Journalism Of Hope

ਅੰਮ੍ਰਿਤਸਰ ਤੋਂ ‘ਆਪ’ ਸਰਪੰਚ ਲਾਪਤਾ, 2 ਦਿਨਾਂ ਤੋਂ ਨਹੀਂ ਮਿਲਿਆ ਕੋਈ ਸੁਰਾਗ, ਪਰਿਵਾਰ ਨੇ ਪੁਲਿਸ ਕਾਰਵਾਈ ‘ਤੇ ਚੁੱਕੇ ਸਵਾਲ

AAP Sarpanch Missing; ਅੰਮ੍ਰਿਤਸਰ ਦੇ ਅਜਨਾਲਾ ਸਥਿਤ ਪਿੰਡ ਮਹਿਮਦ ਮੰਦਰਾਵਾਲਾ (ਰਮਦਾਸ) ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਅਤੇ ਸਾਬਕਾ ਫੌਜੀ ਕੁਲਜੀਤ ਸਿੰਘ ਸੰਧੂ ਪਿਛਲੇ ਦੋ ਦਿਨਾਂ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹਨ। ਪਰਿਵਾਰ ਮੁਤਾਬਕ ਕੁਲਜੀਤ ਸਿੰਘ 21 ਸਤੰਬਰ ਦੀ ਸਵੇਰ ਕਰੀਬ 10:15 ਵਜੇ ਆਪਣੇ ਘਰ ਤੋਂ ਫਤਿਹਗੜ੍ਹ ਚੂੜੀਆਂ ਸਥਿਤ ਸੁਵਿਧਾ ਸੈਂਟਰ ਜਾਣ ਲਈ ਨਿਕਲੇ […]
By : Updated On: 22 Sep 2026 21:53:PM
ਅੰਮ੍ਰਿਤਸਰ ਤੋਂ ‘ਆਪ’ ਸਰਪੰਚ ਲਾਪਤਾ, 2 ਦਿਨਾਂ ਤੋਂ ਨਹੀਂ ਮਿਲਿਆ ਕੋਈ ਸੁਰਾਗ, ਪਰਿਵਾਰ ਨੇ ਪੁਲਿਸ ਕਾਰਵਾਈ ‘ਤੇ ਚੁੱਕੇ ਸਵਾਲ

AAP Sarpanch Missing; ਅੰਮ੍ਰਿਤਸਰ ਦੇ ਅਜਨਾਲਾ ਸਥਿਤ ਪਿੰਡ ਮਹਿਮਦ ਮੰਦਰਾਵਾਲਾ (ਰਮਦਾਸ) ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਅਤੇ ਸਾਬਕਾ ਫੌਜੀ ਕੁਲਜੀਤ ਸਿੰਘ ਸੰਧੂ ਪਿਛਲੇ ਦੋ ਦਿਨਾਂ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹਨ।

ਇਸ਼ਤਿਹਾਰ

ਪਰਿਵਾਰ ਮੁਤਾਬਕ ਕੁਲਜੀਤ ਸਿੰਘ 21 ਸਤੰਬਰ ਦੀ ਸਵੇਰ ਕਰੀਬ 10:15 ਵਜੇ ਆਪਣੇ ਘਰ ਤੋਂ ਫਤਿਹਗੜ੍ਹ ਚੂੜੀਆਂ ਸਥਿਤ ਸੁਵਿਧਾ ਸੈਂਟਰ ਜਾਣ ਲਈ ਨਿਕਲੇ ਸਨ, ਪਰ ਇਸ ਤੋਂ ਬਾਅਦ ਉਹ ਵਾਪਸ ਘਰ ਨਹੀਂ ਪਰਤੇ।

ਪਰਿਵਾਰ ਦਾ ਕਹਿਣਾ ਹੈ ਕਿ ਬੀਤੇ ਦਿਨ ਦੁਪਹਿਰ ਕਰੀਬ 12 ਵਜੇ ਉਨ੍ਹਾਂ ਨਾਲ ਆਖਰੀ ਵਾਰ ਸੰਪਰਕ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।

ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਪਰ ਅਜੇ ਤੱਕ ਸਰਪੰਚ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਇਸ ਕਾਰਨ ਪਰਿਵਾਰ ਵਿੱਚ ਚਿੰਤਾ ਦਾ ਮਾਹੌਲ ਹੈ। ਪਰਿਵਾਰ ਨੇ ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ ਚੁੱਕੇ ਹਨ।

ਪੁਲਿਸ ਕਾਰਵਾਈ ‘ਤੇ ਭੜਕੇ ਸੁਖਜਿੰਦਰ ਸਿੰਘ ਔਜਲਾ, ਦਿੱਤਾ ਧਰਨੇ ਦਾ ਅਲਟੀਮੇਟਮ

ਲਾਪਤਾ ਸਰਪੰਚ ਦੀ ਕੋਈ ਜਾਣਕਾਰੀ ਨਾ ਮਿਲਣ ਤੋਂ ਬਾਅਦ ਪਰਿਵਾਰ ਨੇ ਮਦਦ ਲਈ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਔਜਲਾ ਨਾਲ ਸੰਪਰਕ ਕੀਤਾ।

ਸੁਖਜਿੰਦਰ ਸਿੰਘ ਔਜਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ।

ਉਨ੍ਹਾਂ ਕਿਹਾ ਕਿ ਲਾਪਤਾ ਹੋਣ ਤੋਂ ਕਰੀਬ 14 ਘੰਟਿਆਂ ਬਾਅਦ ਤੱਕ ਸਰਪੰਚ ਦਾ ਫੋਨ ਚਾਲੂ ਸੀ, ਪਰ ਸਾਈਬਰ ਸੈੱਲ ਅਤੇ ਆਧੁਨਿਕ ਤਕਨੀਕ ਹੋਣ ਦੇ ਬਾਵਜੂਦ ਪੁਲਿਸ ਉਨ੍ਹਾਂ ਦਾ ਪਤਾ ਲਗਾਉਣ ਵਿੱਚ ਨਾਕਾਮ ਰਹੀ ਹੈ।

ਔਜਲਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਕੱਲ੍ਹ ਤੱਕ ਕੁਲਜੀਤ ਸਿੰਘ ਸੰਧੂ ਨੂੰ ਸੁਰੱਖਿਅਤ ਬਰਾਮਦ ਨਾ ਕੀਤਾ, ਤਾਂ ਉਹ ਪਰਿਵਾਰ ਦੇ ਨਾਲ ਮਿਲ ਕੇ ਸੜਕਾਂ ‘ਤੇ ਉਤਰ ਕੇ ਪ੍ਰਦਰਸ਼ਨ ਕਰਨਗੇ।

ਪਰਿਵਾਰ ਅਤੇ ਪਿੰਡ ਵਾਸੀ ਚਿੰਤਤ, ਲੋਕਾਂ ਤੋਂ ਮਦਦ ਦੀ ਅਪੀਲ

ਸਰਪੰਚ ਦੇ ਅਚਾਨਕ ਲਾਪਤਾ ਹੋਣ ਕਾਰਨ ਪੂਰੇ ਪਿੰਡ ਅਤੇ ਪਰਿਵਾਰ ਵਿੱਚ ਤਣਾਅ ਅਤੇ ਚਿੰਤਾ ਦਾ ਮਾਹੌਲ ਹੈ।

ਪਰਿਵਾਰਕ ਮੈਂਬਰ ਸਤਬੀਰ ਕੌਰ, ਨਿਰਪਾਲ ਸਿੰਘ, ਗੁਰਚਰਨ ਸਿੰਘ, ਸੁਭੇਗ ਸਿੰਘ, ਜਸਵੰਤ ਸਿੰਘ ਨੰਬਰਦਾਰ, ਦੇਸ ਰਾਜ ਅਤੇ ਹਰਜਿੰਦਰ ਸਿੰਘ ਫੌਜੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਕੁਲਜੀਤ ਸਿੰਘ ਸੰਧੂ ਬਾਰੇ ਕੋਈ ਜਾਣਕਾਰੀ ਜਾਂ ਸੁਰਾਗ ਮਿਲਦਾ ਹੈ ਤਾਂ ਤੁਰੰਤ ਪਰਿਵਾਰ ਜਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

Read Latest News and Breaking News at Daily Post TV, Browse for more News

Ad
Ad

Punjab District News