Journalism Of Hope
BREAKING NEWS
ਡੇਲੀ ਪੋਸਟ ‘ਤੇ ‘The Great Khali’ ਦਾ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡਾ ਬਿਆਨ, ਕਿਹਾ- ‘ਓਹੀ ਕਰ ਸਕਦਾ ਪੰਜਾਬ ’ਚੋਂ ਨਸ਼ਾ ਖ਼ਤਮ’......ਪੰਜਾਬ ਦੇ ਅਰਨੀਵਾਲਾ ਵਿਖੇ ਬਣੇਗੀ ਏਸ਼ੀਆ ਦੀ ਸਭ ਤੋਂ ਪਹਿਲੀ ਜਾਮਣ ਮੰਡੀ – ਖੁੱਡੀਆਂ.....ਪ੍ਰਦਰਸ਼ਨ ਦੌਰਾਨ ਭਿੜੇ ਭਾਜਪਾ-ਬਸਪਾ ਵਰਕਰ: ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ‘ਤੇ ਹਮਲਾ.....ਕੇਂਦਰੀ ਕੈਬਨਿਟ ਨੇ EPF-EPS ਲਈ ਬੇਸਿਕ ਤਨਖਾਹ ਦੀ ਸੀਮਾ ਵਧਾਈ....ਓਲਡ ਪੈਨਸ਼ਨ ਸਕੀਮ ਮਾਮਲੇ ’ਚ ਪੰਜਾਬ ਸਰਕਾਰ ‘ਤੇ ਹਾਈਕੋਰਟ ਸਖ਼ਤ.....ਵੈਸਟਇੰਡੀਜ਼ ਖ਼ਿਲਾਫ਼ ਵਨਡੇ ਤੇ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

ਸ਼ਰਾਬ ਦੇ ਠੇਕੇ ’ਤੇ ਧਮਾਕਾ, 2 ਐਕਟਿਵਾ ਸਵਾਰ ਨੌਜਵਾਨ ਧਮਾਕੇਦਾਰ ਵਸਤੂ ਸੁੱਟ ਕੇ ਹੋਏ ਫਰਾਰ

Explosion at liquor shop in Chandigarh: ਚੰਡੀਗੜ੍ਹ: ਚੰਡੀਗੜ੍ਹ ਵਿੱਚ 14 ਸਤੰਬਰ ਦੀ ਸ਼ਾਮ ਸ਼ਰਾਬ ਦੇ ਇੱਕ ਠੇਕੇ ’ਤੇ ਧਮਾਕਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਸ਼ਾਮ ਕਰੀਬ 6:47 ਤੋਂ 6:50 ਵਜੇ ਦੇ ਦਰਮਿਆਨ ਵਾਪਰੀ। ਇਸ ਦੌਰਾਨ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਠੇਕੇ ਦੇ ਬਾਹਰ ਪਹੁੰਚੇ ਅਤੇ ਕਥਿਤ ਤੌਰ ’ਤੇ ਧਮਾਕੇਦਾਰ ਵਸਤੂ ਸੁੱਟ ਕੇ ਫਰਾਰ […]
Ranjit Singh
By : Updated On: 17 Sep 2026 15:28:PM
ਸ਼ਰਾਬ ਦੇ ਠੇਕੇ ’ਤੇ ਧਮਾਕਾ, 2 ਐਕਟਿਵਾ ਸਵਾਰ ਨੌਜਵਾਨ ਧਮਾਕੇਦਾਰ ਵਸਤੂ ਸੁੱਟ ਕੇ ਹੋਏ ਫਰਾਰ

Explosion at liquor shop in Chandigarh: ਚੰਡੀਗੜ੍ਹ: ਚੰਡੀਗੜ੍ਹ ਵਿੱਚ 14 ਸਤੰਬਰ ਦੀ ਸ਼ਾਮ ਸ਼ਰਾਬ ਦੇ ਇੱਕ ਠੇਕੇ ’ਤੇ ਧਮਾਕਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਸ਼ਾਮ ਕਰੀਬ 6:47 ਤੋਂ 6:50 ਵਜੇ ਦੇ ਦਰਮਿਆਨ ਵਾਪਰੀ। ਇਸ ਦੌਰਾਨ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਠੇਕੇ ਦੇ ਬਾਹਰ ਪਹੁੰਚੇ ਅਤੇ ਕਥਿਤ ਤੌਰ ’ਤੇ ਧਮਾਕੇਦਾਰ ਵਸਤੂ ਸੁੱਟ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਐਕਟਿਵਾ ’ਤੇ ਪਿੱਛੇ ਬੈਠੇ ਨੌਜਵਾਨ ਨੇ ਠੇਕੇ ਦੀ ਸਰਵਿਸ ਖਿੜਕੀ ਰਾਹੀਂ ਇੱਕ ਵਸਤੂ ਅੰਦਰ ਸੁੱਟੀ। ਹਾਲਾਂਕਿ ਇਹ ਵਸਤੂ ਠੇਕੇ ਦੇ ਅੰਦਰ ਜਾਣ ਦੀ ਬਜਾਏ ਉੱਥੇ ਮੌਜੂਦ ਗਾਹਕਾਂ ਦੇ ਪੈਰਾਂ ਕੋਲ ਜਾ ਡਿੱਗੀ। ਕੁਝ ਸਕਿੰਟਾਂ ਬਾਅਦ ਇਸ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕੇ ਤੋਂ ਬਾਅਦ ਠੇਕੇ ਦੇ ਬਾਹਰ ਹਫੜਾ-ਦਫੜੀ ਮਚ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਨੌਜਵਾਨ ਐਕਟਿਵਾ ’ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ।

ਇਸ਼ਤਿਹਾਰ

ਮੈਨੇਜਰ ਨੇ ਪੁਲਿਸ ਨੂੰ ਦਿੱਤੀ ਸੂਚਨਾ
ਠੇਕੇ ਦੇ ਮੈਨੇਜਰ ਵਰਿੰਦਰ ਸਿੰਘ ਨੇ ਤੁਰੰਤ 112 ਨੰਬਰ ’ਤੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਸੈਕਟਰ-11 ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਘਟਨਾ ਵਾਲੀ ਥਾਂ ਤੋਂ ਜ਼ਰੂਰੀ ਸਬੂਤ ਇਕੱਠੇ ਕੀਤੇ ਗਏ ਹਨ। ਪੁਲਿਸ ਹੁਣ ਆਸਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ, ਤਾਂ ਜੋ ਐਕਟਿਵਾ ਸਵਾਰ ਦੋਵੇਂ ਨੌਜਵਾਨਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਦੇ ਫਰਾਰ ਹੋਣ ਦੇ ਰਸਤੇ ਦਾ ਪਤਾ ਲੱਗ ਸਕੇ।

5 ਦਿਨ ਪਹਿਲਾਂ ਔਰਤ ਵੀ CCTV ’ਚ ਕੈਦ
ਜਾਂਚ ਦੌਰਾਨ ਇੱਕ ਹੋਰ ਗੱਲ ਵੀ ਸਾਹਮਣੇ ਆਈ ਹੈ। ਘਟਨਾ ਤੋਂ ਕਰੀਬ 5 ਦਿਨ ਪਹਿਲਾਂ ਇੱਕ ਅਣਪਛਾਤੀ ਔਰਤ ਠੇਕੇ ਦੇ ਬਾਹਰ ਵੀਡੀਓ ਬਣਾਉਂਦੀ ਹੋਈ CCTV ਕੈਮਰੇ ਵਿੱਚ ਕੈਦ ਹੋਈ ਸੀ। ਪੁਲਿਸ ਹੁਣ ਇਸ ਘਟਨਾ ਅਤੇ ਧਮਾਕੇ ਵਾਲੀ ਵਾਰਦਾਤ ਵਿਚਕਾਰ ਕਿਸੇ ਸੰਭਾਵਿਤ ਸਬੰਧ ਦੀ ਵੀ ਜਾਂਚ ਕਰ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News