ਕੈਬਨਿਟ ਮੰਤਰੀ ਪੰਜਾਬ ਨੇ ਵਾਟਰ ਸਪਲਾਈਆਂ ਦਾ ਉਦਘਾਟਨ ਕਰਕੇ ਲੋਕਾਂ ਨੂੰ ਕੀਤੀਆਂ ਸਮਰਪਿਤ

Katara Chak village water supply; ਅੱਜ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਕਟਾਰੂ ਚੱਕ ਅਤੇ ਸਰਨਾਂ ਵਿਖੇ ਨਵੀਆਂ ਬਣਾਈਆਂ ਗਈਆਂ ਵਾਟਰ ਸਪਲਾਈਆਂ ਦਾ ਕਾਰਜ ਮੁਕੰਮਲ ਕਰਕੇ ਪਿੰਡ ਵਾਸੀਆਂ ਨੂੰ ਸਮਰਪਿਤ ਕੀਤੀਆਂ ਗਈਆਂ, ਇਸ ਨਾਲ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮਿਲ ਸਕੇਗਾ। ਇਹ ਪ੍ਰਗਟਾਵਾ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਸਰਨਾ ਤੇ ਪਿੰਡ […]
Jaspreet Singh
By : Updated On: 26 Mar 2026 20:54:PM
ਕੈਬਨਿਟ ਮੰਤਰੀ ਪੰਜਾਬ ਨੇ ਵਾਟਰ ਸਪਲਾਈਆਂ ਦਾ ਉਦਘਾਟਨ ਕਰਕੇ ਲੋਕਾਂ ਨੂੰ ਕੀਤੀਆਂ ਸਮਰਪਿਤ
lal

Katara Chak village water supply; ਅੱਜ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਕਟਾਰੂ ਚੱਕ ਅਤੇ ਸਰਨਾਂ ਵਿਖੇ ਨਵੀਆਂ ਬਣਾਈਆਂ ਗਈਆਂ ਵਾਟਰ ਸਪਲਾਈਆਂ ਦਾ ਕਾਰਜ ਮੁਕੰਮਲ ਕਰਕੇ ਪਿੰਡ ਵਾਸੀਆਂ ਨੂੰ ਸਮਰਪਿਤ ਕੀਤੀਆਂ ਗਈਆਂ, ਇਸ ਨਾਲ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮਿਲ ਸਕੇਗਾ। ਇਹ ਪ੍ਰਗਟਾਵਾ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਸਰਨਾ ਤੇ ਪਿੰਡ ਕਟਾਰੂ ਚੱਕ ਵਿਖੇ ਨਵੀਆਂ ਵਾਟਰ ਸਪਲਾਈਆਂ ਦਾ ਉਦਘਾਟਨ ਕਰਨ ਮਗਰੋਂ ਕੀਤਾ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਲਾਲ ਚੰਦ ਕਟਾਰੂ ਚੈੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਰਾਮਾ ਨਵਮੀ ਦੇ ਮੌਕੇ ਤੇ ਵਿਧਾਨ ਸਭਾ ਹਲਕਾ ਭੋਆ ਦੇ ਦੋ ਪਿੰਡਾਂ ਨੂੰ ਨਵੀਆਂ ਵਾਟਰ ਸਪਲਾਈਆਂ ਦਾ ਨਿਰਮਾਣ ਕਰਕੇ ਕੰਮ ਮੁਕੰਮਲ ਹੋਣ ਤੇ ਸਮਰਪਿਤ ਕੀਤੀਆਂ ਗਈਆਂ ਹਨ| ਉਹਨਾਂ ਕਿਹਾ ਕਿ ਇੱਕ ਵਾਟਰ ਸਪਲਾਈ ਉਹਨਾਂ ਦੇ ਆਪਣੇ ਪਿੰਡ ਕਟਾਰੂ ਚੱਕ ਵਿਖੇ ਕਰੀਬ 1 ਕਰੋੜ ਦੋ 2 ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ। ਇਸੇ ਹੀ ਤਰ੍ਹਾਂ ਸਰਨਾ ਵਿਖੇ ਵੀ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਦਾ ਕਾਰਜ ਮੁਕਮਲ ਕੀਤਾ ਗਿਆ ਹੈ| ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ 2.98 ਕਰੋੜ ਰੁਪਏ ਦੀ ਲਾਗਤ ਦੇ ਨਾਲ 6 ਟਿਊਵਬੈਲ ਜਿਨਾਂ ਵਿੱਚੋਂ ਇੱਕ ਟਿਊਵਬੈਲ ਸਰਨਾ ਵਿਖੇ ਲਗਾਇਆ ਗਿਆ ਹੈ ਅਤੇ ਬਾਕੀ 1ਟਿਊਵਬੈਲ ਸਾਊਥ ਮਾਮੂਨ ਵਿਖੇ , ਨੌਰਥ ਮਾਮੂਨ ਵਿਖੇ 2, ਲਮੀਨੀ ਵਿਖੇ 1 ਅਤੇ ਛੋਟਾ ਦੌਲਤਪੁਰ ਵਿਖੇ ਟਿਊਵਬੈਲ ਦੇ ਨਿਰਮਾਣ ਕਾਰਜ ਚੱਲ ਰਹੇ ਹਨ ਇਹਨਾਂ ਟਿਊਵਬੈਲ ਦਾ ਵੀ ਨਿਰਮਾਣ ਜਲਦੀ ਹੀ ਕਰਕੇ ਟਿਊਵਬੈਲ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ।

