Journalism Of Hope
BREAKING NEWS
ਜੰਤਰ-ਮੰਤਰ ’ਤੇ CJP ਦਾ ਪ੍ਰਦਰਸ਼ਨ ਮੁੜ ਸ਼ੁਰੂ, ਸੁਰੱਖਿਆ ਸਖ਼ਤ; 70 ਲੋਕ ਹਿਰਾਸਤ ’ਚ, ਸੋਨਮ ਵਾਂਗਚੁਕ ਜਾਰੀ ਰੱਖਣਗੇ ਅਨਸ਼ਨ... Mallikarjun Kharge Birthday: 84 साल के हुए मल्लिकार्जुन खरगे; PM मोदी, ओम बिड़ला और राजनाथ सिंह समेत देश के दिग्गजों ने दी जन्मदिन की बधाई

ਸੀਐਮ ਮਾਨ ਨੇ ਮਹਿਲਾ ਕ੍ਰਿਕਟਰਾਂ ਨੂੰ ਵੀਡੀਓ ਕਾਲ ਕਰ ਦਿੱਤੀ ਵਧਾਈ, ਬੋਲੇ- ਮੈਂ ਰੋਮਾਂਚਕ ਮੈਚ ਦੀ ਇਕੱਲੀ-ਇਕੱਲੀ ਬਾਲ ਦੇਖੀ

ਭਾਰਤੀ ਮਹਿਲਾ ਟੀਮ ਨੇ ਹਰਮਨਪ੍ਰੀਤ ਕੌਰ ਦੀ ਕਪਤਾਨੀ ਚ ਪਹਿਲੀ ਵਾਰ ਆਈਸੀਸੀ ਮਹਿਲਾ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ। ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਖੇਡੇ ਗਏ ਖਿਤਾਬੀ ਮੈਚ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾਇਆ। ਭਾਰਤ ਦੀਆਂ ਧੀਆਂ ਦੀ ਇਸ ਵੇਲੇ ਹਰ ਪਾਸੇ ਪ੍ਰਸੰਸਾ ਹੋ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ […]
Dailypost News
By : Updated On: 04 Nov 2025 15:21:PM
ਸੀਐਮ ਮਾਨ ਨੇ ਮਹਿਲਾ ਕ੍ਰਿਕਟਰਾਂ ਨੂੰ ਵੀਡੀਓ ਕਾਲ ਕਰ ਦਿੱਤੀ ਵਧਾਈ, ਬੋਲੇ- ਮੈਂ ਰੋਮਾਂਚਕ ਮੈਚ ਦੀ ਇਕੱਲੀ-ਇਕੱਲੀ ਬਾਲ ਦੇਖੀ

ਭਾਰਤੀ ਮਹਿਲਾ ਟੀਮ ਨੇ ਹਰਮਨਪ੍ਰੀਤ ਕੌਰ ਦੀ ਕਪਤਾਨੀ ਚ ਪਹਿਲੀ ਵਾਰ ਆਈਸੀਸੀ ਮਹਿਲਾ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ। ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਖੇਡੇ ਗਏ ਖਿਤਾਬੀ ਮੈਚ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾਇਆ। ਭਾਰਤ ਦੀਆਂ ਧੀਆਂ ਦੀ ਇਸ ਵੇਲੇ ਹਰ ਪਾਸੇ ਪ੍ਰਸੰਸਾ ਹੋ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅੱਜ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ। ਉਨ੍ਹਾਂ ਨੇ ਇਸ ਦੇ ਨਾਲ ਹਰਲੀਨ ਦਿਓਲ ਤੇ ਅਮਨਜੋਤ ਕੌਰ ਨੂੰ ਵੀ ਵਧਾਈ ਦਿੱਤੀ।

