ਪੰਜਾਬ ‘ਚ ਅੱਜ ਤੋਂ ਘਰ-ਘਰ ਜਾ ਕੇ ਜਨਗਣਨਾ ਸ਼ੁਰੂ: ਪੁੱਛੇ ਜਾਣਗੇ 33 ਸਵਾਲ; ਜਾਣੋ ਡੇਟਾ ਦੀ ਗੁਪਤਤਾ ਅਤੇ ਸਵੈ-ਗਣਨਾ (SE ID) ਦੇ ਨਿਯਮ
Door to Door Census Punjab: ਪੰਜਾਬ ਵਿੱਚ ਅੱਜ (15 ਮਈ) ਤੋਂ ਘਰ-ਘਰ ਜਾ ਕੇ ਜਨਗਣਨਾ (Census) ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ, ਜੋ 30 ਜੂਨ, 2026 ਤੱਕ ਨਿਰੰਤਰ ਜਾਰੀ ਰਹੇਗੀ। ਇਸ ਮੁਹਿੰਮ ਤਹਿਤ ਤੁਹਾਡੇ ਘਰ ਆਉਣ ਵਾਲੇ ਜਨਗਣਨਾਕਾਰ (Enumerators) ਪਰਿਵਾਰ, ਉਪਲਬਧ ਸਹੂਲਤਾਂ ਅਤੇ ਸੰਪਤੀ ਨਾਲ ਸਬੰਧਤ ਕੁੱਲ 33 ਸਵਾਲ ਪੁੱਛਣਗੇ।
ਸਵੈ-ਗਣਨਾ (Online Self-Enumeration) ਦਾ ਪੜਾਅ ਖ਼ਤਮ:
ਇਸ ਤੋਂ ਪਹਿਲਾਂ, 30 ਅਪ੍ਰੈਲ ਤੋਂ 14 ਮਈ ਤੱਕ ਚੱਲਿਆ ਔਨਲਾਈਨ ਸਵੈ-ਗਣਨਾ ਦਾ ਪੜਾਅ ਸਫ਼ਲਤਾਪੂਰਵਕ ਸਮਾਪਤ ਹੋ ਗਿਆ ਹੈ। ਇਸ ਵਿੱਚ ਰਾਜ ਦੇ ਲਗਭਗ 1.50 ਲੱਖ ਲੋਕਾਂ ਨੇ ਹਿੱਸਾ ਲਿਆ। ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਲੁਧਿਆਣਾ 25,000 ਔਨਲਾਈਨ ਐਂਟਰੀਆਂ ਨਾਲ ਸਭ ਤੋਂ ਅੱਗੇ ਰਿਹਾ, ਜਦਕਿ ਮੋਹਾਲੀ ਵਿੱਚ 10,000 ਲੋਕਾਂ ਨੇ ਔਨਲਾਈਨ ਫਾਰਮ ਭਰੇ। ਖ਼ਾਸ ਗੱਲ ਇਹ ਰਹੀ ਕਿ ਸ਼ਹਿਰਾਂ ਦੇ ਮੁਕਾਬਲੇ ਪੇਂਡੂ ਖੇਤਰਾਂ ਵਿੱਚ ਇਸ ਪ੍ਰਤੀ ਲੋਕਾਂ ਦਾ ਹੁੰਗਾਰਾ ਬਹੁਤ ਵਧੀਆ ਦੇਖਣ ਨੂੰ ਮਿਲਿਆ।
ਰੱਖੋ ਇਨ੍ਹਾਂ ਖ਼ਾਸ ਗੱਲਾਂ ਦਾ ਧਿਆਨ:
- ਪੂਰੀ ਤਰ੍ਹਾਂ ਗੁਪਤ ਰਹੇਗਾ ਡੇਟਾ: ਜਨਗਣਨਾ ਵਿਭਾਗ ਅਨੁਸਾਰ ਤੁਹਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਗੁਪਤ ਰੱਖੀ ਜਾਂਦੀ ਹੈ। ਇਹ ਡੇਟਾ ਕਿਸੇ ਵੀ ਅਦਾਲਤ ਜਾਂ ਟੈਕਸ ਅਥਾਰਟੀ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ।
- ਦਸਤਾਵੇਜ਼ ਵਿਖਾਉਣਾ ਲਾਜ਼ਮੀ ਨਹੀਂ: ਜਾਣਕਾਰੀ ਦਿੰਦੇ ਸਮੇਂ ਆਧਾਰ ਕਾਰਡ ਜਾਂ ਵੋਟਰ ਆਈਡੀ ਵਰਗੇ ਕਿਸੇ ਵੀ ਸਰਕਾਰੀ ਦਸਤਾਵੇਜ਼ ਦੀ ਹਾਰਡ ਕਾਪੀ (Hard Copy) ਵਿਖਾਉਣਾ ਜ਼ਰੂਰੀ ਨਹੀਂ ਹੈ। ਤੁਸੀਂ ਜ਼ੁਬਾਨੀ ਤੌਰ ‘ਤੇ ਵੀ ਸਹੀ ਜਾਣਕਾਰੀ ਦਰਜ ਕਰਵਾ ਸਕਦੇ ਹੋ।
- ਆਈਡੀ ਕਾਰਡ ਦੀ ਜਾਂਚ: ਆਪਣੇ ਘਰ ਦੇ ਦਰਵਾਜ਼ੇ ‘ਤੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ, ਆਉਣ ਵਾਲੇ ਕਰਮਚਾਰੀ ਦਾ ਅਧਿਕਾਰਤ ਪਛਾਣ ਪੱਤਰ (ID Card) ਜ਼ਰੂਰ ਚੈੱਕ ਕਰੋ।
ਔਨਲਾਈਨ ਫਾਰਮ ਭਰਨ ਵਾਲਿਆਂ ਲਈ ਜ਼ਰੂਰੀ ਹਦਾਇਤ (SE ID):
ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਔਨਲਾਈਨ ਸਵੈ-ਗਣਨਾ ਕੀਤੀ ਹੈ, ਉਨ੍ਹਾਂ ਦੇ ਮੋਬਾਈਲ ਅਤੇ ਈਮੇਲ ‘ਤੇ SMS ਰਾਹੀਂ 11-ਅੰਕਾਂ ਦੀ ਇੱਕ ਵਿਲੱਖਣ ‘SE ID’ (ਜੋ ‘H’ ਅੱਖਰ ਨਾਲ ਸ਼ੁਰੂ ਹੁੰਦੀ ਹੈ) ਭੇਜੀ ਗਈ ਹੈ।
ਨੋਟ: ਜਦੋਂ ਜਨਗਣਨਾ ਟੀਮ ਤੁਹਾਡੇ ਘਰ ਆਵੇ, ਤਾਂ ਉਨ੍ਹਾਂ ਨੂੰ ਇਹ 11-ਅੰਕਾਂ ਵਾਲੀ SE ID ਜ਼ਰੂਰ ਦਿਖਾਓ। ਗਣਨਾਕਾਰ ਇਸ ਆਈਡੀ ਨੂੰ ਆਪਣੀ ਐਪ ਵਿੱਚ ਪਾ ਕੇ ਤੁਹਾਡੀ ਜਾਣਕਾਰੀ ਨੂੰ ਕ੍ਰਾਸ-ਚੈੱਕ (Verify) ਕਰੇਗਾ। ਜੇਕਰ ਉਸ ਜਾਣਕਾਰੀ ਵਿੱਚ ਕੋਈ ਗਲਤੀ ਹੈ ਜਾਂ ਕੋਈ ਬਦਲਾਅ ਕਰਨਾ ਹੈ, ਤਾਂ ਤੁਸੀਂ ਉਸ ਨੂੰ ਉੱਥੇ ਹੀ ਅੱਪਡੇਟ ਕਰਵਾ ਸਕਦੇ ਹੋ।ਕਾਰੀ ਵਿੱਚ ਕੋਈ ਗਲਤੀ ਨਜ਼ਰ ਆਉਂਦੀ ਹੈ, ਤਾਂ ਤੁਸੀਂ ਗਿਣਤੀਕਾਰ ਨੂੰ ਇਸਨੂੰ ਅੱਪਡੇਟ ਕਰਨ ਲਈ ਸੂਚਿਤ ਕਰ ਸਕਦੇ ਹੋ।