Journalism Of Hope
BREAKING NEWS
CBI ਦਾ ਪੰਜਾਬ ‘ਚ ਵੱਡਾ ਐਕਸ਼ਨ, OSD ਰਾਜਵੀਰ ਘੁੰਮਣ ਸਮੇਤ 6 ਖ਼ਿਲਾਫ਼ ਕੇਸ ਦਰਜ....... SIR ਦੇ ਵਿਰੋਧ ‘ਚ ਧਰਨੇ ‘ਤੇ ਬੈਠੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਪੁਲਿਸ ਹਿਰਾਸਤ ‘ਚ....... 5 ਕਰੋੜ ਰਿਸ਼ਵਤ ਮਾਮਲੇ ‘ਚ ED ਦਾ ਵੱਡਾ ਐਕਸ਼ਨ, CM ਮਾਨ ਦੇ ਸਾਢੂ ਨੂੰ ਕੀਤਾ ਤਲਬ....... CM ਮਾਨ ਦੇ ਕੈਂਪ ਆਫਿਸ ‘ਤੇ CBI ਦੀ ਰੇਡ, ਚੰਡੀਗੜ੍ਹ ਤੋਂ ਬਾਅਦ ਮੋਹਾਲੀ-ਸੰਗਰੂਰ ਵੀ ਪਹੁੰਚੀ ਟੀਮ....... ਤਰਨਤਾਰਨ ‘ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਬਾਈਕ ਸਵਾਰ 2 ਹਮਲਾਵਰਾਂ ਨੇ ਕੀਤੀ ਫਾਇਰਿੰਗ.......

ਜਾਪਾਨ ’ਚ 90 ਮਿੰਟ ਸੌਣ ’ਤੇ 12 ਲੱਖ ਰੁਪਏ ਦਾ ਇਨਾਮ

1.2 million rupee prize for sleeping: ਨਵੀਂ ਦਿੱਲੀ: ਜਾਪਾਨ ਵਿੱਚ ਅਨੋਖਾ ਨੀਂਦ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਦਰਜਨਾਂ ਪ੍ਰਤੀਭਾਗੀਆਂ ਨੇ 90 ਮਿੰਟ ਤੱਕ ਸੌਣ ਲਈ ਮੁਕਾਬਲਾ ਕੀਤਾ। ਮੁਕਾਬਲੇ ਦੌਰਾਨ ਪ੍ਰਤੀਭਾਗੀਆਂ ਦੀ ਨੀਂਦ ਦੀ ਨਿਗਰਾਨੀ ਕਰਨ ਲਈ ਵਿਸ਼ੇਸ਼ ਉਪਕਰਨ ਲਗਾਏ ਗਏ ਅਤੇ ਉਨ੍ਹਾਂ ਨੂੰ ਆਰਾਮਦਾਇਕ ਗੱਦਿਆਂ ’ਤੇ ਸੌਣ ਲਈ ਦਿੱਤਾ ਗਿਆ। ਮੁਕਾਬਲੇ ਦੀ ਜੇਤੂ ਸੂਇਮੀ ਨੂੰ […]
By : Updated On: 07 Oct 2026 10:37:AM
ਜਾਪਾਨ ’ਚ 90 ਮਿੰਟ ਸੌਣ ’ਤੇ 12 ਲੱਖ ਰੁਪਏ ਦਾ ਇਨਾਮ
  • ਨੀਂਦ ਮੁਕਾਬਲੇ ਦੀ ਜੇਤੂ ਬਣੀ ਸੂਇਮੀ

1.2 million rupee prize for sleeping: ਨਵੀਂ ਦਿੱਲੀ: ਜਾਪਾਨ ਵਿੱਚ ਅਨੋਖਾ ਨੀਂਦ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਦਰਜਨਾਂ ਪ੍ਰਤੀਭਾਗੀਆਂ ਨੇ 90 ਮਿੰਟ ਤੱਕ ਸੌਣ ਲਈ ਮੁਕਾਬਲਾ ਕੀਤਾ। ਮੁਕਾਬਲੇ ਦੌਰਾਨ ਪ੍ਰਤੀਭਾਗੀਆਂ ਦੀ ਨੀਂਦ ਦੀ ਨਿਗਰਾਨੀ ਕਰਨ ਲਈ ਵਿਸ਼ੇਸ਼ ਉਪਕਰਨ ਲਗਾਏ ਗਏ ਅਤੇ ਉਨ੍ਹਾਂ ਨੂੰ ਆਰਾਮਦਾਇਕ ਗੱਦਿਆਂ ’ਤੇ ਸੌਣ ਲਈ ਦਿੱਤਾ ਗਿਆ।

ਇਸ਼ਤਿਹਾਰ

ਮੁਕਾਬਲੇ ਦੀ ਜੇਤੂ ਸੂਇਮੀ ਨੂੰ ਇਨਾਮ ਵਜੋਂ ਕਰੀਬ 12 ਲੱਖ ਰੁਪਏ ਦੀ ਰਕਮ ਦਿੱਤੀ ਗਈ। ਜਿੱਤ ਤੋਂ ਬਾਅਦ ਸੂਇਮੀ ਨੇ ਦੱਸਿਆ ਕਿ ਉਹ ਇਸ ਰਕਮ ਦੀ ਵਰਤੋਂ ਦੂਜਾ ਘਰ ਖਰੀਦਣ ਅਤੇ ਰਾਜਕੁਮਾਰੀਆਂ ਵਾਲਾ ਬਿਸਤਰਾ ਲੈਣ ਲਈ ਕਰੇਗੀ।

ਇਸ ਨੀਂਦ ਮੁਕਾਬਲੇ ਦਾ ਆਯੋਜਨ ਕਰਨ ਵਾਲੀ ਕੋਆਲਾ ਸਲੀਪ ਕੰਪਨੀ ਦੇ ਕ੍ਰੀਏਟਿਵ ਡਾਇਰੈਕਟਰ ਰੀਇਚਿਰੋ ਨਾਕਾਮਾ ਨੇ ਕਿਹਾ ਕਿ ਜਾਪਾਨ ਵਿੱਚ ਨੀਂਦ ਦੀ ਕਮੀ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਮੁਤਾਬਕ ਇਸ ਮੁਕਾਬਲੇ ਰਾਹੀਂ ਲੋਕਾਂ ਵਿੱਚ ਚੰਗੀ ਅਤੇ ਪੂਰੀ ਨੀਂਦ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ।

Read Latest News and Breaking News at Daily Post TV, Browse for more News

Ad
Ad

Punjab District News