ਇਸ਼ਤਿਹਾਰ

ਸੀਐਮ ਮਾਨ ਨੇ ਕਿਹਾ ਕਿ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਤੇ ਹਰਲੀਨ ਦਿਓਲ ਸਾਡੀਆਂ ਪੰਜਾਬ ਦੀਆਂ ਧੀਆਂ ਨੇ ਵਰਲਡ ਕੱਪ ਜਿੱਤ ਲਿਆ। ਤੁਸੀਂ ਦੁਨੀਆ ਜਿੱਤ ਲਈ। ਲੋਕਾਂ ‘ਚ ਬਹੁਤ ਉਤਸ਼ਾਹ ਹੈ। ਸਾਡੀਆਂ ਤਿੰਨਾਂ ਹੀ ਧੀਆਂ ਨੇ ਬਹੁਤ ਵਧੀਆ ਖੇਡਿਆ। ਮੈਂ ਖੁਦ ਸਪੋਰਟਸ ਲਵਰ ਹਾਂ, ਮੈਂ ਇਕੱਲੀ-ਇਕੱਲੀ ਬਾਲ ਦੇਖੀ। ਠੀਕ 12 ਵਜੇ ਤੁਸੀਂ ਕੈਚ ਲਿਆ, ਉਸ ਕੈਚ ਨਾਲ ਤਾਰੀਖ ਹੀਂ ਨਹੀਂ ਬਦਲੀ ਸਗੋਂ ਇਤਿਹਾਸ ਬਦਲ ਗਿਆ। ਤੁਸੀਂ ਕਮਾਲ ਕਰ ਦਿੱਤਾ। ਤੁਸੀਂ ਬਹੁਤ ਵੱਡਾ ਇਤਿਹਾਸ ਰਚਿਆ।

ਸੀਐਮ ਮਾਨ ਨੇ ਕਿਹਾ ਕਿ ਆਸਟ੍ਰੇਲੀਆ, ਇੰਗਲੈਂਡ ਤੇ ਦੱਖਣੀ ਅਫ਼ਰੀਕਾ ਦਾ ਇੰਫਰਾਸਟਰਕਚਰ ਵਧੀਆ ਹੈ ਤੇ ਅਸੀਂ ਪਹਿਲਾਂ ਪਿੱਛੇ ਰਹਿ ਜਾਂਦੇ ਸਨ। ਪਰ ਤੁਸੀਂ ਕਮਾਲ ਕਰ ਦਿੱਤਾ। ਸੈਮੀਫਾਈਨਲ ‘ਚ 339 ਰਨ ਬਣਾ ਕੇ ਜਿੱਤ ਹਾਸਲ ਕਰਨਾ, ਉਹ ਵੀ ਬਹੁਤ ਸ਼ਾਨਦਾਰ ਸੀ। ਜੇਮਿਮਾ ਤੇ ਤੁਸੀਂ (ਹਰਮਨਪ੍ਰੀਤ) ਨੇ ਸ਼ਾਨਦਾਰ ਪਾਰੀ ਖੇਡੀ। ਆਸਟ੍ਰੇਲੀਆ ਨੂੰ ਹਰਾਉਣਾ ਬਹੁਤ ਵੱਡੀ ਗੱਲ ਹੈ, ਕਿਉਂਕਿ ਉਹ ਲੀਗ ਮੈਚ ‘ਚ ਹਾਰੇ ਹੀ ਨਹੀਂ ਸਨ।

ਸੀਐਮ ਮਾਨ ਨੇ ਅਮਨਜੋਤ ਕੌਰ ਦੇ ਕੈਚ ਦੀ ਤਾਰੀਫ਼ ਵੀ ਕੀਤੀ । ਉਨ੍ਹਾਂ ਨੇ ਕਿਹਾ ਕਿ ਜੋ ਤੁਸੀਂ ਕੈਚ ਫੜਿਆ, ਉਹ ਕੈਚ ਨਹੀਂ ਟਰਾਫ਼ੀ ਸੀ। ਤੁਸੀਂ ਸਾਡਾ ਮਾਨ ਹੋ ਤੁਸੀਂ ਜਦੋਂ ਪੰਜਾਬ ਆਓਗੇ ਤੁਹਾਡਾ ਮਾਨ-ਸਨਮਾਨ ਕਰਾਂਗੇ। ਤੁਸੀਂ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਆਉਣ ਵਾਲੇ ਸਮੇਂ ‘ਚ ਹਜ਼ਾਰਾਂ ਲੋਕਾਂ ਨੂੰ ਪ੍ਰੇਰਨਾ ਮਿਲੂਗੀ, ਅਸੀਂ ਸਭ ਕੁੱਝ ਕਰ ਸਕਦੇ ਹਾਂ। ਪੰਜਾਬ ‘ਚ ਪਹਿਲਾਂ ਇਹ ਵੀ ਦਾਗ ਲੱਗ ਗਿਆ ਸੀ ਕਿ ਧੀਆਂ ਨੂੰ ਕੁੱਖ ‘ਚ ਹੀ ਮਾਰ ਦਿੰਦੇ ਸਨ, ਤੁਸੀਂ ਸਾਬਤ ਕੀਤਾ ਮੌਕਾ ਮਿਲੇ ਤਾਂ ਅਸਮਾਨ ਤੱਕ ਉਡਾਰੀਆਂ ਲਗਾਈਆਂ ਜਾ ਸਕਦੀਆਂ ਹਨ।

