Journalism Of Hope
BREAKING NEWS
ਵੱਡੀ ਖ਼ਬਰ: ਪੰਜਾਬ PCS-2025 ਦੀ ਭਰਤੀ ਪ੍ਰਕਿਰਿਆ ’ਤੇ ਹਾਈਕੋਰਟ ਨੇ ਲਗਾਈ ਰੋਕ......ਹਾਈਕੋਰਟ ‘ਚ DA ਮਾਮਲੇ ਦੀ ਸੁਣਵਾਈ ਅਣਮਿੱਥੇ ਸਮੇਂ ਲਈ ਮੁਲਤਵੀ.....MP ਅੰਮ੍ਰਿਤਪਾਲ ਸਿੰਘ ਦੀ ਦਾਦੀ ਦੇ ਸਸਕਾਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪੁਖਤਾ ਬੰਦੋਬਸਤ......MP ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲਿਆਉਣ ਲਈ ਪੁਲਿਸ ਟੀਮ ਡਿੱਬਰੂਗੜ੍ਹ ਰਵਾਨਾ.......ਸੈਫ ਅਲੀ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ, ਮੈਸੇਜ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਅਲਰਟ.....ਦਾਊਦ ਇਬਰਾਹਿਮ ਦੇ ਪੁਸ਼ਤੈਨੀ ਘਰ ’ਤੇ ਚੱਲਿਆ ਬੁਲਡੋਜ਼ਰ......ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ ’ਤੇ ਭਾਖੜਾ ਨਹਿਰ ਦਾ ਪੁਲ ਟੁੱਟਿਆ, ਦੋ ਟਰੱਕ ਫਸੇ

ਹਰਿਆਣਾ ‘ਚ ਯੂਕੇ ਦੀ ‘ਵੀਜ਼ਾ ਧੋਖਾਧੜੀ ਤੋਂ ਬਚੋ’ ਮੁਹਿੰਮ ਦੀ ਸ਼ੁਰੂਆਤ

United Kingdom ਵੱਲੋਂ ਹਰਿਆਣਾ ਵਿੱਚ ‘ਵੀਜ਼ਾ ਧੋਖਾਧੜੀ ਤੋਂ ਬਚੋ’ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪਹਿਲ ਦਾ ਉਦੇਸ਼ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਫਰਾਡ ਅਤੇ ਅਨਿਯਮਿਤ ਪ੍ਰਵਾਸ ਦੇ ਖ਼ਤਰਿਆਂ ਬਾਰੇ ਸਚੇਤ ਕਰਨਾ ਹੈ। ਮੁਹਿੰਮ ਦੀ ਸ਼ੁਰੂਆਤ ਹਰਿਆਣਾ ਦੇ ਯੁਵਾ ਸਸ਼ਕਤੀਕਰਨ ਅਤੇ ਉਦਯਮਤਾ ਰਾਜ ਮੰਤਰੀ ਗੌਰਵ ਗੌਤਮ ਨੇ ਸੋਨੀਪਤ ਵਿੱਚ ਕੀਤੀ। ਇਸ ਮੌਕੇ ‘ਤੇ ਯੂਕੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਹਰਿਆਣਾ ‘ਚ ਯੂਕੇ ਦੀ ‘ਵੀਜ਼ਾ ਧੋਖਾਧੜੀ ਤੋਂ ਬਚੋ’ ਮੁਹਿੰਮ ਦੀ ਸ਼ੁਰੂਆਤ

United Kingdom ਵੱਲੋਂ ਹਰਿਆਣਾ ਵਿੱਚ ‘ਵੀਜ਼ਾ ਧੋਖਾਧੜੀ ਤੋਂ ਬਚੋ’ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪਹਿਲ ਦਾ ਉਦੇਸ਼ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਫਰਾਡ ਅਤੇ ਅਨਿਯਮਿਤ ਪ੍ਰਵਾਸ ਦੇ ਖ਼ਤਰਿਆਂ ਬਾਰੇ ਸਚੇਤ ਕਰਨਾ ਹੈ।

ਮੁਹਿੰਮ ਦੀ ਸ਼ੁਰੂਆਤ ਹਰਿਆਣਾ ਦੇ ਯੁਵਾ ਸਸ਼ਕਤੀਕਰਨ ਅਤੇ ਉਦਯਮਤਾ ਰਾਜ ਮੰਤਰੀ ਗੌਰਵ ਗੌਤਮ ਨੇ ਸੋਨੀਪਤ ਵਿੱਚ ਕੀਤੀ। ਇਸ ਮੌਕੇ ‘ਤੇ ਯੂਕੇ ਗ੍ਰਹਿ ਦਫ਼ਤਰ ਦੇ ਕਾਰਜਕਾਰੀ ਸਥਾਈ ਸਕੱਤਰ Simon Ridley ਵੀ ਮੌਜੂਦ ਰਹੇ।

