Journalism Of Hope
BREAKING NEWS
ਡੀਏ ਬਕਾਇਆ ਮਾਮਲਾ: ਪੰਜਾਬ ਸਰਕਾਰ ਹਾਈਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ.....ਈਡੀ ਨੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਨੂੰ ਭੇਜਿਆ ਨਵਾਂ ਸੰਮਨ....ਐਥੇਨੌਲ ਲਈ ਮੱਕੀ ਦੀ ਮੰਗ ਵਧੀ, ਪੰਜਾਬ ’ਚ ਪੋਲਟਰੀ ਫੀਡ ਮਹਿੰਗੀ, ਅੰਡਿਆਂ ਦੀਆਂ ਕੀਮਤਾਂ ਵਧਣ ਦਾ ਵੀ ਖ਼ਦਸ਼ਾ.....ਡਿਊਟੀ ਦੌਰਾਨ ਪੰਜਾਬ ਪੁਲਿਸ ਦੇ ਕਾਂਸਟੇਬਲ ’ਤੇ ਜਾਨਲੇਵਾ ਹਮਲਾ....ਹਥਨੀਕੁੰਡ ਬੈਰਾਜ ’ਚ ਫੌਜ ਦੀ ਐਕਸਰਸਾਈਜ਼ ਦੌਰਾਨ ਵੱਡਾ ਹਾਦਸਾ, 2 ਜਵਾਨ ਲਾਪਤਾ.....SGPC ਦੀਆਂ 34 ਖਾਲੀ ਸੀਟਾਂ ’ਤੇ ਚੋਣਾਂ ਦੀ ਮੰਗ, ਹਾਈਕੋਰਟ ਵੱਲੋਂ ਕੇਂਦਰ ਨੂੰ ਨੋਟਿਸ.....

ਐਮੀ ਵਿਰਕ ਪ੍ਰਧਾਨ ਤੇ ਬਿੰਨ ਢਿੱਲੋਂ ਜਨਰਲ ਸਕੱਤਰ ਬਣੇ

ਸੋਹਾਣਾ ਸਥਿਤ ਰਤਨ ਕਾਲਜ ਵਿਚ ਪੰਜਾਬੀ ਫਿਲਮ ਅਤੇ ਟੀ ਵੀ ਐਕਟਰਜ਼ ਐਸੋਸੀਏਸ਼ਨ ਦੇ ਜਨਰਲ ਇਜਲਾਸ ਵਿਚ ਅਦਾਕਾਰ ਐਮੀ ਵਿਰਕ ਨੂੰ ਸਰਬਸੰਮਤੀ ਨਾਲ ਸੰਸਥਾ ਦਾ ਪ੍ਰਧਾਨ ਚੁਣਿਆ ਗਿਆ। ਐਸੋਸੀਏਸ਼ਨ ਦੀ ਮੌਜੂਦਾ ਪ੍ਰਧਾਨ ਪਦਮਸ੍ਰੀ ਨਿਰਮਲ ਰਿਸ਼ੀ ਦੀ ਪ੍ਰਧਾਨਗੀ ਹੇਠ ਹੋਈ ਚੋਣ ਵਿਚ ਗੁੱਗੂ ਗਿੱਲ ਨੂੰ ਚੇਅਰਮੈਨ, ਨਿਰਮਲ ਰਿਸ਼ੀ ਨੂੰ ਮੁੱਖ ਸਰਪ੍ਰਸਤ, ਬਿੰਨੂ ਢਿੱਲੋਂ ਨੂੰ ਜਨਰਲ ਸਕੱਤਰ, ਗੁਰਪ੍ਰੀਤ […]
Nishant Malyan
By : Updated On: 28 Feb 2026 08:50:AM
ਐਮੀ ਵਿਰਕ ਪ੍ਰਧਾਨ ਤੇ ਬਿੰਨ ਢਿੱਲੋਂ ਜਨਰਲ ਸਕੱਤਰ ਬਣੇ

