Banner
Banner

ਬਿਮਾਰ ਬੱਚੇ ਨੂੰ ਹਸਪਤਾਲ ਲੈ ਜਾ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, ਦਾਦੇ ਦੀ ਮੌਤ

ਗੁਰਦਾਸਪੁਰ : ਸੰਘਣੀ ਧੁੰਦ ਕਾਰਨ ਬੀਤੀ ਰਾਤ ਦੀਨਾਨਗਰ–ਬਹਿਰਾਮਪੁਰ ਰੋਡ ‘ਤੇ ਪਿੰਡ ਅਵਾਂਖਾ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਬਿਮਾਰ ਬੱਚੇ ਨੂੰ ਇਲਾਜ ਲਈ ਹਸਪਤਾਲ ਲੈ ਕੇ ਜਾ ਰਿਹਾ ਇੱਕ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਦਾਦੇ ਦੀ ਮੌਤ ਹੋ ਗਈ ਜਦਕਿ ਪੁੱਤਰ ਅਤੇ ਉਸਦੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮ੍ਰਿਤਕ […]
Khushi
By : Published: 28 Dec 2025 20:49:PM
ਬਿਮਾਰ ਬੱਚੇ ਨੂੰ ਹਸਪਤਾਲ ਲੈ ਜਾ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, ਦਾਦੇ ਦੀ ਮੌਤ

ਗੁਰਦਾਸਪੁਰ : ਸੰਘਣੀ ਧੁੰਦ ਕਾਰਨ ਬੀਤੀ ਰਾਤ ਦੀਨਾਨਗਰ–ਬਹਿਰਾਮਪੁਰ ਰੋਡ ‘ਤੇ ਪਿੰਡ ਅਵਾਂਖਾ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਬਿਮਾਰ ਬੱਚੇ ਨੂੰ ਇਲਾਜ ਲਈ ਹਸਪਤਾਲ ਲੈ ਕੇ ਜਾ ਰਿਹਾ ਇੱਕ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਦਾਦੇ ਦੀ ਮੌਤ ਹੋ ਗਈ ਜਦਕਿ ਪੁੱਤਰ ਅਤੇ ਉਸਦੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਮ੍ਰਿਤਕ ਦੀ ਪਛਾਣ ਰਾਜਪਾਲ ਸਿੰਘ ਵਾਸੀ ਰੰਘੜਪਿੰਡੀ ਵਜੋਂ ਹੋਈ ਹੈ। ਜ਼ਖਮੀਆਂ ਵਿੱਚ ਉਨ੍ਹਾਂ ਦਾ ਪੁੱਤਰ ਸੌਰਵ ਸਲਾਰੀਆ ਅਤੇ ਨੂੰਹ ਭਾਰਤੀ ਸਲਾਰੀਆ ਸ਼ਾਮਲ ਹਨ, ਜੋ ਵੱਖ-ਵੱਖ ਹਸਪਤਾਲਾਂ ਵਿੱਚ ਜੇਰੇ ਇਲਾਜ ਹਨ।

ਮਿਲੀ ਜਾਣਕਾਰੀ ਮੁਤਾਬਕ, ਬੀਤੀ ਰਾਤ ਕਰੀਬ ਸਾਢੇ ਬਾਰਾਂ ਵਜੇ ਸੌਰਵ ਸਲਾਰੀਆ ਦੇ ਦੋ ਸਾਲਾ ਪੁੱਤਰ ਦੀ ਅਚਾਨਕ ਤਬੀਅਤ ਖਰਾਬ ਹੋ ਗਈ। ਇਸ ‘ਤੇ ਪਰਿਵਾਰ ਕਰੇਟਾ ਕਾਰ ਰਾਹੀਂ ਆਪਣੇ ਪਿੰਡ ਰੰਘੜਪਿੰਡੀ ਤੋਂ ਦੀਨਾਨਗਰ ਵੱਲ ਨਿਕਲਿਆ। ਜਦੋਂ ਕਾਰ ਪਿੰਡ ਅਵਾਂਖਾ ਨੇੜੇ ਤਾਰਾ ਫੈਕਟਰੀ ਕੋਲ ਪਹੁੰਚੀ ਤਾਂ ਸੰਘਣੀ ਧੁੰਦ ਅਤੇ ਤਿੱਖੇ ਮੋੜ ਕਾਰਨ ਡਰਾਈਵਰ ਨੂੰ ਰਸਤੇ ਦਾ ਅੰਦਾਜ਼ਾ ਨਾ ਰਹਿਆ ਅਤੇ ਕਾਰ ਬੇਕਾਬੂ ਹੋ ਕੇ ਸਿੱਧੀ ਇੱਕ ਜਿੰਮ ਦੀ ਕੰਧ ਨਾਲ ਜਾ ਟਕਰਾਈ।

ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਦੋਵੇਂ ਏਅਰ ਬੈਗ ਖੁੱਲ ਗਏ ਅਤੇ ਵਾਹਨ ਪੂਰੀ ਤਰ੍ਹਾਂ ਨੁਕਸਾਨੀ ਹੋ ਗਿਆ। ਕੰਧ ਦੀਆਂ ਇੱਟਾਂ ਟੁੱਟ ਕੇ ਕਾਰ ਦੇ ਸ਼ੀਸ਼ਿਆਂ ‘ਤੇ ਡਿੱਗ ਪਈਆਂ। ਹਾਦਸੇ ਦੀ ਆਵਾਜ਼ ਸੁਣ ਕੇ ਨੇੜਲੇ ਘਰਾਂ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਤਿੰਨਾਂ ਜ਼ਖਮੀਆਂ ਨੂੰ ਤੁਰੰਤ ਪਠਾਨਕੋਟ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਰਾਜਪਾਲ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਸੌਰਵ ਸਲਾਰੀਆ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਅੱਗੇ ਇਲਾਜ ਲਈ ਅਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਭਾਰਤੀ ਸਲਾਰੀਆ ਦਾ ਇਲਾਜ ਜਾਰੀ ਹੈ।

Read Latest News and Breaking News at Daily Post TV, Browse for more News

Ad
Ad