Banner

ਇੱਕ ਟਿਕਟ ਨੇ ਬਦਲ ਦਿੱਤੀ ਜ਼ਿੰਦਗੀ… ਖਰੜ ਦੇ ਅਸ਼ਵਨੀ ਬਣੇ 21 ਲੱਖ ਦੇ ਲਾਟਰੀ ਵਿਜੇਤਾ

Kharar 21 Lakh Lottery Prize; ਮੋਹਾਲੀ ਦੇ ਖਰੜ ਤੋਂ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਦੀ ਕਿਸਮਤ ਅਜਿਹੀ ਚਮਕੀ ਕਿ ਉਸਨੇ 21 ਲੱਖ ਰੁਪਏ ਦੀ ਲਾਟਰੀ ਜਿੱਤ ਲਈ। ਜੇਤੂ ਦੀ ਪਛਾਣ ਅਸ਼ਵਨੀ ਵਜੋਂ ਹੋਈ ਹੈ, ਜੋ ਪੇਸ਼ੇ ਤੋਂ ਇੱਕ ਕਾਊਂਟਰ ਕਰਮਚਾਰੀ ਹਨ। ਉਨ੍ਹਾਂ ਨੇ ਇਹ ਲਾਟਰੀ ਟਿਕਟ ਜੈ ਸ਼੍ਰੀ ਏਜੰਸੀ ਤੋਂ ਖਰੀਦੀ ਸੀ। […]
Jaspreet Singh
By : Updated On: 14 Jul 2026 16:24:PM
ਇੱਕ ਟਿਕਟ ਨੇ ਬਦਲ ਦਿੱਤੀ ਜ਼ਿੰਦਗੀ… ਖਰੜ ਦੇ ਅਸ਼ਵਨੀ ਬਣੇ 21 ਲੱਖ ਦੇ ਲਾਟਰੀ ਵਿਜੇਤਾ

Kharar 21 Lakh Lottery Prize; ਮੋਹਾਲੀ ਦੇ ਖਰੜ ਤੋਂ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਦੀ ਕਿਸਮਤ ਅਜਿਹੀ ਚਮਕੀ ਕਿ ਉਸਨੇ 21 ਲੱਖ ਰੁਪਏ ਦੀ ਲਾਟਰੀ ਜਿੱਤ ਲਈ। ਜੇਤੂ ਦੀ ਪਛਾਣ ਅਸ਼ਵਨੀ ਵਜੋਂ ਹੋਈ ਹੈ, ਜੋ ਪੇਸ਼ੇ ਤੋਂ ਇੱਕ ਕਾਊਂਟਰ ਕਰਮਚਾਰੀ ਹਨ। ਉਨ੍ਹਾਂ ਨੇ ਇਹ ਲਾਟਰੀ ਟਿਕਟ ਜੈ ਸ਼੍ਰੀ ਏਜੰਸੀ ਤੋਂ ਖਰੀਦੀ ਸੀ।

ਅਸ਼ਵਨੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਪਿਛਲੇ ਕਰੀਬ ਢਾਈ ਸਾਲਾਂ ਤੋਂ ਲਗਾਤਾਰ ਲਾਟਰੀ ਖਰੀਦ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸਿਰਫ਼ 500 ਤੋਂ 1,000 ਰੁਪਏ ਤੱਕ ਦੇ ਛੋਟੇ ਇਨਾਮ ਹੀ ਮਿਲੇ ਸਨ। ਪਰ ਇਸ ਵਾਰ ਕਿਸਮਤ ਨੇ ਅਜਿਹਾ ਸਾਥ ਦਿੱਤਾ ਕਿ ਉਨ੍ਹਾਂ ਦੇ ਨਾਮ 21 ਲੱਖ ਰੁਪਏ ਦਾ ਵੱਡਾ ਇਨਾਮ ਨਿਕਲ ਆਇਆ।

ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਆਪਣੀ ਜਿੱਤ ਦੀ ਖ਼ਬਰ ਮਿਲੀ ਤਾਂ ਪਹਿਲਾਂ ਉਨ੍ਹਾਂ ਨੂੰ ਇਸ ‘ਤੇ ਯਕੀਨ ਹੀ ਨਹੀਂ ਹੋਇਆ। ਪਰ ਜਦੋਂ ਟਿਕਟ ਦੀ ਪੁਸ਼ਟੀ ਹੋਈ ਤਾਂ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਪਰਿਵਾਰਕ ਮੈਂਬਰਾਂ ਨੇ ਇਸ ਨੂੰ ਰੱਬ ਦੀ ਮੇਹਰ ਅਤੇ ਕਿਸਮਤ ਦਾ ਤੋਹਫ਼ਾ ਦੱਸਿਆ।

ਅਸ਼ਵਨੀ ਨੇ ਦੱਸਿਆ ਕਿ ਉਹ ਇਸ ਰਕਮ ਨੂੰ ਕਿਸੇ ਸ਼ੌਕ ਜਾਂ ਫ਼ਜ਼ੂਲ ਖਰਚ ‘ਤੇ ਨਹੀਂ ਲਗਾਉਣਗੇ। ਉਨ੍ਹਾਂ ਦੀ ਪਹਿਲੀ ਤਰਜੀਹ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦਿਵਾਉਣੀ ਹੈ। ਉਨ੍ਹਾਂ ਕਿਹਾ ਕਿ ਇਸ ਰਕਮ ਦਾ ਵੱਡਾ ਹਿੱਸਾ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਵਰਤਿਆ ਜਾਵੇਗਾ।

ਅਸ਼ਵਨੀ ਦੀ ਇਹ ਜਿੱਤ ਹੁਣ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਹਰ ਕੋਈ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ।

Read Latest News and Breaking News at Daily Post TV, Browse for more News

Ad
Ad