ਉਹਨਾਂ ਦੱਸਿਆ ਕਿ ਜੋ ਵਾਟਰ ਸਪਲਾਈ ਕਟਾਰੂ ਚੱਕ ਵਿਖੇ ਲਗਾਈ ਗਈ ਹੈ ਇਸ ਦਾ ਲਾਭ ਪਿੰਡ ਕਟਾਰੂ ਚੱਕ ਦੇ 498 ਘਰਾਂ ਨੂੰ ਸਿੱਧੇ ਤੌਰ ਤੇ ਪਹੁੰਚੇਗਾ, ਉਹਨਾਂ ਦੱਸਿਆ ਕਿ ਪਿੰਡ ਅੰਦਰ 75 ਹਜਾਰ ਲੀਟਰ ਦੀ ਸਮਰੱਥਾ ਵਾਲੀ ਵਾਟਰ ਟੈਂਕੀ ਅਤੇ ਆਧੁਨਿਕ ਤਕਨੀਕ ਦੇ ਨਾਲ ਕਰੀਬ 8 ਕਿਲੋਮੀਟਰ ਪਾਈਪ ਲਾਈਨ ਵੀ ਵਿਛਾਈ ਗਈ ਹੈ ਜੋ ਕਿ ਪਾਣੀ ਦੀ ਸਪਲਾਈ ਲੋਕਾਂ ਦੇ ਘਰਾਂ ਤੱਕ ਪਹੁੰਚਾਏਗੀ। ਇਸੇ ਹੀ ਤਰ੍ਹਾਂ ਜੋ ਸਰਨਾ ਵਿਖੇ ਵਾਟਰ ਸਪਲਾਈ ਅੱਜ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ ਉਹਦਾ ਸਿੱਧੇ ਤੌਰ ਤੇ ਲਾਭ ਸਰਨਾ ਦੇ ਕਰੀਬ 1000 ਘਰਾਂ ਨੂੰ ਹੋਵੇਗਾ ਅਤੇ ਲੋਕਾਂ ਨੂੰ ਸ਼ੁੱਧ ਪਾਣੀ ਪੀਣ ਲਈ ਮਿਲ ਸਕੇਗਾ।

Read Latest News and Breaking News at Daily Post TV, Browse for more News

Ad
Ad