ਹਰਲੀਨ ਦਿਓਲ ਨਾਲ ਗੱਲ ਕਰਦੇ ਹੋਏ ਸੀਐਮ ਮਾਨ ਨੇ ਉਨ੍ਹਾਂ ਨਾਲ ਪੁਰਾਣੀ ਮੁਲਾਕਾਤ ਦਾ ਵੀ ਜ਼ਿਕਰ ਕੀਤਾ। ਸੀਐਮ ਨੇ ਕਿਹਾ ਕਿ ਤੁਹਾਨੂੰ ਪੀਸੀਏ ਸਟੇਡੀਅਮ ‘ਚ ਨਹੀਂ ਖੇਡਣ ਦਿੱਤਾ ਜਾਂਦਾ ਸੀ, ਤੁਸੀਂ ਮੈਨੂੰ ਵੀ ਕਿਹਾ ਸੀ। ਹਰਲੀਨ ਦਿਓਲ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਤੁਹਾਡੀ ਪਹਿਲਾਂ ਵੀ ਸਪੀਚ ਸੁੰਨੀ ਸੀ, ਮੈਨੂੰ ਹੈਰਾਨਗੀ ਹੋਈ ਕਿ ਕਿਸੇ ਸੀਐਮ ਨੂੰ ਵੀ ਖੇਡਾਂ ਦੀ ਇੰਨੀ ਜਾਣਕਾਰੀ ਹੈ। ਸਿਰਫ਼ ਕ੍ਰਿਕਟ ‘ਚ ਨਹੀਂ ਤੁਹਾਡੀ ਹਰ ਖੇਡ ‘ਚ ਰੂਚੀ ਹੈ।

ਸੀਐਮ ਮਾਨ ਨੇ ਪੂਰੀ ਭਾਰਤੀ ਕ੍ਰਿਕਟ ਟੀਮ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਨੇ ਦੀਪਤੀ ਸ਼ਰਮਾ, ਸ਼ੈਫਾਲੀ ਵਰਮਾ, ਸ਼੍ਰੀ ਚਾਰਨੀ ਸਮੇਤ ਪੂਰੀ ਟੀਮ ਦਾ ਵੀ ਜ਼ਿਕਰ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਸਾਬਕਾ ਮਹਿਲਾ ਭਾਰਤੀ ਕ੍ਰਿਕਟਰਾਂ ਦਾ ਵੀ ਜ਼ਿਕਰ ਕੀਤਾ ਕਿ ਕਿਵੇਂ ਉਨ੍ਹਾਂ ਨੇ ਕ੍ਰਿਕਟ ਦੀ ਨੀਂਹ ਰੱਖੀ। ਸੀਐਮ ਨੇ ਭਾਰਤੀ ਕ੍ਰਿਕਟ ਟੀਮ ਦੇ ਸ਼ਾਨਦਾਰ ਜਸ਼ਨ ਨੂੰ ਵੀ ਯਾਦ ਕੀਤਾ ਕਿ ਕਿਵੇਂ ਕਪਤਾਨ ਹਰਮਨਪ੍ਰੀਤ ਨੇ ਭੰਗੜਾ ਪਾਇਆ ਤੇ ਜਸ਼ਨ ਮਨਾਇਆ ਸੀ।

Read Latest News and Breaking News at Daily Post TV, Browse for more News

Ad
Ad

Punjab District News