Banner
Banner

ਬੇਹੱਦ ਸ਼ਰਮਨਾਕ! 11 ਸਾਲਾਂ ਦੇ ਮਾਸੂਮ ਨਾਲ ਦਰਿੰਦਗੀ, ਨੌਜਵਾਨ ਨੇ ਬੱਚੇ ਨੂੰ ਬਣਾਇਆ ਹਵਸ ਦਾ ਸ਼ਿਕਾਰ

Hoshiarpur minor assault case; ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਬੇਹੱਦ ਸ਼ਰਮਨਾਕ ਅਤੇ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 11 ਸਾਲਾ ਬੱਚੇ ਨਾਲ ਉਸ ਦੇ ਹੀ ਗੁਆਂਢ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ (ਕੁਕਰਮ) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੇ ਨੂੰ ਇਲਾਜ ਅਤੇ ਮੈਡੀਕਲ ਜਾਂਚ ਲਈ ਹੁਸ਼ਿਆਰਪੁਰ ਦੇ […]
Jaspreet Singh
By : Updated On: 28 Apr 2026 16:35:PM
ਬੇਹੱਦ ਸ਼ਰਮਨਾਕ! 11 ਸਾਲਾਂ ਦੇ ਮਾਸੂਮ ਨਾਲ ਦਰਿੰਦਗੀ, ਨੌਜਵਾਨ ਨੇ ਬੱਚੇ ਨੂੰ ਬਣਾਇਆ ਹਵਸ ਦਾ ਸ਼ਿਕਾਰ

Hoshiarpur minor assault case; ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਬੇਹੱਦ ਸ਼ਰਮਨਾਕ ਅਤੇ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 11 ਸਾਲਾ ਬੱਚੇ ਨਾਲ ਉਸ ਦੇ ਹੀ ਗੁਆਂਢ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ (ਕੁਕਰਮ) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੇ ਨੂੰ ਇਲਾਜ ਅਤੇ ਮੈਡੀਕਲ ਜਾਂਚ ਲਈ ਹੁਸ਼ਿਆਰਪੁਰ ਦੇ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪੀੜਤ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ। ਉਸ ਦਾ 11 ਸਾਲਾ ਪੁੱਤਰ, ਜੋ ਕਿ 6ਵੀਂ ਜਮਾਤ ਦਾ ਵਿਦਿਆਰਥੀ ਹੈ, ਦੁਪਹਿਰ ਸਮੇਂ ਘਰੋਂ ਟਿਊਸ਼ਨ ਪੜ੍ਹਨ ਲਈ ਜਾ ਰਿਹਾ ਸੀ। ਰਸਤੇ ਵਿੱਚ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲਾ ਇੱਕ ਨੌਜਵਾਨ ਉਸ ਨੂੰ ਮਿਲਿਆ। ਨੌਜਵਾਨ ਨੇ ਬੱਚੇ ਨੂੰ ਕਿਹਾ ਕਿ ਧੁੱਪ ਬਹੁਤ ਹੈ, ਉਹ ਉਸ ਨੂੰ ਮੋਟਰਸਾਈਕਲ ‘ਤੇ ਟਿਊਸ਼ਨ ਛੱਡ ਦਿੰਦਾ ਹੈ।

ਮਾਸੂਮ ਬੱਚਾ ਗੁਆਂਢੀ ਹੋਣ ਕਾਰਨ ਉਸ ‘ਤੇ ਭਰੋਸਾ ਕਰਕੇ ਮੋਟਰਸਾਈਕਲ ‘ਤੇ ਬੈਠ ਗਿਆ। ਪਰ ਨੌਜਵਾਨ ਉਸ ਨੂੰ ਟਿਊਸ਼ਨ ਲਿਜਾਣ ਦੀ ਬਜਾਏ ਇੱਕ ਸੁੰਨਸਾਨ ਇਲਾਕਾ ਵੱਲ ਲੈ ਗਿਆ। ਜਦੋਂ ਬੱਚੇ ਨੇ ਵਿਰੋਧ ਕੀਤਾ ਅਤੇ ਮੋਟਰਸਾਈਕਲ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮ ਨੇ ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਕਰ ਦਿੱਤੀ। ਉੱਥੇ ਲਿਜਾ ਕੇ ਮੁਲਜ਼ਮ ਨੇ ਬੱਚੇ ਨਾਲ ਗਲਤ ਹਰਕਤ (ਕੁਕਰਮ) ਕੀਤੀ ਬੱਚੇ ਨੇ ਘਰ ਪਹੁੰਚ ਕੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ, ਜਿਸ ਤੋਂ ਬਾਅਦ ਪਿਤਾ ਨੂੰ ਸੂਚਿਤ ਕੀਤਾ ਗਿਆ। ਪਿਤਾ ਨੇ ਤੁਰੰਤ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਤਤਪਰਤਾ ਦਿਖਾਉਂਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।

ਸਿਵਿਲ ਹਸਪਤਾਲ ਵਿੱਚ ਬੱਚੇ ਦਾ ਇਲਾਜ ਕਰਵਾ ਰਹੇ ਪਿਤਾ ਨੇ ਭਰੇ ਮਨ ਨਾਲ ਕਿਹਾ ਕਿ ਅਜਿਹੇ ਦਰਿੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਮੁਲਜ਼ਮ ਪਹਿਲਾਂ ਵੀ ਕਈ ਬੱਚਿਆਂ ਨਾਲ ਅਜਿਹੀਆਂ ਹਰਕਤਾਂ ਕਰ ਚੁੱਕਾ ਹੋ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ ਤਾਂ ਜੋ ਭਵਿੱਖ ਵਿੱਚ ਕੋਈ ਹੋਰ ਬੱਚਾ ਅਜਿਹੀ ਦਰਿੰਦਗੀ ਦਾ ਸ਼ਿਕਾਰ ਨਾ ਹੋਵੇ।

Read Latest News and Breaking News at Daily Post TV, Browse for more News

Ad
Ad