ਤਾਜ਼ਾ ਖ਼ਬਰਾਂ ਲਈ ਵਟਸਐਪ 'ਤੇ ਡੇਲੀਪੋਸਟ ਟੀਵੀ ਚੈਨਲ ਨੂੰ ਫਾਲੋ ਕਰੋ — ਹੁਣੇ ਜੁੜੋ ਅਤੇ ਹਰ ਵੱਡੀ ਖ਼ਬਰ ਸਭ ਤੋਂ ਪਹਿਲਾਂ ਪਾਓ! 👉 ਇੱਥੇ ਕਲਿੱਕ ਕਰੋ
Journalism Of Hope
BREAKING NEWS
ਤਰਨਤਾਰਨ ‘ਚ ਦਿਨ-ਦਿਹਾੜੇ ਹੋਈ ਤਾੜ-ਤਾੜ, ਦੋ ਧਿਰਾਂ ਵਿਚਾਲੇ ਜ਼ਬਰਦਸਤ ਫਾਇਰਿੰਗ, 1 ਦੀ ਮੌਤ, 2 ਗੰਭੀਰ ਜ਼ਖਮੀ......ਭਾਰਤ ਦੇ Gold Medalist ਦਿੱਗਜ਼ ਖਿਡਾਰੀ ਦੀ ਸ਼ੱਕੀ ਹਲਾਤਾਂ ‘ਚ ਮੌਤ, ਖੇਡ ਜਗਤ ‘ਚ ਸੋਗ ਦੀ ਲਹਿਰ......ਵੱਡੀ ਖ਼ਬਰ: ਪੰਜਾਬ ਦੇ ਸਕੂਲਾਂ ਦਾ ਫੇਰ ਬਦਲਿਆ ਸਮਾਂ......ਮੋਗਾ ਡਬਲ ਮਰਡਰ: ਦੋ ਭਰਾਵਾਂ ਦੇ ਕਤਲ ਦੀ ਸਾਜ਼ਿਸ਼ ਵਿੱਚ 6 ਔਰਤਾਂ ਦੀ ਭੂਮਿਕਾ, ਹੁਣ ਤੱਕ 10 ਗ੍ਰਿਫ਼ਤਾਰ......ਮਾਨਸਾ ’ਚ ਨੌਜਵਾਨ ਦੀ ਮੌਤ ਮਾਮਲਾ: ਇਨਸਾਫ਼ ਮਿਲਣ ਤੱਕ ਸਸਕਾਰ ਨਹੀਂ ਕਰਾਂਗੇ: ਪਤਨੀ ਤੇ ਭੈਣ.....ਪੰਜਾਬ ’ਚ ਪਰਾਲੀ ਸਾੜਨ ਦੇ 684 ਮਾਮਲੇ, ਤਰਨ ਤਾਰਨ ਤੇ ਅੰਮ੍ਰਿਤਸਰ ਸਭ ਤੋਂ ਅੱਗੇ......ਪੰਜਾਬ ’ਚ ਮੁੜ ਬਦਲੇਗਾ ਮੌਸਮ, ਮੀਂਹ ਦੇ ਨਾਲ ਤੇਜ਼ ਹਵਾਵਾਂ ਤੇ ਗੜੇਮਾਰੀ ਦੀ ਸੰਭਾਵਨਾ......ਦਿੱਲੀ ’ਚ ਸ਼ਰਾਬ ਦੀ ਆਨਲਾਈਨ ਬੁਕਿੰਗ ਸ਼ੁਰੂ, 208 ਸਰਕਾਰੀ ਠੇਕਿਆਂ ’ਤੇ ਮਿਲੇਗੀ ਸਹੂਲਤ......ਟੋਲ ਪਲਾਜ਼ਿਆਂ ਦੇ ਨੇੜੇ ਰਹਿਣ ਵਾਲਿਆਂ ਲਈ ਵੱਡੀ ਰਾਹਤ, 1 ਨਵੰਬਰ ਤੋਂ ਮਿਲੇਗੀ ਸਾਲਾਨਾ ਲੋਕਲ ਪਾਸ ਦੀ ਸਹੂਲਤ......

ਦਿੱਲੀ ਸ਼ੋਅ ਤੋਂ ਪਹਿਲਾਂ ਦਿਲਜੀਤ ਦੋਸਾਂਝ ਦੀ ਆਪਣੇ ਫੈਨਜ਼ ਨੂੰ ਵੱਡੀ ਅਪੀਲ

ਦਿੱਲੀ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਿੱਲੀ ਵਿੱਚ ਹੋਣ ਵਾਲੇ ਆਪਣੇ ਸ਼ੋਅ ਨੂੰ ਲੈ ਕੇ ਚਰਚਾ ਵਿੱਚ ਹਨ। ਸ਼ੋਅ ਤੋਂ ਪਹਿਲਾਂ ਦਿਲਜੀਤ ਨੇ ਆਪਣੀ ਟੀਮ ਨਾਲ ਇੱਕ ਵੀਡੀਓ ਸਾਂਝੀ ਕਰਦਿਆਂ ਪ੍ਰਸ਼ੰਸਕਾਂ ਨੂੰ ਅਹਿਮ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਸਮਾਗਮ ਵਿੱਚ ਪਹੁੰਚਣ ਲਈ ਮੈਟਰੋ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਵੀਡੀਓ ਵਿੱਚ ਦਿਲਜੀਤ ਨੇ ਦੱਸਿਆ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਦਿੱਲੀ ਸ਼ੋਅ ਤੋਂ ਪਹਿਲਾਂ ਦਿਲਜੀਤ ਦੋਸਾਂਝ ਦੀ ਆਪਣੇ ਫੈਨਜ਼ ਨੂੰ ਵੱਡੀ ਅਪੀਲ