ਸੋਹਾਣਾ ਸਥਿਤ ਰਤਨ ਕਾਲਜ ਵਿਚ ਪੰਜਾਬੀ ਫਿਲਮ ਅਤੇ ਟੀ ਵੀ ਐਕਟਰਜ਼ ਐਸੋਸੀਏਸ਼ਨ ਦੇ ਜਨਰਲ ਇਜਲਾਸ ਵਿਚ ਅਦਾਕਾਰ ਐਮੀ ਵਿਰਕ ਨੂੰ ਸਰਬਸੰਮਤੀ ਨਾਲ ਸੰਸਥਾ ਦਾ ਪ੍ਰਧਾਨ ਚੁਣਿਆ ਗਿਆ। ਐਸੋਸੀਏਸ਼ਨ ਦੀ ਮੌਜੂਦਾ ਪ੍ਰਧਾਨ ਪਦਮਸ੍ਰੀ ਨਿਰਮਲ ਰਿਸ਼ੀ ਦੀ ਪ੍ਰਧਾਨਗੀ ਹੇਠ ਹੋਈ ਚੋਣ ਵਿਚ ਗੁੱਗੂ ਗਿੱਲ ਨੂੰ ਚੇਅਰਮੈਨ, ਨਿਰਮਲ ਰਿਸ਼ੀ ਨੂੰ ਮੁੱਖ ਸਰਪ੍ਰਸਤ, ਬਿੰਨੂ ਢਿੱਲੋਂ ਨੂੰ ਜਨਰਲ ਸਕੱਤਰ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਹਰੀਸ਼ ਵਰਮਾ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਕਲਾਕਾਰ ਅਤੇ ਗਾਇਕ ਹਾਜ਼ਰ ਸਨ।

ਇਸ਼ਤਿਹਾਰ

ਹੋਰ ਅਹੁਦੇਦਾਰਾਂ ਵਿਚ ਬੀ ਐੱਨ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਤਾਨੀਆ ਮੀਤ ਪ੍ਰਧਾਨ, ਭਾਰਤ ਭੂਸ਼ਨ ਖਜ਼ਾਨਚੀ, ਵਿਨੋਦ ਸ਼ਰਮਾ ਪ੍ਰੈਸ ਸਕੱਤਰ ਚੁਣੇ ਗਏ। ਕਾਰਜਕਾਰਨੀ ਵਿਚ ਡਾ. ਰਣਜੀਤ ਸ਼ਰਮਾ, ਪ੍ਰਭ ਗਰੇਵਾਲ, ਪ੍ਰਕਾਸ਼ ਗਾਧੂ, ਪਰਮਜੀਤ ਭੰਗੂ, ਬਲਜਿੰਦਰ ਕੌਰ, ਅਕਸ਼ਿਤਾ, ਡਾ. ਜੱਸੀ ਧੂਰੀ, ਦੀਦਾਰ ਗਿੱਲ, ਬਨਿੰਦਰ ਬੰਟੀ, ਰਾਜ ਧਾਲੀਵਾਲ ਅਤੇ ਪੂਨਮ ਸੂਦ ਨੂੰ ਸ਼ਾਮਲ ਕੀਤਾ ਗਿਆ। ਇਸ ਮੌਕੇ ਐਮੀ ਵਿਰਕ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕੀਤਾ। ਇਸ ਮੌਕੇ ਮਲਕੀਤ ਸਿੰਘ ਰੌਣੀ, ਲਾਭ ਚਤਾਮਲੀ, ਅਨੀਤਾ ਸਬਦੀਸ਼, ਜੱਸੀ ਲੌਂਗੋਵਾਲੀਆ, ਦਵਿੰਦਰ ਦਮਨ, ਰਵਿੰਦਰ ਮੰਡ, ਬਲਬੀਰ ਬੋਪਾਰਾਏ, ਲਾਲੀ ਗਿੱਲ, ਰਾਜ ਜੋਸ਼ੀ, ਜਗਦੀਸ਼ ਪਾਪੜਾ, ਸੁਖਦੇਵ ਬਰਨਾਲਾ, ਅਨੀਤਾ ਖੰਨਾ, ਹਰਪ੍ਰੀਤ ਵਾਲੀਆ, ਅਸ਼ੋਕ ਪੁਰੀ, ਕਿਰਨਪ੍ਰੀਤ ਕੌਰ, ਨੀਲਮ ਹੁੰਦਲ, ਪਰਦੀਪ ਕੌਰ, ਭੁਪਿੰਦਰ ਬਰਨਾਲਾ ਤੇ ਤਰਸੇਮ ਪਾਲ ਸਮੇਤ ਅਨੇਕਾਂ ਫ਼ਨਕਾਰ ਹਾਜ਼ਰ ਸਨ।

Read Latest News and Breaking News at Daily Post TV, Browse for more News

Ad
Ad

Punjab District News