ਵੱਡਾ ਹਾਦਸਾ! ਡੂੰਗੀ ਖੱਡ ‘ਚ ਡਿੱਗਿਆ ਮਜ਼ਦੂਰਾਂ ਨੂੰ ਲੈਕੇ ਜਾ ਰਿਹਾ ਟਰੱਕ, 17 ਦੀ ਹੋਈ ਮੌਤ, ਗਿਣਤੀ ਵੱਧਣ ਦਾ ਖਦਸ਼ਾ
Arunachal, Anjaw truck accident; ਅਰੁਣਾਚਲ ਪ੍ਰਦੇਸ਼ ਦੇ ਅੰਜਾਵ ਜ਼ਿਲ੍ਹੇ ਬੇਹੱਦ ਦੁਖਦਾਇਕ ਘਟਨਾ ਸਾਹਮਣੇ ਆਈ ਹੈ, ਜਿਥੇ ਕਿ ਇੱਕ ਵੱਡਾ ਹਾਦਸਾ ਵਾਪਰਿਆ। ਦੱਸ ਦੇਈਏ ਕਿ ਸੜਕ ਨਿਰਮਾਣ ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਇੱਕ ਟਰੱਕ ਡੂੰਘੀ ਖੱਡ ਵਿੱਚ ਡਿੱਗ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਟਰੱਕ ਵਿੱਚ ਕੁੱਲ 21 ਮਜ਼ਦੂਰ ਸਵਾਰ ਸਨ ਅਤੇ ਇਸ ਹਾਦਸੇ ‘ਚ 17 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।
ਹਾਦਸਾ ਕਿੱਥੇ ਹੋਇਆ?
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ, ਇਹ ਭਿਆਨਕ ਹਾਦਸਾ ਅਰੁਣਾਚਲ ਪ੍ਰਦੇਸ਼ ਵਿੱਚ ਭਾਰਤ-ਚੀਨ ਸਰਹੱਦ ਨੇੜੇ ਹਯੁਲਿਯਾਂਗ-ਚਗਲਗਾਮ ਸੜਕ ‘ਤੇ ਵਾਪਰਿਆ, ਜਿੱਥੇ 21 ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਇੱਕ ਟਰੱਕ ਡੂੰਘੀ ਖੱਡ ਵਿੱਚ ਡਿੱਗ ਗਿਆ। ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਰਿਪੋਰਟਾਂ ਅਨੁਸਾਰ, ਇੱਕ ਦਰਜਨ ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਚੁਣੌਤੀਪੂਰਨ ਖੇਤਰ ਵਿੱਚ ਬਚਾਅ ਕਾਰਜ ਜਾਰੀ ਹਨ।
ਹਾਦਸਾ ਕਿਸ ਕਾਰਨ ਹੋਇਆ?
ਸ਼ੱਕ ਹੈ ਕਿ ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਟਰੱਕ ਪਹਾੜੀ ਸੜਕ ਤੋਂ ਫਿਸਲ ਕੇ ਲਗਭਗ 1,000 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ। ਜ਼ਖਮੀ ਮਜ਼ਦੂਰ ਤਿਨਸੁਕੀਆ ਦੇ ਗੇਲਾਪੁਖੁਰੀ ਟੀ ਅਸਟੇਟ ਦੇ ਰਹਿਣ ਵਾਲੇ ਸਨ ਅਤੇ ਉਸਾਰੀ ਦੇ ਕੰਮ ਲਈ ਹਯੁਲਿਯਾਂਗ ਜਾ ਰਹੇ ਸਨ। ਪਹਾੜੀ ਸੜਕ ਪਾਰ ਕਰਦੇ ਸਮੇਂ ਟਰੱਕ ਨੇ ਕੰਟਰੋਲ ਗੁਆ ਦਿੱਤਾ ਅਤੇ ਡੂੰਘੀ ਖੱਡ ਵਿੱਚ ਡਿੱਗ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਅਧਿਕਾਰੀ ਬਚਾਅ ਟੀਮਾਂ ਨਾਲ ਮੌਕੇ ‘ਤੇ ਪਹੁੰਚੇ।