Journalism Of Hope
BREAKING NEWS
ਚੰਡੀਗੜ੍ਹ-43 IED ਮਾਮਲਾ: 3 ਮੁਲਜ਼ਮਾਂ ਦੀ ਕੋਰਟ ‘ਚ ਪੇਸ਼ੀ, ਅਦਾਲਤ ਨੇ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ.....CM ਮਾਨ ਦੀ ਪਤਨੀ ਨੇ ਰਿਟਾਇਰਡ ਜੱਜ ਨੂੰ ਭੇਜੇ ਨੋਟਿਸ ਦੀ ਕਾਪੀ ਆਈ ਸਾਹਮਣੇ, 5 ਕਰੋੜ ਰਿਸ਼ਵਤ ਦੇ ਦੋਸ਼ਾਂ ਨੂੰ ਦੱਸਿਆ ਝੂਠਾ.....ਵਿਦੇਸ਼ ਤੋਂ ਭਾਰਤ ਲਿਆਂਦੇ 3 ਵਾਂਟੇਡ ਗੈਂਗਸਟਰ, ਬੰਬੀਹਾ ਗੈਂਗ ਨਾਲ ਜੁੜੇ ਹੋਣ ਦਾ ਸ਼ੱਕ.... ਬੇਹੱਦ ਮੰਦਭਾਗੀ ਘਟਨਾ, ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਨਾਲ ਵਕੀਲ ਦੀ ਮੌਤ.....CM ਭਗਵੰਤ ਮਾਨ ਦਾ ਐਲਾਨ, ਕਬੱਡੀ ਖਿਡਾਰੀ ਤੂਤ ਦੀ ਪਤਨੀ ਨੂੰ ਮਿਲੇਗੀ ਸਰਕਾਰੀ ਨੌਕਰੀ, ਪਿੰਡ ‘ਚ ਬਣੇਗਾ ਆਧੁਨਿਕ ਸਟੇਡੀਅਮ.....

”ਡਾਰਲਿੰਗ, ਤੂੰ ਮੇਰੇ ਕੋਲ ਆਵੀਂ, ਮੈਂ ਤੈਨੂੰ…” ਪੇਪਰ ਲੀਕ ਮਾਮਲੇ ‘ਚ LU ਦਾ ਪ੍ਰੋ. ਪਰਮਜੀਤ ਸਿੰਘ ਗ੍ਰਿਫ਼ਤਾਰ

Paper Leak: ਉੱਤਰ ਪ੍ਰਦੇਸ਼ ਦੀ ਲਖਨਊ ਯੂਨੀਵਰਸਿਟੀ ਤੋਂ ਸਿੱਖਿਆ ਜਗਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਜ਼ੂਆਲੋਜੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਪਰਮਜੀਤ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪ੍ਰੋਫੈਸਰ ‘ਤੇ ਇੱਕ ਵਿਦਿਆਰਥਣ ਨਾਲ ਫ਼ੋਨ ‘ਤੇ ਅਸ਼ਲੀਲ ਗੱਲਬਾਤ ਕਰਨ ਅਤੇ ਸਰੀਰਕ ਸਬੰਧਾਂ ਦੇ ਬਦਲੇ ਪ੍ਰੀਖਿਆ ਦੇ ਪੇਪਰ ਲੀਕ […]
Nishant Malyan
By : Updated On: 16 May 2026 13:09:PM
”ਡਾਰਲਿੰਗ, ਤੂੰ ਮੇਰੇ ਕੋਲ ਆਵੀਂ, ਮੈਂ ਤੈਨੂੰ…” ਪੇਪਰ ਲੀਕ ਮਾਮਲੇ ‘ਚ LU ਦਾ ਪ੍ਰੋ. ਪਰਮਜੀਤ ਸਿੰਘ ਗ੍ਰਿਫ਼ਤਾਰ

Paper Leak: ਉੱਤਰ ਪ੍ਰਦੇਸ਼ ਦੀ ਲਖਨਊ ਯੂਨੀਵਰਸਿਟੀ ਤੋਂ ਸਿੱਖਿਆ ਜਗਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਜ਼ੂਆਲੋਜੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਪਰਮਜੀਤ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪ੍ਰੋਫੈਸਰ ‘ਤੇ ਇੱਕ ਵਿਦਿਆਰਥਣ ਨਾਲ ਫ਼ੋਨ ‘ਤੇ ਅਸ਼ਲੀਲ ਗੱਲਬਾਤ ਕਰਨ ਅਤੇ ਸਰੀਰਕ ਸਬੰਧਾਂ ਦੇ ਬਦਲੇ ਪ੍ਰੀਖਿਆ ਦੇ ਪੇਪਰ ਲੀਕ ਕਰਨ ਦਾ ਆਫ਼ਰ ਦੇਣ ਦੇ ਗੰਭੀਰ ਦੋਸ਼ ਲੱਗੇ ਹਨ।

