Banner
Banner

ਪਿੰਡ ਦੇ ਗੁਰੂਘਰ ‘ਚ ਵੱਡੀ ਘਟਨਾ, ਮੌਕੇ ‘ਤੇ ਇਕੱਠੇ ਹੋਏ ਲੋਕ

Punjab News: ਅਬੋਹਰ ਦੇ ਪਿੰਡ ਗਿੱਦੜਾਂਵਾਲੀ ‘ਚ ਸਾਲ ਦੇ ਅਖ਼ੀਰਲੇ ਦਿਨ ਉਸ ਵੇਲੇ ਦਰਦਨਾਕ ਘਟਨਾ ਵਾਪਰੀ, ਜਦੋਂ ਗੁਰਦੁਆਰੇ ‘ਚ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਲਈ ਉੱਪਰ ਗਿਆ ਨੌਜਵਾਨ 90 ਫੁੱਟ ‘ਤੇ ਲਟਕ ਗਿਆ। ਇਸ ਤੋਂ ਬਾਅਦ ਸਾਰੇ ਪਿੰਡ ‘ਚ ਰੌਲਾ ਪੈ ਗਿਆ। ਬਾਅਦ ‘ਚ ਉਸ ਨੂੰ ਬੜੀ ਮੁੱਸ਼ਕਤ ਨਾਲ 3 ਘੰਟਿਆਂ ਬਾਅਦ ਹੇਠਾਂ ਉਤਾਰ ਲਿਆ […]
Amritpal Singh
By : Updated On: 31 Dec 2025 15:42:PM
ਪਿੰਡ ਦੇ ਗੁਰੂਘਰ ‘ਚ ਵੱਡੀ ਘਟਨਾ, ਮੌਕੇ ‘ਤੇ ਇਕੱਠੇ ਹੋਏ ਲੋਕ

Punjab News: ਅਬੋਹਰ ਦੇ ਪਿੰਡ ਗਿੱਦੜਾਂਵਾਲੀ ‘ਚ ਸਾਲ ਦੇ ਅਖ਼ੀਰਲੇ ਦਿਨ ਉਸ ਵੇਲੇ ਦਰਦਨਾਕ ਘਟਨਾ ਵਾਪਰੀ, ਜਦੋਂ ਗੁਰਦੁਆਰੇ ‘ਚ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਲਈ ਉੱਪਰ ਗਿਆ ਨੌਜਵਾਨ 90 ਫੁੱਟ ‘ਤੇ ਲਟਕ ਗਿਆ। ਇਸ ਤੋਂ ਬਾਅਦ ਸਾਰੇ ਪਿੰਡ ‘ਚ ਰੌਲਾ ਪੈ ਗਿਆ। ਬਾਅਦ ‘ਚ ਉਸ ਨੂੰ ਬੜੀ ਮੁੱਸ਼ਕਤ ਨਾਲ 3 ਘੰਟਿਆਂ ਬਾਅਦ ਹੇਠਾਂ ਉਤਾਰ ਲਿਆ ਗਿਆ।

ਜਾਣਕਾਰੀ ਮੁਤਾਬਕ ਪਿੰਡ ਗਿੱਦੜਾਂਵਾਲੀ ‘ਚ ਨਵੇਂ ਸਾਲ ਮੌਕੇ ਗੁਰਦੁਆਰਾ ਸਾਹਿਬ ‘ਚ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਲਈ ਇਕ ਨੌਜਵਾਨ ਨਿਸ਼ਾਨ ਸਾਹਿਬ ਦੇ ਉੱਪਰ ਚੜ੍ਹਿਆ ਪਰ ਤਾਰ ਟੁੱਟਣ ਕਾਰਨ ਉਹ 90 ਫੁੱਟ ਉੱਪਰ ਲਟਕ ਗਿਆ। ਇਸ ਤੋਂ ਬਾਅਦ ਤੁਰੰਤ ਪ੍ਰਸ਼ਾਸਨ ਮੌਕੇ ‘ਤੇ ਪੁੱਜ ਗਿਆ ਅਤੇ ਨੌਜਵਾਨ ਨੂੰ ਹੇਠਾਂ ਉਤਾਰਨ ਦੀਆਂ ਕੋਸ਼ਿਸ਼ਾਂ ‘ਚ ਲੱਗ ਗਿਆ।

ਕਰੀਬ 3 ਘੰਟਿਆਂ ਬਾਅਦ ਨੌਜਵਾਨ ਦਾ ਰੈਸਕਿਊ ਕਰਕੇ ਉਸ ਨੂੰ ਹੇਠਾਂ ਉਤਾਰਿਆ ਗਿਆ। ਉਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਠੀਕ ਹੈ। ਉਸ ਨੂੰ ਮੁੱਢਲਾ ਇਲਾਜ ਦੇ ਦਿੱਤਾ ਗਿਆ ਹੈ ਅਤੇ ਥੋੜ੍ਹਾ ਸਮਾਂ ਹਸਪਤਾਲ ਰੱਖ ਕੇ ਉਸ ਨੂੰ ਛੁੱਟੀ ਦੇ ਦਿੱਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad