Jharkhand Blast: ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿੱਚ ਅੱਜ ਬਾਰੂਦੀ ਸੁਰੰਗ (ਆਈਈਡੀ) ਫਟਣ ਕਾਰਨ ਸੀਆਰਪੀਐੱਫ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦੋਂਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਵੰਗਰਾਮ ਮਰੰਗਪੌਂਗਾ ਜੰਗਲੀ ਖੇਤਰ ਵਿੱਚ ਦੁਪਹਿਰ ਬਾਅਦ 2.30 ਵਜੇ ਹੋਇਆ। ਇਹ ਇਲਾਕਾ ਛੋਟਾਨਾਗਰਾ ਥਾਣੇ ਅਧੀਨ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸੀਆਰਪੀਐੱਫ ਵੱਲੋਂ ਇਸ ਖੇਤਰ ਵਿੱਚ ਨਕਸਲ ਵਿਰੋਧੀ ਅਪਰੇਸ਼ਨ ਚਲਾਇਆ ਜਾ ਰਿਹਾ ਸੀ।

ਆਪਣੀ ਸਰਕਾਰ ਖਿਲਾਫ਼ ਕਈ ਵਾਰ ਬਿਆਨ ਦੇ ਚੁੱਕੇ ਅੰਮ੍ਰਿਤਸਰ ਦੇ ਵਿਧਾਇਕ ਕੁੰਵਰ ਵਿਜੇ, ਅਸਤੀਫਾ ਸਵੀਕਾਰ ਹੋਣ ਦੀਆਂ ਖ਼ਬਰਾਂ
Punjab Politics: ਵਿਧਾਨ ਸਭਾ ਦੇ ਸਪੀਕਰ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਅਤੇ ਇਸ ਸਬੰਧ ਵਿੱਚ ਇੱਕ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। Amritsar MLA Kunwar Vijay Pratap: ਪੰਜਾਬ ਦੀ ਰਾਜਨੀਤੀ 'ਚ ਇੱਕ ਪ੍ਰਸਿੱਧ ਚਿਹਰਾ ਅਤੇ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁੰਵਰ ਵਿਜੇ...