Banner
Banner

ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖ਼ਬਰ: ਪੀਆਰ ਦੇ ਰਾਹ ਹੋਏ ਸੌਖੇ, ਪਰ ਸਟੂਡੈਂਟ ਵੀਜ਼ਾ ‘ਤੇ ਚੱਲੀ ਕੈਂਚੀ!

Canada PR News: ਕੈਨੇਡਾ ਵਿੱਚ ਲੰਬੇ ਸਮੇਂ ਤੋਂ ਵਰਕ ਪਰਮਿਟ ‘ਤੇ ਰਹਿ ਕੇ ਉੱਥੋਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਾਲੇ ਕਾਮਿਆਂ ਲਈ ਖੁਸ਼ਖਬਰੀ ਹੈ। ਕੈਨੇਡੀਅਨ ਸਰਕਾਰ ਨੇ ‘ਇਨ-ਕੈਨੇਡਾ ਵਰਕਰਜ਼ ਇਨੀਸ਼ੀਏਟਿਵ’ (In-Canada Workers Initiative) ਤਹਿਤ ਦੇਸ਼ ਦੇ ਅੰਦਰ ਮੌਜੂਦ 33,000 ਅਸਥਾਈ ਕਾਮਿਆਂ ਨੂੰ ਸਥਾਈ ਨਿਵਾਸ (PR) ਦੇਣ ਦਾ ਇਤਿਹਾਸਕ ਫੈਸਲਾ ਲਿਆ ਹੈ। ਇਹ ਕਦਮ ਖਾਸ ਤੌਰ […]
Khushi
By : Updated On: 05 May 2026 07:55:AM
ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖ਼ਬਰ: ਪੀਆਰ ਦੇ ਰਾਹ ਹੋਏ ਸੌਖੇ, ਪਰ ਸਟੂਡੈਂਟ ਵੀਜ਼ਾ ‘ਤੇ ਚੱਲੀ ਕੈਂਚੀ!

Canada PR News: ਕੈਨੇਡਾ ਵਿੱਚ ਲੰਬੇ ਸਮੇਂ ਤੋਂ ਵਰਕ ਪਰਮਿਟ ‘ਤੇ ਰਹਿ ਕੇ ਉੱਥੋਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਾਲੇ ਕਾਮਿਆਂ ਲਈ ਖੁਸ਼ਖਬਰੀ ਹੈ। ਕੈਨੇਡੀਅਨ ਸਰਕਾਰ ਨੇ ‘ਇਨ-ਕੈਨੇਡਾ ਵਰਕਰਜ਼ ਇਨੀਸ਼ੀਏਟਿਵ’ (In-Canada Workers Initiative) ਤਹਿਤ ਦੇਸ਼ ਦੇ ਅੰਦਰ ਮੌਜੂਦ 33,000 ਅਸਥਾਈ ਕਾਮਿਆਂ ਨੂੰ ਸਥਾਈ ਨਿਵਾਸ (PR) ਦੇਣ ਦਾ ਇਤਿਹਾਸਕ ਫੈਸਲਾ ਲਿਆ ਹੈ। ਇਹ ਕਦਮ ਖਾਸ ਤੌਰ ‘ਤੇ ਉਨ੍ਹਾਂ ਲਈ ਸੰਜੀਵਨੀ ਸਾਬਤ ਹੋਵੇਗਾ ਜੋ ਪੇਂਡੂ ਖੇਤਰਾਂ ਅਤੇ ਛੋਟੇ ਕਸਬਿਆਂ ਵਿੱਚ ਰਹਿ ਕੇ ਸੇਵਾਵਾਂ ਨਿਭਾ ਰਹੇ ਹਨ।

ਇਮੀਗ੍ਰੇਸ਼ਨ ਮੰਤਰੀ ਲੀਨਾ ਮੇਟਲੇਜ ਡਾਇਬ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰ 2026 ਤੱਕ 20,000 ਅਤੇ 2027 ਤੱਕ ਬਾਕੀ ਰਹਿੰਦੇ ਸਾਰੇ ਯੋਗ ਕਾਮਿਆਂ ਨੂੰ ਪੱਕੇ ਨਿਵਾਸੀ ਬਣਾਉਣ ਦਾ ਟੀਚਾ ਰੱਖਦੀ ਹੈ। ਦੱਸਣਯੋਗ ਹੈ ਕਿ ਸਾਲ 2026 ਦੇ ਪਹਿਲੇ ਦੋ ਮਹੀਨਿਆਂ ਵਿੱਚ ਹੀ 3,600 ਲੋਕਾਂ ਨੂੰ ਪੀਆਰ ਦਿੱਤੀ ਜਾ ਚੁੱਕੀ ਹੈ।

ਪੀਆਰ (PR) ਲਈ ਕੌਣ ਹੋਵੇਗਾ ਯੋਗ?

