜੇਈ ਹਰਪ੍ਰੀਤ ਸਿੰਘ ਨੇ ਪਰਮਿਟ ਲਏ ਬਗੈਰ ਬਿਜਲੀ ਮੁਲਾਜ਼ਮ ਨੂੰ ਉੱਪਰ ਚੜ੍ਹਾ ਦਿੱਤਾ। ਜਿਸ ਕਰਕੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਜਿਸਦੀ ਭਾਲ ਜਾਰੀ ਹੈ।