ਕਈ ਜ਼ਿਲ੍ਹਿਆਂ ‘ਚ ਚਲਾਈ ਜਾਵੇਗੀ ਮੁਹਿੰਮ

ਰਾਜ ਸਰਕਾਰ ਦੇ ਸਹਿਯੋਗ ਤੇ ਤਾਲਮੇਲ ਨਾਲ ਇਹ ਮੁਹਿੰਮ ਅੰਬਾਲਾ, ਕੈਥਲ, ਕਰਨਾਲ ਅਤੇ ਕੁਰੂਕਸ਼ੇਤਰ ਜ਼ਿਲ੍ਹਿਆਂ ‘ਤੇ ਕੇਂਦਰਤ ਹੋਵੇਗੀ। ਇਹ ਮੁਹਿੰਮ ਯੂਕੇ ਜਾਣ ਦੇ ਚਾਹਵਾਨ ਯਾਤਰੀਆਂ ਨੂੰ ਵਟਸਐਪ ਚੈਟਬੋਟ (+91 70652 51380) ਰਾਹੀਂ ਜਾਣਕਾਰੀ ਦੀ ਪੁਸ਼ਟੀ ਕਰਨ ਅਤੇ ਚੌਕਸ ਰਹਿਣ ਲਈ ਪ੍ਰੇਰਿਤ ਕਰੇਗੀ। ਇਸ ਪਹਿਲ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਉਹ ਵੀਜ਼ਾ ਅਤੇ ਯੂਕੇ ਰੁਜ਼ਗਾਰ ਦੀ ਗਰੰਟੀ ਦੇ ਜਾਅਲੀ ਦਾਅਵਿਆਂ ਤੋਂ ਬਚਣ।

ਟੀਮਾਂ ਲੋਕਾਂ ਨੂੰ ਇਹ ਵੀ ਦੱਸਣਗੀਆਂ ਕਿ ਆਇਲਟਸ ਜਿਹੇ ਟੈਸਟਾਂ ਦੀ ਕੋਈ ਲੋੜ ਨਹੀਂ ਤੇ ਨਾ ਹੀ ਵਧੇਰੇ ਫੀਸਾਂ ਦੇ ਭੁਗਤਾਨ ਲਈ ਕਿਹਾ ਜਾਵੇਗਾ। ਪੰਜਾਬ ਤੇ ਤਾਮਿਲਨਾਡੂ ਮਗਰੋਂ ਹਰਿਆਣਾ ਭਾਰਤ ਦਾ ਤੀਜਾ ਰਾਜ ਹੈ ਜਿੱਥੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਲਿੰਡੀ ਕੈਮਰਨ ਨੇ ਕਿਹਾ ਕਿ ਹਰਿਆਣਾ ਵਿੱਚ ਇਸ ਮੁਹਿੰਮ ਦੇ ਵਿਸਥਾਰ ਦਾ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਸੰਭਾਵੀ ਯਾਤਰੀਆਂ ਕੋਲ ਸਹੀ ਅਤੇ ਅਧਿਕਾਰਤ ਜਾਣਕਾਰੀ ਪੁੱਜੇ। ਉਨ੍ਹਾਂ ਬਿਨੈਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਵਟਸਐਪ ਚੈਟਬੋਟ ਸਮੇਤ ਸਿਰਫ਼ ਪ੍ਰਮਾਣਿਤ ਚੈਨਲਾਂ ‘ਤੇ ਭਰੋਸਾ ਕਰਨ।

ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੇਰੀਗਲੀਓ ਨੇ ਕਿਹਾ ਕਿ ਸ਼ੋਸ਼ਣ ਅਤੇ ਅਨਿਯਮਿਤ ਪ੍ਰਵਾਸ ਨੂੰ ਰੋਕਣਾ ਯੂਕੇ ਅਤੇ ਭਾਰਤ ਦੀ ਸਾਂਝੀ ਤਰਜੀਹ ਹੈ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਮਿਲੇ ਸਹਿਯੋਗ ਲਈ ਮੁੱਖ ਮੰਤਰੀ ਨਾਇਬ ਸੈਣੀ ਦਾ ਧੰਨਵਾਦ ਕੀਤਾ।

Read Latest News and Breaking News at Daily Post TV, Browse for more News

Ad
Ad

Punjab District News