Journalism Of Hope
BREAKING NEWS
ਵੱਡੀ ਖ਼ਬਰ: ਬਾਲੀਵੁੱਡ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਨਹੀਂ ਰਹੇ.....ਮੈਡ ਸੰਧੂ ਕਤਲ ਮਾਮਲੇ ’ਚ ਪਹਿਲੀ ਗ੍ਰਿਫ਼ਤਾਰੀ, ਸ਼ੂਟਰ ਅਹਿਮਦਾਬਾਦ ਤੋਂ ਕਾਬੂ.......LPU ਹਿੰਸਾ ਮਾਮਲਾ: ਰਾਜਸਥਾਨ ਤੇ ਹਰਿਆਣਾ ਤੋਂ ਦੋ ਹੋਰ ਵਿਦਿਆਰਥੀ ਗ੍ਰਿਫ਼ਤਾਰ......CM ਭਗਵੰਤ ਮਾਨ ਦੇ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ’ਚ SC ਦੀ ਸੁਣਵਾਈ ਕੱਲ੍ਹ ਤੱਕ ਮੁਲਤਵੀ......ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਪਹੁੰਚੇ ਪਰਗਟ ਸਿੰਘ......ਅਮਰਜੀਤ ਚਾਵਲਾ ਮਾਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਵੱਲੋਂ SIT ਦਾ ਗਠਨ.....ਪਟਿਆਲਾ ਸਮੇਤ 3 ਸ਼ਹਿਰੀ ਸੰਸਥਾਵਾਂ ਦੇ 50 ਵਾਰਡਾਂ ਦੀ ਚੋਣ ਰੱਦ, 6 ਹਫ਼ਤਿਆਂ ’ਚ ਮੁੜ ਚੋਣ ਦੇ ਹੁਕਮ.....

ਯਾਤਰੀਆਂ ਲਈ ਵੱਡੀ ਖ਼ਬਰ! ਏਅਰ ਇੰਡੀਆ ਦਾ ਹਵਾਈ ਸਫ਼ਰ ਹੋਵੇਗਾ ਮਹਿੰਗਾ, ਭਲਕੇ ਲਾਗੂ ਹੋਣਗੀਆਂ ਨਵੀਆਂ ਦਰਾਂ

Flight Ticket Price Hike; ਏਅਰ ਇੰਡੀਆ ਦੀ ਫਲਾਈਟ ‘ਚ ਕੱਲ੍ਹ ਤੋਂ ਸਫ਼ਰ ਕਰਨਾ ਮਹਿੰਗਾ ਹੋਣ ਜਾ ਰਿਹਾ ਹੈ। ਇੰਡੀਗੋ ਤੋਂ ਬਾਅਦ ਹੁਣ ਏਅਰ ਇੰਡੀਆ ਨੇ ਵੀ ਘਰੇਲੂ ਉਡਾਣਾਂ ‘ਤੇ 1200 ਰੁਪਏ ਤੱਕ ਅਤੇ ਕੌਮਾਂਤਰੀ ਉਡਾਣਾਂ ‘ਤੇ 17,800 ਰੁਪਏ ਤੱਕ ਵਾਧੂ ਫਿਊਲ ਚਾਰਜ ਲਗਾਉਣ ਦਾ ਐਲਾਨ ਕੀਤਾ ਹੈ। ਇਹ ਨਵੇਂ ਫਿਊਲ ਚਾਰਜ ਏਅਰ ਇੰਡੀਆ ਐਕਸਪ੍ਰੈੱਸ ਦੀਆਂ […]
By : Updated On: 08 Oct 2026 21:28:PM
ਯਾਤਰੀਆਂ ਲਈ ਵੱਡੀ ਖ਼ਬਰ! ਏਅਰ ਇੰਡੀਆ ਦਾ ਹਵਾਈ ਸਫ਼ਰ ਹੋਵੇਗਾ ਮਹਿੰਗਾ, ਭਲਕੇ ਲਾਗੂ ਹੋਣਗੀਆਂ ਨਵੀਆਂ ਦਰਾਂ

Flight Ticket Price Hike; ਏਅਰ ਇੰਡੀਆ ਦੀ ਫਲਾਈਟ ‘ਚ ਕੱਲ੍ਹ ਤੋਂ ਸਫ਼ਰ ਕਰਨਾ ਮਹਿੰਗਾ ਹੋਣ ਜਾ ਰਿਹਾ ਹੈ। ਇੰਡੀਗੋ ਤੋਂ ਬਾਅਦ ਹੁਣ ਏਅਰ ਇੰਡੀਆ ਨੇ ਵੀ ਘਰੇਲੂ ਉਡਾਣਾਂ ‘ਤੇ 1200 ਰੁਪਏ ਤੱਕ ਅਤੇ ਕੌਮਾਂਤਰੀ ਉਡਾਣਾਂ ‘ਤੇ 17,800 ਰੁਪਏ ਤੱਕ ਵਾਧੂ ਫਿਊਲ ਚਾਰਜ ਲਗਾਉਣ ਦਾ ਐਲਾਨ ਕੀਤਾ ਹੈ।

ਇਸ਼ਤਿਹਾਰ

ਇਹ ਨਵੇਂ ਫਿਊਲ ਚਾਰਜ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਉਡਾਣਾਂ ‘ਤੇ ਵੀ ਲਾਗੂ ਹੋਣਗੇ। ਨਵੀਆਂ ਦਰਾਂ 9 ਅਕਤੂਬਰ ਦੀ ਰਾਤ 12:01 ਵਜੇ ਤੋਂ ਲਾਗੂ ਹੋਣਗੀਆਂ। ਏਅਰਲਾਈਨ ਨੇ ਇਹ ਫ਼ੈਸਲਾ ਐਵੀਏਸ਼ਨ ਟਰਬਾਈਨ ਫਿਊਲ (ATF) ਯਾਨੀ ਜੈੱਟ ਫਿਊਲ ਦੀਆਂ ਵਧੀਆਂ ਕੀਮਤਾਂ ਕਾਰਨ ਲਿਆ ਹੈ।

ਏਅਰ ਇੰਡੀਆ ਨੇ ਪਿਛਲੇ 7 ਮਹੀਨਿਆਂ ਵਿੱਚ ਤੀਜੀ ਵਾਰ ਫਿਊਲ ਸਰਚਾਰਜ ਵਧਾਇਆ ਹੈ। ਇਸ ਤੋਂ ਪਹਿਲਾਂ ਇਸ ਸਾਲ 10 ਮਾਰਚ ਅਤੇ 7 ਅਪ੍ਰੈਲ ਨੂੰ ਵੀ ਕਿਰਾਏ ਵਿੱਚ ਵਾਧਾ ਕੀਤਾ ਗਿਆ ਸੀ।

ਇੰਡੀਗੋ ਨੇ ਵੀ ਵਧਾਇਆ ਸੀ ਕਿਰਾਇਆ

ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਵੀ ਜੈੱਟ ਫਿਊਲ ਮਹਿੰਗਾ ਹੋਣ ਕਾਰਨ 6 ਅਕਤੂਬਰ 2026 ਤੋਂ ਕਿਰਾਏ ਵਿੱਚ ਵਾਧਾ ਕੀਤਾ ਸੀ। ਇੰਡੀਗੋ ਨੇ 6 ਮਹੀਨਿਆਂ ਵਿੱਚ ਤੀਜੀ ਵਾਰ ਫਿਊਲ ਸਰਚਾਰਜ ਵਧਾਇਆ ਹੈ।

1 ਅਕਤੂਬਰ ਤੋਂ ਜੈੱਟ ਫਿਊਲ 16 ਰੁਪਏ ਮਹਿੰਗਾ

1 ਅਕਤੂਬਰ ਤੋਂ ਘਰੇਲੂ ਏਅਰਲਾਈਨਾਂ ਲਈ ATF ਦੀ ਕੀਮਤ 121 ਰੁਪਏ ਤੋਂ ਵਧ ਕੇ 137 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਯਾਨੀ ਇੱਕ ਲੀਟਰ ਜੈੱਟ ਫਿਊਲ ਦੀ ਕੀਮਤ ਵਿੱਚ 16 ਰੁਪਏ ਜਾਂ ਕਰੀਬ 13.2 ਫ਼ੀਸਦੀ ਦਾ ਵਾਧਾ ਹੋਇਆ ਹੈ।

3 ਮਹੀਨਿਆਂ ਵਿੱਚ 27.28 ਰੁਪਏ ਦਾ ਵਾਧਾ
ਅਗਸਤ 2026: 5 ਰੁਪਏ ਪ੍ਰਤੀ ਲੀਟਰ ਵਾਧਾ
ਸਤੰਬਰ 2026: 6.28 ਰੁਪਏ ਪ੍ਰਤੀ ਲੀਟਰ ਵਾਧਾ
ਅਕਤੂਬਰ 2026: 16 ਰੁਪਏ ਪ੍ਰਤੀ ਲੀਟਰ ਵਾਧਾ

ਇੰਡੀਗੋ ਮੁਤਾਬਕ ਸਿਰਫ਼ ਪਿਛਲੇ ਇੱਕ ਮਹੀਨੇ ਵਿੱਚ ਜੈੱਟ ਫਿਊਲ ਦੀਆਂ ਕੀਮਤਾਂ ਵਿੱਚ 14 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। ਇਸ ਕਾਰਨ ਜਹਾਜ਼ਾਂ ਵਿੱਚ ਵਰਤਿਆ ਜਾਣ ਵਾਲਾ ਈਂਧਨ ਪਿਛਲੇ 10 ਸਾਲਾਂ ਵਿੱਚ ਸਭ ਤੋਂ ਮਹਿੰਗੇ ਪੱਧਰ ‘ਤੇ ਪਹੁੰਚ ਗਿਆ ਹੈ।

ਏਅਰਲਾਈਨਾਂ ਦਾ ਸਭ ਤੋਂ ਵੱਡਾ ਖ਼ਰਚਾ ਜੈੱਟ ਫਿਊਲ

ਏਅਰਲਾਈਨਾਂ ਦੇ ਕੁੱਲ ਆਪਰੇਟਿੰਗ ਖ਼ਰਚੇ ਵਿੱਚ ਜੈੱਟ ਫਿਊਲ ਦੀ ਹਿੱਸੇਦਾਰੀ ਸਭ ਤੋਂ ਵੱਧ ਹੁੰਦੀ ਹੈ। ਇਸ ਦੀ ਹਿੱਸੇਦਾਰੀ ਕੁੱਲ ਆਪਰੇਟਿੰਗ ਖ਼ਰਚੇ ਦਾ ਕਰੀਬ 30 ਤੋਂ 40 ਫ਼ੀਸਦੀ ਤੱਕ ਹੁੰਦੀ ਹੈ।

Read Latest News and Breaking News at Daily Post TV, Browse for more News

Ad
Ad

Punjab District News