Journalism Of Hope
BREAKING NEWS
ਅੱਜ ਦੇਸ਼ ਭਰ ਵਿੱਚ ਬੈਂਕਾਂ ਦੀ ਹੜਤਾਲ: ਕਰਮਚਾਰੀ 5 ਦਿਨਾਂ ਦੇ ਕੰਮਕਾਜੀ ਦਿਨ ਦੀ ਮੰਗ ‘ਤੇ ਅੜੇ.....ਵੱਡੀ ਖ਼ਬਰ: ਸੱਜਣ ਕੁਮਾਰ ਦੇ ਘਰ ਜਾਣ ’ਤੇ ਭਾਜਪਾ ਸੰਸਦ ਮੈਂਬਰ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗੀ ਮੁਆਫ਼ੀ......ਪਾਕਿਸਤਾਨ ਤੋਂ ਭਾਰਤ ਆਉਣ ਵਾਲੇ 104 ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਨਹੀਂ ਮਿਲੀ ਇਜਾਜ਼ਤ.......ਕਾਂਗੋ ਦੇ ਦੋ ਸਕੂਲਾਂ ਵਿੱਚ ਭਿਆਨਕ ਅੱਗ, 26 ਵਿਦਿਆਰਥੀਆਂ ਦੀ ਮੌਤ.....5 ਸਾਲਾ ਮਾਸੂਮ ਨਾਲ ਤਸ਼ੱਦਦ, ਗਰਮ ਤਵੇ ਤੇ ਚਿਮਟੇ ਨਾਲ ਸਾੜਨ ਦੇ ਦੋਸ਼....PSEB ਨੇ ਨਿੱਜੀ ਸਕੂਲਾਂ ਲਈ ਮਾਨਤਾ ਲੈਣ ਦੇ ਬਦਲੇ ਨਿਯਮ, ਪੜ੍ਹੋ ਵੇਰਵਾ

ਵੱਡੀ ਖ਼ਬਰ: ਸੱਜਣ ਕੁਮਾਰ ਦੇ ਘਰ ਜਾਣ ’ਤੇ ਭਾਜਪਾ ਸੰਸਦ ਮੈਂਬਰ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗੀ ਮੁਆਫ਼ੀ

BJP MP seeks apology from Akal Takht Jathedar: ਨਵੀਂ ਦਿੱਲੀ: ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ ਨੇ ਸੱਜਣ ਕੁਮਾਰ ਦੇ ਘਰ ਜਾਣ ਦੇ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਲਿਖ ਕੇ ਮਾਫ਼ੀ ਮੰਗੀ ਹੈ। ਬਿਧੂੜੀ ਨੇ ਕਿਹਾ ਕਿ ਉਹ ਸਾਥੀ ਸੰਸਦ ਮੈਂਬਰਾਂ ਦੇ […]
Ranjit Singh
By : Published: 11 Sep 2026 09:10:AM
ਵੱਡੀ ਖ਼ਬਰ: ਸੱਜਣ ਕੁਮਾਰ ਦੇ ਘਰ ਜਾਣ ’ਤੇ ਭਾਜਪਾ ਸੰਸਦ ਮੈਂਬਰ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗੀ ਮੁਆਫ਼ੀ

BJP MP seeks apology from Akal Takht Jathedar: ਨਵੀਂ ਦਿੱਲੀ: ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ ਨੇ ਸੱਜਣ ਕੁਮਾਰ ਦੇ ਘਰ ਜਾਣ ਦੇ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਲਿਖ ਕੇ ਮਾਫ਼ੀ ਮੰਗੀ ਹੈ। ਬਿਧੂੜੀ ਨੇ ਕਿਹਾ ਕਿ ਉਹ ਸਾਥੀ ਸੰਸਦ ਮੈਂਬਰਾਂ ਦੇ ਕਹਿਣ ’ਤੇ ਸੱਜਣ ਕੁਮਾਰ ਦੇ ਘਰ ਗਏ ਸਨ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਨਾ ਉਨ੍ਹਾਂ ਦੀ ਗਲਤੀ ਸੀ।

ਇਸ਼ਤਿਹਾਰ

ਬਿਧੂੜੀ ਨੇ ਆਪਣੇ ਪੱਤਰ ਵਿੱਚ 1984 ਦੇ ਸਿੱਖ ਕਤਲੇਆਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਸ ਮਾਮਲੇ ਦੇ ਦੋਸ਼ੀਆਂ ਖ਼ਿਲਾਫ਼ ਲੜਦੇ ਆ ਰਹੇ ਹਨ। ਉਨ੍ਹਾਂ ਆਪਣੇ ਪੁਰਾਣੇ ਰੁਖ਼ ਦਾ ਹਵਾਲਾ ਦਿੰਦਿਆਂ ਕਿਹਾ ਕਿ 1996 ਵਿੱਚ ਕਾਂਗਰਸ ਦੇ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਸੱਜਣ ਕੁਮਾਰ ਨੂੰ ‘ਹੱਤਿਆਰਾ’ ਕਿਹਾ ਸੀ ਅਤੇ ਉਸ ਨੂੰ ਜੇਲ੍ਹ ਭੇਜਣ ਤੇ ਫਾਂਸੀ ਦੀ ਮੰਗ ਕੀਤੀ ਸੀ।

ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਸੱਜਣ ਕੁਮਾਰ ਪ੍ਰਤੀ ਉਨ੍ਹਾਂ ਦੀ ਕੋਈ ਨਿੱਜੀ ਹਮਦਰਦੀ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਵਿੱਚ ਰਹਿੰਦਿਆਂ ਵੀ ਉਨ੍ਹਾਂ ਨੇ ਸੱਜਣ ਕੁਮਾਰ ਨਾਲ ਕਦੇ ਗੱਲ ਨਹੀਂ ਕੀਤੀ ਅਤੇ ਹਮੇਸ਼ਾ ਉਸ ਨੂੰ 1984 ਦੇ ਦੰਗਿਆਂ ਦਾ ਦੋਸ਼ੀ ਮੰਨਿਆ।

ਬਿਧੂੜੀ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਜ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਣੀ ਅਪੀਲ ਸਵੀਕਾਰ ਕਰਕੇ ਉਨ੍ਹਾਂ ਨੂੰ ਮਾਫ਼ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਵਉੱਚ ਸੰਸਥਾ ਹੈ ਅਤੇ ਉਹ ਇਸ ਮਾਮਲੇ ਵਿੱਚ ਆਪਣੀ ਗਲਤੀ ਲਈ ਮਾਫ਼ੀ ਦੀ ਅਪੀਲ ਕਰਦੇ ਹਨ।

Read Latest News and Breaking News at Daily Post TV, Browse for more News

Ad
Ad

Punjab District News