ਸਰਕਾਰ ਨੇ ਇਸ ਸਕੀਮ ਲਈ ਕੁਝ ਸਖ਼ਤ ਪਰ ਸਪੱਸ਼ਟ ਮਾਪਦੰਡ ਤੈਅ ਕੀਤੇ ਹਨ:

  • ਪੇਂਡੂ ਖੇਤਰਾਂ ‘ਚ ਰਿਹਾਇਸ਼: ਬਿਨੈਕਾਰ ਘੱਟੋ-ਘੱਟ ਦੋ ਸਾਲਾਂ ਤੋਂ ਕਿਸੇ ਛੋਟੇ ਭਾਈਚਾਰੇ ਜਾਂ ਪੇਂਡੂ ਖੇਤਰ ਵਿੱਚ ਰਹਿ ਰਿਹਾ ਹੋਵੇ।
  • ਪੁਰਾਣੀਆਂ ਅਰਜ਼ੀਆਂ ਨੂੰ ਪਹਿਲ: ਜਿਨ੍ਹਾਂ ਨੇ ਪਹਿਲਾਂ ਹੀ PNP, ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ, ਕੇਅਰਗਿਵਰ ਜਾਂ ਐਗਰੀ-ਫੂਡ ਪਾਇਲਟ ਪ੍ਰੋਗਰਾਮਾਂ ਤਹਿਤ ਅਪਲਾਈ ਕੀਤਾ ਹੋਇਆ ਹੈ, ਉਨ੍ਹਾਂ ਨੂੰ ਕੋਈ ਨਵਾਂ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ। IRCC ਖੁਦ ਉਨ੍ਹਾਂ ਦੀਆਂ ਪੈਂਡਿੰਗ ਫਾਈਲਾਂ ‘ਤੇ ਤੇਜ਼ੀ ਨਾਲ ਕੰਮ ਕਰੇਗਾ।

ਵਿਦਿਆਰਥੀਆਂ ਲਈ ਵਧੀ ਮੁਸ਼ਕਲ

ਜਿੱਥੇ ਵਰਕ ਪਰਮਿਟ ਧਾਰਕਾਂ ਲਈ ਜਸ਼ਨ ਦਾ ਮਾਹੌਲ ਹੈ, ਉੱਥੇ ਹੀ ਨਵੇਂ ਵਿਦਿਆਰਥੀਆਂ ਲਈ ਕੈਨੇਡਾ ਦੀਆਂ ਰਾਹਾਂ ਔਖੀਆਂ ਹੁੰਦੀਆਂ ਜਾ ਰਹੀਆਂ ਹਨ। ਸਰਕਾਰ ਨੇ ਸਟੂਡੈਂਟ ਵੀਜ਼ਿਆਂ ਵਿੱਚ 50% ਦੀ ਕਟੌਤੀ ਕਰ ਦਿੱਤੀ ਹੈ। ਸਾਲ 2026 ਵਿੱਚ ਸਿਰਫ਼ 1.55 ਲੱਖ ਵਿਦਿਆਰਥੀਆਂ ਨੂੰ ਹੀ ਦਾਖਲਾ ਮਿਲੇਗਾ। ਸਰਕਾਰ ਦਾ ਟੀਚਾ 2027 ਤੱਕ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਕੁੱਲ ਆਬਾਦੀ ਦੇ 5% ਤੋਂ ਹੇਠਾਂ ਲਿਆਉਣਾ ਹੈ।

ਕਿਉਂ ਲਿਆ ਗਿਆ ਇਹ ਫੈਸਲਾ?

ਪੇਂਡੂ ਵਿਕਾਸ ਸਕੱਤਰ ਬਕਲੇ ਬੇਲੈਂਜਰ ਅਨੁਸਾਰ, ਕੈਨੇਡਾ ਦੇ ਪੇਂਡੂ ਖੇਤਰ ਮਜ਼ਦੂਰਾਂ ਦੀ ਭਾਰੀ ਕਿੱਲਤ ਨਾਲ ਜੂਝ ਰਹੇ ਹਨ। ਖੇਤੀਬਾੜੀ, ਸਿਹਤ ਅਤੇ ਉਸਾਰੀ ਵਰਗੇ ਜ਼ਰੂਰੀ ਖੇਤਰਾਂ ਵਿੱਚ ਕੰਮ ਜਾਰੀ ਰੱਖਣ ਲਈ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਉੱਥੇ ਕੰਮ ਕਰ ਰਹੇ ਕਾਮੇ ਉੱਥੇ ਹੀ ਪੱਕੇ ਤੌਰ ‘ਤੇ ਵਸ ਜਾਣ।

ਬਿਨੈਕਾਰ ਆਪਣੀ ਅਰਜ਼ੀ ਦੀ ਸਥਿਤੀ ਅਤੇ ਹੋਰ ਜਾਣਕਾਰੀ ਲਈ ਕੈਨੇਡਾ ਸਰਕਾਰ ਦੀ ਅਧਿਕਾਰਤ ਵੈੱਬਸਾਈਟ ‘ਤੇ ਹਰ ਮਹੀਨੇ ਹੋਣ ਵਾਲੇ ਅਪਡੇਟਸ ਚੈੱਕ ਕਰ ਸਕਦੇ ਹਨ।

Read Latest News and Breaking News at Daily Post TV, Browse for more News

Ad
Ad