ਦਿੱਲੀ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਿੱਲੀ ਵਿੱਚ ਹੋਣ ਵਾਲੇ ਆਪਣੇ ਸ਼ੋਅ ਨੂੰ ਲੈ ਕੇ ਚਰਚਾ ਵਿੱਚ ਹਨ। ਸ਼ੋਅ ਤੋਂ ਪਹਿਲਾਂ ਦਿਲਜੀਤ ਨੇ ਆਪਣੀ ਟੀਮ ਨਾਲ ਇੱਕ ਵੀਡੀਓ ਸਾਂਝੀ ਕਰਦਿਆਂ ਪ੍ਰਸ਼ੰਸਕਾਂ ਨੂੰ ਅਹਿਮ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਸਮਾਗਮ ਵਿੱਚ ਪਹੁੰਚਣ ਲਈ ਮੈਟਰੋ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਵੀਡੀਓ ਵਿੱਚ ਦਿਲਜੀਤ ਨੇ ਦੱਸਿਆ ਕਿ ਸ਼ੋਅ ਲਈ ਰਾਤ 10 ਵਜੇ ਤੱਕ ਦੀ ਇਜਾਜ਼ਤ ਮਿਲੀ ਹੈ। ਇਸ ਲਈ ਤੈਅ ਸਮੇਂ ਤੋਂ ਬਾਅਦ ਪ੍ਰੋਗਰਾਮ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਨਿਰਧਾਰਤ ਸਮੇਂ ਦੀ ਪਾਲਣਾ ਕਰਨਗੇ।

ਗਲੋਬਲ ਸੁਪਰਸਟਾਰ ਦਿਲਜੀਤ ਦੋਸਾਂਝ ਦਾ ਦਿੱਲੀ ਸ਼ੋਅ 30 ਅਕਤੂਬਰ 2026 ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ (JLN Stadium) ਵਿਖੇ ਹੋਵੇਗਾ। ਜਿਸ ਦੇ ਲਈ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਮੈਟਰੋ ਦਾ ਸਮਾਂ ਰਾਤ 12 ਵਜੇ ਤੱਕ ਵਧਾਇਆ
ਦਿਲਜੀਤ ਨੇ ਪ੍ਰਸ਼ੰਸਕਾਂ ਨੂੰ ਇਹ ਵੀ ਦੱਸਿਆ ਕਿ ਸ਼ੋਅ ਦੇ ਮੱਦੇਨਜ਼ਰ ਮੈਟਰੋ ਦੀ ਸੇਵਾ ਦਾ ਸਮਾਂ ਰਾਤ 12 ਵਜੇ ਤੱਕ ਵਧਾ ਦਿੱਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਮੈਟਰੋ ਰਾਹੀਂ ਆਉਣ ਦੀ ਕੋਸ਼ਿਸ਼ ਕਰਨ ਲਈ ਕਿਹਾ, ਤਾਂ ਜੋ ਉਨ੍ਹਾਂ ਨੂੰ ਆਉਣ-ਜਾਣ ਵਿੱਚ ਆਸਾਨੀ ਰਹੇ। ਗਾਇਕ ਨੇ ਪਾਰਕਿੰਗ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਕਾਰਨ ਵਾਹਨ ਖੜ੍ਹੇ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਇਸ ਲਈ ਮੈਟਰੋ ਰਾਹੀਂ ਆਉਣਾ ਪ੍ਰਸ਼ੰਸਕਾਂ ਲਈ ਵਧੇਰੇ ਸੁਵਿਧਾਜਨਕ ਰਹੇਗਾ।

ਦਿਲਜੀਤ ਦੀ ਇਸ ਅਪੀਲ ਦਾ ਮਕਸਦ ਪ੍ਰਸ਼ੰਸਕਾਂ ਨੂੰ ਸ਼ੋਅ ਦੌਰਾਨ ਹੋਣ ਵਾਲੀ ਆਵਾਜਾਈ ਅਤੇ ਪਾਰਕਿੰਗ ਦੀ ਪਰੇਸ਼ਾਨੀ ਤੋਂ ਬਚਾਉਣਾ ਹੈ। ਉਨ੍ਹਾਂ ਨੇ ਲੋਕਾਂ ਨੂੰ ਯੋਜਨਾ ਬਣਾ ਕੇ ਆਉਣ ਅਤੇ ਨਿਰਧਾਰਤ ਸਮੇਂ ਦਾ ਧਿਆਨ ਰੱਖਣ ਦਾ ਸੁਨੇਹਾ ਦਿੱਤਾ।

Read Latest News and Breaking News at Daily Post TV, Browse for more News

Ad
Ad

Punjab District News