ਇਸ਼ਤਿਹਾਰ

ਇਹ ਸਾਰਾ ਮਾਮਲਾ ਸੋਸ਼ਲ ਮੀਡੀਆ ‘ਤੇ ਇੱਕ ਆਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ। ਵਾਇਰਲ ਆਡੀਓ ਵਿੱਚ ਕਥਿਤ ਤੌਰ ‘ਤੇ ਪ੍ਰੋਫੈਸਰ ਬੀ.ਐੱਸ.ਸੀ. ਫਾਈਨਲ ਯੀਅਰ ਦੀ ਇੱਕ ਵਿਦਿਆਰਥਣ ਨੂੰ “ਡਾਰਲਿੰਗ” ਕਹਿ ਕੇ ਬੁਲਾ ਰਿਹਾ ਹੈ ਅਤੇ ਕਹਿ ਰਿਹਾ ਹੈ, “ਮੈਂ ਤੇਰੇ ਲਈ ਪੇਪਰ ਦਾ ਇੰਤਜ਼ਾਮ ਕਰ ਦਿੱਤਾ ਹੈ, ਤੂੰ ਪ੍ਰੀਖਿਆ ਤੋਂ ਪਹਿਲਾਂ ਮੇਰੇ ਕੋਲ ਆ ਜਾਵੀਂ, ਮੈਂ ਤੈਨੂੰ ਪੇਪਰ ਦੇ ਦੇਵਾਂਗਾ।” ਇਸ ਘਟਨਾ ਤੋਂ ਬਾਅਦ ਪੀੜਤ ਵਿਦਿਆਰਥਣ ਗੰਭੀਰ ਮਾਨਸਿਕ ਪਰੇਸ਼ਾਨੀ ਵਿੱਚੋਂ ਗੁਜ਼ਰ ਰਹੀ ਸੀ, ਜਿਸ ਤੋਂ ਬਾਅਦ ਉਸ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਕੀਤੀ।

ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਵਿਦਿਆਨੰਦ ਤ੍ਰਿਪਾਠੀ ਦੀ ਸ਼ਿਕਾਇਤ ‘ਤੇ ਹਸਨਗੰਜ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਪ੍ਰੋਫੈਸਰ ਨੂੰ ਹਿਰਾਸਤ ਵਿੱਚ ਲੈ ਕੇ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੇ.ਪੀ. ਸੈਣੀ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ‘ਇੰਟਰਨਲ ਕੰਪਲੇਂਟਸ ਕਮੇਟੀ’ ਨੂੰ ਜਾਂਚ ਸੌਂਪੀ ਹੈ ਅਤੇ 24 ਘੰਟਿਆਂ ਦੇ ਅੰਦਰ ਰਿਪੋਰਟ ਮੰਗੀ ਹੈ। ਯੂਨੀਵਰਸਿਟੀ ਨੇ ਕਿਹਾ ਹੈ ਕਿ ਅਜਿਹੀ ਹਰਕਤ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਘਟਨਾ ਦੇ ਵਿਰੋਧ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਦੇ ਵਰਕਰਾਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਦੋਸ਼ੀ ਪ੍ਰੋਫੈਸਰ ਨੂੰ ਤੁਰੰਤ ਮੁਅੱਤਲ ਕਰਨ ਅਤੇ ਜੇਲ੍ਹ ਭੇਜਣ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਮੁਲਜ਼ਮ ਪ੍ਰੋਫੈਸਰ ਡਾ. ਪਰਮਜੀਤ ਸਿੰਘ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਯੂਨੀਵਰਸਿਟੀ ਦੀ ‘ਅੰਦਰੂਨੀ ਰਾਜਨੀਤੀ’ ਦੇ ਤਹਿਤ ਉਨ੍ਹਾਂ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ।

Read Latest News and Breaking News at Daily Post TV, Browse for more News

Ad
Ad

Punjab District News