Journalism Of Hope
BREAKING NEWS
ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ ਸਚਿਨ ਪਾਇਲਟ, ਬਘੇਲ ਦੀ ਛੁੱਟੀ......ਪੰਜਾਬ ਸਮੇਤ 4 ਸੂਬਿਆਂ ਵਿੱਚ ਦਸੰਬਰ ਤੋਂ ਸ਼ੁਰੂ ਹੋਵੇਗੀ ਮਰਦਮਸ਼ੁਮਾਰੀ.....ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਮਿਲਿਆ ਨਵਾਂ ਚੀਫ਼ ਜਸਟਿਸ, ਕੇਂਦਰ ਵੱਲੋਂ ਨੋਟੀਫਿਕੇਸ਼ਨ ਜਾਰੀ....ਕੇਂਦਰ ਨੇ 8 ਹਾਈਕੋਰਟਾਂ ਵਿੱਚ ਨਵੇਂ ਚੀਫ਼ ਜਸਟਿਸ ਕੀਤੇ ਨਿਯੁਕਤ.....ਅੰਮ੍ਰਿਤਸਰ ਦੀ ਸਿੱਖ ਲੜਕੀ ਦਾ ਲੰਡਨ ਵਿੱਚ ਧਰਮ ਪਰਿਵਰਤਨ !, 2 ਪਤਨੀਆਂ ਵਾਲੇ ਨਾਲ ਕਰਵਾਇਆ ਵਿਆਹ.....PCB ਨੇ ਕਬਜ਼ੇ ’ਚ ਲਏ ਪਾਕਿਸਤਾਨੀ ਕ੍ਰਿਕਟਰਾਂ ਦੇ ਫੋਨ ! ਪਾਕਿ-ਨਿਊਜ਼ ਚੈਨਲ ਨੇ ਕੀਤਾ ਦਾਅਵਾ

‘ਹੋਮਿਓਪੈਥੀ ਦੀ ਇੱਕ ਗੋਲੀ ਨਾਲ ਖੁਦ ਬਾਹਰ ਆਏ ਦਿਮਾਗੀ ਨਕਸਲ’: PM ਮੋਦੀ ਦਾ ਵੱਡਾ ਬਿਆਨ

Dimagi Naxals came out with a single homeopathy pill: PM Modi: ਨਵੀਂ ਦਿੱਲੀ: ਦੇਸ਼ ਦੀ 7.8 ਫੀਸਦੀ GDP ਵਾਧਾ ਦਰ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਸ਼ਾਨੇ ’ਤੇ ਲਿਆ। ਦਿੱਲੀ ਯੂਨੀਵਰਸਿਟੀ ਦੇ ਸ਼੍ਰੀ ਰਾਮ ਕਾਲਜ ਆਫ ਕਾਮਰਸ ਦੇ ਸ਼ਤਾਬਦੀ ਸਮਾਰੋਹ ਦੌਰਾਨ ਉਨ੍ਹਾਂ ਕਿਹਾ ਕਿ ਸਾਲ 2013 ਦੇ ਮੁਕਾਬਲੇ ਅੱਜ ਭਾਰਤ ਆਰਥਿਕ […]
Ranjit Singh
By : Published: 06 Sep 2026 10:29:AM
‘ਹੋਮਿਓਪੈਥੀ ਦੀ ਇੱਕ ਗੋਲੀ ਨਾਲ ਖੁਦ ਬਾਹਰ ਆਏ ਦਿਮਾਗੀ ਨਕਸਲ’: PM ਮੋਦੀ ਦਾ ਵੱਡਾ ਬਿਆਨ
  • 7.8% GDP ਵਾਧੇ ’ਤੇ ਸਵਾਲ ਚੁੱਕਣ ਵਾਲਿਆਂ ’ਤੇ ਪ੍ਰਧਾਨ ਮੰਤਰੀ ਦਾ ਹਮਲਾ

Dimagi Naxals came out with a single homeopathy pill: PM Modi: ਨਵੀਂ ਦਿੱਲੀ: ਦੇਸ਼ ਦੀ 7.8 ਫੀਸਦੀ GDP ਵਾਧਾ ਦਰ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਸ਼ਾਨੇ ’ਤੇ ਲਿਆ। ਦਿੱਲੀ ਯੂਨੀਵਰਸਿਟੀ ਦੇ ਸ਼੍ਰੀ ਰਾਮ ਕਾਲਜ ਆਫ ਕਾਮਰਸ ਦੇ ਸ਼ਤਾਬਦੀ ਸਮਾਰੋਹ ਦੌਰਾਨ ਉਨ੍ਹਾਂ ਕਿਹਾ ਕਿ ਸਾਲ 2013 ਦੇ ਮੁਕਾਬਲੇ ਅੱਜ ਭਾਰਤ ਆਰਥਿਕ ਤੌਰ ’ਤੇ ਕਿਤੇ ਜ਼ਿਆਦਾ ਸੁਰੱਖਿਅਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਦੌਰਾਨ ਭਾਰਤ ਨੇ ਕਰੀਬ 40 ਦੇਸ਼ਾਂ ਨਾਲ ਫ੍ਰੀ ਟਰੇਡ ਐਗਰੀਮੈਂਟ (FTA) ਕੀਤੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕ ਤਰੱਕੀ ਨੂੰ ਲੈ ਕੇ ਕੁਝ ਲੋਕਾਂ ਵਿੱਚ ਬੌਖਲਾਹਟ ਸ਼ੁਰੂ ਹੋ ਗਈ ਹੈ। PM ਮੋਦੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਕਾਰਨ ਭਾਰਤ ਨੂੰ ਦੁਨੀਆ ਦੇ 5 ਸਭ ਤੋਂ ਨਾਜ਼ੁਕ ਦੇਸ਼ਾਂ ਦੀ ਸ਼੍ਰੇਣੀ ਵਿੱਚ ਧੱਕੇ ਜਾਣ ਦੀ ਸਥਿਤੀ ਬਣੀ ਸੀ, ਉਹੀ ਲੋਕ ਹੁਣ ਦੇਸ਼ ਦੀ 7.8 ਫੀਸਦੀ ਆਰਥਿਕ ਵਿਕਾਸ ਦਰ ਨੂੰ ਹਜ਼ਮ ਨਹੀਂ ਕਰ ਪਾ ਰਹੇ।

ਇਸ਼ਤਿਹਾਰ

‘15 ਅਗਸਤ ਨੂੰ ਲਾਲ ਕਿਲ੍ਹੇ ਤੋਂ ਦਿੱਤੀ ਸੀ ਹੋਮਿਓਪੈਥੀ ਦੀ ਗੋਲੀ’
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੇ ਲੋਕਾਂ ਨੂੰ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਹੋਮਿਓਪੈਥੀ ਦੀ ਇੱਕ ਗੋਲੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਉਨ੍ਹਾਂ ਨੇ ਇੱਕ ਸ਼ਬਦ ਵਰਤਿਆ ਸੀ—‘ਦਿਮਾਗੀ ਨਕਸਲ’। PM ਮੋਦੀ ਨੇ ਹੋਮਿਓਪੈਥੀ ਦੇ ਇਲਾਜ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਵਿੱਚ ਬਿਮਾਰੀ ਨੂੰ ਕੁਝ ਸਮੇਂ ਲਈ ਉਭਾਰ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੋਣ ਦੀ ਸੰਭਾਵਨਾ ਹੈ।

Read Latest News and Breaking News at Daily Post TV, Browse for more News

Ad
Ad

Punjab District News