Journalism Of Hope
BREAKING NEWS
ਪੰਜਾਬ ਭਰ ‘ਚ ਅੱਜ ਪ੍ਰਾਈਵੇਟ ਸਕੂਲ-ਕਾਲਜ ਬੱਸਾਂ ਦਾ ਚੱਕਾ ਜਾਮ.....ਪੰਜਾਬ ‘ਚ CM ਦਫ਼ਤਰ ‘ਚ ਭ੍ਰਿਸ਼ਟਾਚਾਰ ਦੇ ਦਾਅਵਿਆਂ ਨੂੰ ਲੈ ਕੇ ਪੁਲਿਸ ਤੇ ED ਆਹਮੋ-ਸਾਹਮਣੇ....ਬਹਿਬਲ ਕਲਾਂ ਪੁਲਿਸ ਫਾਇਰਿੰਗ ਮਾਮਲਾ: ਭਾਜਪਾ ਆਗੂ ਵਿਜੇ ਕੁਮਾਰ ਸਾਂਪਲਾ ਅੱਜ SIT ਸਾਹਮਣੇ ਹੋਣਗੇ ਪੇਸ਼....ਦਰਦਨਾਕ ਹਾਦਸਾ: ਵਾਹਨ ਨੇ ਸੜਕ ‘ਤੇ ਖੜੇ ਨੌਜਵਾਨ ਨੂੰ ਕੁਚਲਿਆ, ਹਾਦਸੇ ਦੀ CCTV ਵੀਡੀਓ ਵਾਇਰਲ....ਅਮਨਦੀਪ ਕਤਲ ਮਾਮਲਾ, ਅਦਾਲਤ ਵੱਲੋਂ ਮ੍ਰਿਤਕ ਦੇ ਮਾਸੀ ਦੇ ਪੁੱਤ ਸਣੇ ਦੋ ਨੂੰ ਉਮਰ ਕੈਦ....ਮੋਹਾਲੀ ’ਚ ਦਰਦਨਾਕ ਹਾਦਸਾ, ਤੀਜੀ ਮੰਜ਼ਿਲ ਤੋਂ ਡਿੱਗੀ ਸਮਾਨ ਚੜ੍ਹਾਉਣ ਵਾਲੀ ਲਿਫਟ; 25 ਸਾਲਾ ਮਜ਼ਦੂਰ ਦੀ ਮੌਤ....ਨੇਪਾਲ ‘ਚ ਹੜ੍ਹ ਨੇ ਮਚਾਈ ਭਾਰੀ ਤਬਾਹੀ, ਮੌਤਾਂ ਦੀ ਗਿਣਤੀ 1,243 ਤੱਕ ਪਹੁੰਚੀ.....ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਕਿਸਾਨ ਅੰਦੋਲਨ ਦਾ ਅੱਜ ਤੀਜਾ ਦਿਨ.....ਕਿਸਾਨ ਆਗੂਆਂ ਦੀ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਅੱਜ ਅਹਿਮ ਮੀਟਿੰਗ

ਸ੍ਰੀ ਗੁਰੂ ਨਾਨਕ ਦੇਵ ਜੀ ਦੀ 17ਵੀ ਪੀੜੀ ਬਾਬਾ ਸੁਖਦੀਪ ਸਿੰਘ ਬੇਦੀ ਵੱਲੋਂ ‘ਇੱਕ ਰੁੱਖ ਗੁਰੂ ਦੇ ਨਾਮ’ ਮੁਹਿੰਮ ਤਹਿਤ 11 ਰੁੱਖ ਲਗਾਏ ਗਏ

ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਲਾਸਾਨੀ ਸ਼ਹਾਦਤ ਨੂੰ ਸਮਰਪਿਤ, ਡੇਲੀ ਪੋਸਟ ਪੰਜਾਬ–ਹਰਿਆਣਾ–ਹਿਮਾਚਲ ਵੱਲੋਂ ਚਲਾਈ ਜਾ ਰਹੀ “ਇੱਕ ਰੁੱਖ ਗੁਰੂ ਦੇ ਨਾਮ” ਮੁਹਿੰਮ ਰਾਹੀਂ ਪੰਜਾਬ ਨੂੰ ਹਰਿਆ–ਭਰਿਆ ਬਣਾਉਣ ਦਾ ਮਹੱਤਵਪੂਰਨ ਉਪਰਾਲਾ ਜਾਰੀ ਹੈ। ਇਸ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੀ ਜਦੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ 17ਵੀ ਪੀੜੀ — […]
Khushi
By : Updated On: 18 Nov 2025 15:57:PM

ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਲਾਸਾਨੀ ਸ਼ਹਾਦਤ ਨੂੰ ਸਮਰਪਿਤ, ਡੇਲੀ ਪੋਸਟ ਪੰਜਾਬ–ਹਰਿਆਣਾ–ਹਿਮਾਚਲ ਵੱਲੋਂ ਚਲਾਈ ਜਾ ਰਹੀ “ਇੱਕ ਰੁੱਖ ਗੁਰੂ ਦੇ ਨਾਮ” ਮੁਹਿੰਮ ਰਾਹੀਂ ਪੰਜਾਬ ਨੂੰ ਹਰਿਆ–ਭਰਿਆ ਬਣਾਉਣ ਦਾ ਮਹੱਤਵਪੂਰਨ ਉਪਰਾਲਾ ਜਾਰੀ ਹੈ।

ਇਸ਼ਤਿਹਾਰ

ਇਸ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੀ ਜਦੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ 17ਵੀ ਪੀੜੀ — ਬਾਬਾ ਸੁਖਦੀਪ ਸਿੰਘ ਜੀ ਬੇਦੀ (ਡੇਰਾ ਬਾਬਾ ਨਾਨਕ) ਨੇ 11 ਰੁੱਖ ਲਗਾ ਕੇ ਮਿਸਾਲੀ ਯੋਗਦਾਨ ਪਾਇਆ।ਬਾਬਾ ਜੀ ਨੇ ਡੇਲੀ ਪੋਸਟ ਦੀ ਇਸ ਸਰਾਹਣਯੋਗ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਸਭ ਤੋਂ ਸ੍ਰੇਸ਼ਠ ਢੰਗ ਪੰਜਾਬ ਨੂੰ ਹਰਾ–ਭਰਾ ਬਣਾਉਣਾ ਹੈ।

ਉਹਨਾਂ ਇਹ ਵੀ ਐਲਾਨ ਕੀਤਾ ਕਿ ਪੁੰਗਾਰ ਦੀ ਰੁੱਤ ਸ਼ੁਰੂ ਹੁੰਦਿਆਂ ਹੀ ਉਹ ਹੋਰ 350 ਰੁੱਖ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਲਗਾਉਣਗੇ।ਉਹਨਾਂ ਕਿਹਾ:“ਡੇਲੀ ਪੋਸਟ ਦੀ ਇਹ ਮੁਹਿੰਮ ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਪਹਿਲ ਹੈ।

ਇਸ ਨਾਲ ਜਿੱਥੇ ਸਾਨੂੰ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਮੌਕਾ ਮਿਲ ਰਿਹਾ ਹੈ, ਉੱਥੇ ਹੀ ਪੰਜਾਬ ਦਾ ਵਾਤਾਵਰਣ ਵੀ ਸਾਫ–ਸੁਥਰਾ ਅਤੇ ਹਰਾ–ਭਰਾ ਬਣੇਗਾ।”

ਡੇਲੀ ਪੋਸਟ ਦੀ ਮੁਹਿੰਮ ਦਾ ਉਦੇਸ਼

  • ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਲੱਖਾਂ ਰੁੱਖਾਂ ਰੂਪੀਂ ਸ਼ਰਧਾਂਜਲੀ

ਪੰਜਾਬ ਦੇ ਵਾਤਾਵਰਣ, ਹਵਾ ਅਤੇ ਧਰਤੀ ਨੂੰ ਸੰਭਾਲਣ ਲਈ ਜਨ–ਅੰਦੋਲਨਹਰ ਸੰਗਤ ਨੂੰ ਰੁੱਖ ਲਗਾਉਣ ਵੱਲ ਪ੍ਰੇਰਿਤ ਕਰਨਾ

Ad
Ad

Punjab District News