ਲੱਖਾਂ ਦੀ ਠੱਗੀ ਮਾਰ ਫ਼ਰਾਰ ਹੋਈ ਮਹਿਲਾ ਟਰੈਵਲ ਏਜੰਟ, ਪੀੜਤਾਂ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ
Fake travel agent; ਟਰੈਵਲ ਏਜੰਟਾਂ ਦੁਆਰਾ ਠੱਗੀ ਦੇ ਅਨੇਕਾਂ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜ਼ਾ ਮਾਮਲਾ ਹੁਸ਼ਿਆਰਪੁਰ ਪ੍ਰਭਾਤ ਚੌਂਕ ਦੇ ਬਿਲਕੁਲ ਨਜ਼ਦੀਕ ਸਥਿਤ ਇੱਕ ਏਵਨ ਗਲੋਬਲ ਸਰਵਿਸ ਟਰੈਵਲ ਏਜੰਟ ਤੋਂ ਸਾਹਮਣੇ ਆਇਆ ਹੈ, ਜਿਸ ਵਿਚ ਇਕ ਟਰੈਵਲ ਏਜੰਟ ਦੁਆਰਾ ਅਨੇਕਾਂ ਪਰਿਵਾਰ ਤੋਂ ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾ ਰੁਪਏ ਦੀ ਠੱਗੀ ਮਾਰੀ ਗਈ। ਉਨ੍ਹਾਂ ਨੇ ਦੱਸਿਆ ਕਿ ਮਹਿਲਾ ਟਰੈਵਲ ਏਜੰਟ ਦਾ ਫੋਨ ਵੀ ਪਿਛਲੇ ਇਕ ਹਫ਼ਤੇ ਤੋਂ ਬੰਦ ਆ ਰਿਹਾ ਹੈ। ਮਹਿਲਾ ਟਰੈਵਲ ਏਜੰਟ ਵੱਲੋਂ ਹਿਮਾਚਲ ਆਜੀ ਵੱਖ-ਵੱਖ ਪਰਿਵਾਰਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਈ। ਉਹਨਾਂ ਦੱਸਿਆ ਕਿ ਇੱਕ ਵਿਅਕਤੀ ਦਾ ਢਾਈ ਲੱਖ, ਕਿਸੇ ਦਾ 20 ਹਜ਼ਾਰ, ਕਿਸੇ ਦੇ 15 ਹਜ਼ਾਰ, 30 ਹਜ਼ਾਰ, 80 ਹਜ਼ਾਰ ਇਸੇ ਤਰ੍ਹਾਂ ਵੱਖ-ਵੱਖ ਲੋਕਾਂ ਤੋਂ ਪੈਸੇ ਠੱਗ ਕੇ ਆਪਣੇ ਦਫਤਰ ਦਾ ਸਾਰਾ ਸਮਾਨ ਤੇ ਸੀਸੀਟੀਵੀ ਵੀ ਲਾ ਕੇ ਚਲੀ ਗਈ। ਮੌਕੇ ਤੇ ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਇਹ ਮਹਿਲਾ ਟਰੈਵਲ ਏਜੰਟ ਬਾਦਲ ਕਲੋਨੀ ਜੀਰਕਪੁਰ ਮੋਹਾਲੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਇਸ ਸਬੰਧੀ ਦਫਤਰ ਵਿੱਚ ਕੰਮ ਕਰ ਰਹੀ ਲੜਕੀ ਨੇ ਦੱਸਿਆ ਕਿ ਉਹਨਾਂ ਦੀ ਦੋ-ਦੋ ਮਹੀਨੇ ਦੀ ਤਨਖਾਹ ਵੀ ਨਹੀਂ ਦਿੱਤੀ ਤੇ ਉਹਨਾਂ ਨੂੰ ਵੀ ਬਿਨਾਂ ਦੱਸੇ ਕੀਤੇ ਚਲੀ ਗਈ। ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਜਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ।