Journalism Of Hope
BREAKING NEWS
ਜਗਤਾਰ ਸਿੰਘ ਹਵਾਰਾ ਇੱਕ ਦਿਨ ਦੀ ਪੈਰੋਲ ਲੈਣ ਲਈ ਹੋਏ ਤਿਆਰ.....ਪੰਜਾਬ ਸਰਕਾਰ ਨੇ ਬੁਲਾਇਆ ਵਿਧਾਨ ਸਭਾ ਸੈਸ਼ਨ.....CM ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਵਿਸ਼ਵ ਪੱਧਰ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼.....ਗੌਰਵ ਯਾਦਵ ਨੇ ਸੰਭਾਲਿਆ ਪੰਜਾਬ ਦੇ ਡੀਜੀਪੀ ਵੱਜੋਂ ਅਹੁਦਾ......ਪੰਜਾਬ ਸਰਕਾਰ ਦੀ SLP ’ਤੇ ਸੁਪਰੀਮ ਕੋਰਟ ’ਚ ਸੁਣਵਾਈ, ਜਸਟਿਸ ਸ਼ੀਲ ਨਾਗੂ ਸੁਣਵਾਈ ਤੋਂ ਹੋਏ ਵੱਖ.....CM ਦੇ OSD ਰਾਜਬੀਰ ਘੁੰਮਣ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ......ਡੀਏ ਬਕਾਏ ਮਾਮਲੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਨੇ ਮੰਗੀ ਮੁਆਫ਼ੀ: ਅਦਾਲਤ ਨੇ ਅਪਰਾਧਿਕ ਮਾਣਹਾਨੀ ਦਾ ਮਾਮਲਾ ਸਬੰਧਤ ਬੈਂਚ ਨੂੰ ਭੇਜਿਆ....

ਫਿਰੌਤੀਆਂ ਮੰਗਣ ਦੇ ਇਲਜ਼ਾਮ ‘ਚ ਪੰਜਾਬ ਦੇ ਪ੍ਰਭਜੋਤ ਸਿੰਘ ਗ੍ਰਿਫ਼ਤਾਰ, ਜਾਂਚ ਤੋਂ ਬਾਅਦ ਕੈਨੇਡਾ ਤੋਂ ਦੇਸ਼ ਨਿਕਾਲਾ

Canada Extortion Case: ਕੈਨੇਡਾ ਦੀ ਸਰੀ ਪੁਲਿਸ ਸਰਵਿਸ (SPS) ਨੇ ਸ਼ਹਿਰ ਵਿੱਚ ਸਰਗਰਮ ਇੱਕ ਜਬਰਨ ਵਸੂਲੀ ਗਿਰੋਹ ਨਾਲ ਜੁੜੇ ਪੰਜਾਬੀ ਮੂਲ ਦੇ ਨੌਜਵਾਨ ਦਾੀ ਫੋਟੋ ਜਾਰੀ ਕੀਤੀ ਹੈ। 20 ਸਾਲਾ ਪ੍ਰਭਜੋਤ ਸਿੰਘ ਨੂੰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਉਸ ਨੂੰ ਕੈਨੇਡਾ ਤੋਂ ਦੇਸ਼ ਨਿਕਾਲਾ (Deport) ਦੇ […]
By : Updated On: 05 May 2026 09:17:AM
ਫਿਰੌਤੀਆਂ ਮੰਗਣ ਦੇ ਇਲਜ਼ਾਮ ‘ਚ ਪੰਜਾਬ ਦੇ ਪ੍ਰਭਜੋਤ ਸਿੰਘ ਗ੍ਰਿਫ਼ਤਾਰ, ਜਾਂਚ ਤੋਂ ਬਾਅਦ ਕੈਨੇਡਾ ਤੋਂ ਦੇਸ਼ ਨਿਕਾਲਾ

Canada Extortion Case: ਕੈਨੇਡਾ ਦੀ ਸਰੀ ਪੁਲਿਸ ਸਰਵਿਸ (SPS) ਨੇ ਸ਼ਹਿਰ ਵਿੱਚ ਸਰਗਰਮ ਇੱਕ ਜਬਰਨ ਵਸੂਲੀ ਗਿਰੋਹ ਨਾਲ ਜੁੜੇ ਪੰਜਾਬੀ ਮੂਲ ਦੇ ਨੌਜਵਾਨ ਦਾੀ ਫੋਟੋ ਜਾਰੀ ਕੀਤੀ ਹੈ। 20 ਸਾਲਾ ਪ੍ਰਭਜੋਤ ਸਿੰਘ ਨੂੰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਉਸ ਨੂੰ ਕੈਨੇਡਾ ਤੋਂ ਦੇਸ਼ ਨਿਕਾਲਾ (Deport) ਦੇ ਦਿੱਤਾ ਹੈ।

ਇਸ਼ਤਿਹਾਰ

ਧਮਕੀਆਂ ਅਤੇ ਗੋਲੀਬਾਰੀ ਦਾ ਰੈਕੇਟ

ਪੁਲਿਸ ਅਨੁਸਾਰ, ਪਿਛਲੇ ਕੁਝ ਸਮੇਂ ਤੋਂ ਲੋਅਰ ਮੇਨਲੈਂਡ ਖੇਤਰ ਅਤੇ ਖਾਸ ਕਰਕੇ ਸਰੀ ਵਿੱਚ ਜਬਰਨ ਵਸੂਲੀ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਨ੍ਹਾਂ ਮਾਮਲਿਆਂ ਵਿੱਚ ਕਾਰੋਬਾਰੀਆਂ ਨੂੰ ਧਮਕੀਆਂ ਦੇਣ, ਉਨ੍ਹਾਂ ਦੇ ਘਰਾਂ ‘ਤੇ ਗੋਲੀਬਾਰੀ ਕਰਨ ਅਤੇ ਹਿੰਸਕ ਹਮਲੇ ਕਰਨ ਵਰਗੀਆਂ ਗੰਭੀਰ ਵਾਰਦਾਤਾਂ ਸ਼ਾਮਲ ਹਨ। ਪੁਲਿਸ ਨੇ ਨੋਟ ਕੀਤਾ ਹੈ ਕਿ ਕਈ ਮਾਮਲਿਆਂ ਵਿੱਚ ਵਿਦਿਆਰਥੀ ਵੀਜ਼ਾ ਜਾਂ ਹੋਰ ਵੀਜ਼ਿਆਂ ‘ਤੇ ਆਏ ਵਿਦੇਸ਼ੀ ਨਾਗਰਿਕ ਇਨ੍ਹਾਂ ਅਪਰਾਧਿਕ ਨੈੱਟਵਰਕਾਂ ਦਾ ਹਿੱਸਾ ਬਣ ਰਹੇ ਹਨ।

SPS ਅਤੇ CBSA ਦੀ ਸਾਂਝੀ ਕਾਰਵਾਈ

ਸਾਲ 2026 ਦੀ ਸ਼ੁਰੂਆਤ ਵਿੱਚ ਸਰੀ ਪੁਲਿਸ ਨੇ ਪ੍ਰਭਜੋਤ ਸਿੰਘ ਨੂੰ ਇੱਕ ਸ਼ੱਕੀ ਵਜੋਂ ਪਛਾਣ ਕੇ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਇਸ ਮਾਮਲੇ ਦੀ ਜਾਣਕਾਰੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੂੰ ਦਿੱਤੀ ਗਈ। ਇਮੀਗ੍ਰੇਸ਼ਨ ਜਾਂਚ ਵਿੱਚ ਇਹ ਪਾਇਆ ਗਿਆ ਕਿ ਪ੍ਰਭਜੋਤ ਕੈਨੇਡਾ ਵਿੱਚ ਰਹਿਣ ਦੇ ਯੋਗ ਨਹੀਂ ਹੈ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਦੇਸ਼ ਤੋਂ ਹਟਾ ਦਿੱਤਾ ਗਿਆ।

ਜਨਤਾ ਨੂੰ ਅਪੀਲ
4 ਮਈ ਨੂੰ ਪ੍ਰਭਜੋਤ ਦੀ ਫੋਟੋ ਜਨਤਕ ਕਰਦਿਆਂ ਸਰੀ ਪੁਲਿਸ ਨੇ ਕਿਹਾ ਕਿ ਇਸ ਦਾ ਉਦੇਸ਼ ਚੱਲ ਰਹੀ ਜਾਂਚ ਲਈ ਹੋਰ ਵੇਰਵੇ ਇਕੱਠੇ ਕਰਨਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਵਿਅਕਤੀ ਦੀਆਂ ਅਪਰਾਧਿਕ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਹੈ, ਤਾਂ ਉਹ ਤੁਰੰਤ ਅੱਗੇ ਆਉਣ।

ਸਰੀ ਪੁਲਿਸ ਇਸ ਵੇਲੇ ਬੀਸੀ ਪ੍ਰੋਵਿੰਸ਼ੀਅਲ ਐਕਸਟੋਰਸ਼ਨ ਟਾਸਕ ਫੋਰਸ ਦੇ ਸਹਿਯੋਗ ਨਾਲ ਇਨ੍ਹਾਂ ਅਪਰਾਧਿਕ ਗੈਂਗਾਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਕੰਮ ਕਰ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News