21 ਪਤਨੀਆਂ ਵਾਲਾ ਭਿਖਾਰੀ ਚਰਚਾ ’ਚ, ਸਿਰਫ 8 ਦੇ ਹੀ ਯਾਦ ਹਨ ਨਾਂਅ !
- 35 ਸਾਲਾ ਮੇਰੂ ਮੀਆਂ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ
- ਹਰ ਰੋਜ਼ ਵੱਖਰੀ ਪਤਨੀ ਨਾਲ ਜਾਂਦਾ ਹੈ ਭੀਖ ਮੰਗਣ
Beggar with 21 wives: ਨਵੀਂ ਦਿੱਲੀ: ਬੰਗਲਾਦੇਸ਼ ਦੇ ਮੇਰੂ ਮੀਆਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ 21 ਪਤਨੀਆਂ ਹਨ, ਪਰ ਉਹ ਸਾਰੀਆਂ ਦੇ ਨਾਂ ਵੀ ਯਾਦ ਨਹੀਂ ਰੱਖ ਸਕਦੇ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਉਹ ਸਿਰਫ਼ 8 ਪਤਨੀਆਂ ਦੇ ਨਾਂ ਹੀ ਦੱਸ ਸਕੇ।
ਰਿਪੋਰਟਾਂ ਮੁਤਾਬਕ, ਮੇਰੂ ਮੀਆਂ ਦਾ ਗੁਜ਼ਾਰਾ ਭੀਖ ਮੰਗਣ ਨਾਲ ਚੱਲਦਾ ਹੈ। ਦੱਸਿਆ ਜਾਂਦਾ ਹੈ ਕਿ ਉਹ ਹਰ ਰੋਜ਼ ਵੱਖਰੀ ਪਤਨੀ ਨੂੰ ਆਪਣੇ ਨਾਲ ਲੈ ਕੇ ਭੀਖ ਮੰਗਣ ਜਾਂਦੇ ਹਨ ਅਤੇ ਇਸ ਤਰ੍ਹਾਂ ਵਾਰੀ-ਵਾਰੀ ਸਾਰੀਆਂ ਪਤਨੀਆਂ ਉਨ੍ਹਾਂ ਨਾਲ ਜਾਂਦੀਆਂ ਹਨ।
ਕਿਵੇਂ ਹੋਏ 21 ਵਿਆਹ?
ਜਦੋਂ ਮੇਰੂ ਮੀਆਂ ਤੋਂ ਉਨ੍ਹਾਂ ਦੇ ਵਿਆਹਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਉਨ੍ਹਾਂ ਨੇ ਕਿਸੇ ਔਰਤ ਨੂੰ ਵਿਆਹ ਲਈ ਪ੍ਰਸਤਾਵ ਨਹੀਂ ਦਿੱਤਾ, ਸਗੋਂ ਔਰਤਾਂ ਖ਼ੁਦ ਉਨ੍ਹਾਂ ਨਾਲ ਵਿਆਹ ਕਰਨਾ ਚਾਹੁੰਦੀਆਂ ਸਨ। ਦਾਅਵਾ ਹੈ ਕਿ ਉਨ੍ਹਾਂ ਵਿੱਚੋਂ ਕੁਝ ਉਮਰ ਵਿੱਚ ਵੀ ਉਨ੍ਹਾਂ ਤੋਂ ਵੱਡੀਆਂ ਸਨ ਅਤੇ ਉਹ ਕਿਸੇ ਦਾ ਦਿਲ ਨਹੀਂ ਤੋੜਨਾ ਚਾਹੁੰਦੇ ਸਨ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਉਨ੍ਹਾਂ ਦੇ ਬੱਚਿਆਂ ਦੀ ਗਿਣਤੀ ਸਮੇਤ ਹੋਰ ਜਾਣਕਾਰੀਆਂ ਬਾਰੇ ਵੀ ਸਵਾਲ ਕਰ ਰਹੇ ਹਨ। ਹਾਲਾਂਕਿ, ਉਨ੍ਹਾਂ ਦੇ 21 ਵਿਆਹਾਂ ਅਤੇ ਹੋਰ ਵੇਰਵਿਆਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ।
