Journalism Of Hope
BREAKING NEWS
ਭਾਰਤੀ ਟੈਨਿਸ ਖਿਡਾਰੀ ਪਰੀਕਸ਼ਿਤ ਸੋਮਾਨੀ ਨੂੰ ਵੱਡਾ ਝਟਕਾ, 4 ਸਾਲ ਲਈ ਲੱਗਾ ਬੈਨ, ਜਾਣੋ ਪੂਰਾ ਮਾਮਲਾ?....... ਪੰਜਾਬ ਦੇ IAS ਅਧਿਕਾਰੀ ਦੇ ਘਰੋਂ ਮਿਲਿਆ ਢਾਈ ਕਰੋੜ ਕੈਸ਼? ED ਦੀ ਜਾਂਚ ਦੂਜੇ ਦਿਨ ਵੀ ਜਾਰੀ........ਯਮੁਨਾ ਐਕਸਪ੍ਰੈਸਵੇ ’ਤੇ ਭਿਆਨਕ ਹਾਦਸਾ, ਸਲੀਪਰ ਬੱਸ ਨੂੰ ਲੱਗੀ ਅੱਗ; 9 ਯਾਤਰੀਆਂ ਦੀ ਮੌਤ........ਡਰੱਗ ਕੇਸ ਦਾ ਫਰਾਰ ਮੁੱਖ ਮੁਲਜ਼ਮ ਰਾਜਜੀਤ ਸਿੰਘ ਪੁਲਿਸ ਦੇ ਹੱਥ, 6 ਸਾਲ ਬਾਅਦ ਹੋਈ ਗ੍ਰਿਫ਼ਤਾਰੀ.......

ਮੈਂ ਭਾਜਪਾ ’ਚ 4 ਸਾਲਾਂ ’ਚ ਕੁਝ ਨਹੀਂ ਖੱਟਿਆ: ਕੈਪਟਨ ਅਮਰਿੰਦਰ ਸਿੰਘ

Gained nothing in BJP in four years: Captain Amarinder: ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਵਿੱਚ ਚਾਰ ਸਾਲ ਬਿਤਾਉਣ ਦੇ ਬਾਵਜੂਦ ਉਨ੍ਹਾਂ ਨੇ “ਅਸਲ ਵਿੱਚ ਕੁਝ ਨਹੀਂ ਖੱਟਿਆ”। ਹਾਲਾਂਕਿ ਉਨ੍ਹਾਂ ਨੇ ਭਾਜਪਾ ਛੱਡਣ ਜਾਂ ਕਾਂਗਰਸ ਵਿੱਚ ਵਾਪਸੀ ਦੀ ਕੋਈ ਯੋਜਨਾ ਤੋਂ ਵੀ ਇਨਕਾਰ […]
By : Updated On: 25 Sep 2026 09:08:AM
ਮੈਂ ਭਾਜਪਾ ’ਚ 4 ਸਾਲਾਂ ’ਚ ਕੁਝ ਨਹੀਂ ਖੱਟਿਆ: ਕੈਪਟਨ ਅਮਰਿੰਦਰ ਸਿੰਘ
Punjab, June 29 (ANI): Punjab Chief Minister Captain Amarinder Singh speaks over COVID19 issue, in Chandigarh on Monday. (ANI Photo)
  • ਕਾਂਗਰਸ ’ਚ ਵਾਪਸੀ ਤੋਂ ਇਨਕਾਰ, ਕਿਹਾ- ਚੋਣਾਂ ਲੜਨ ਦੇ ਦਿਨ ਲਗਭਗ ਖ਼ਤਮ
  • ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਹਮਾਇਤ
  • ਭਾਜਪਾ-ਅਕਾਲੀ ਦਲ ਗੱਠਜੋੜ ਦੀ ਵਕਾਲਤ

Gained nothing in BJP in four years: Captain Amarinder: ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਵਿੱਚ ਚਾਰ ਸਾਲ ਬਿਤਾਉਣ ਦੇ ਬਾਵਜੂਦ ਉਨ੍ਹਾਂ ਨੇ “ਅਸਲ ਵਿੱਚ ਕੁਝ ਨਹੀਂ ਖੱਟਿਆ”। ਹਾਲਾਂਕਿ ਉਨ੍ਹਾਂ ਨੇ ਭਾਜਪਾ ਛੱਡਣ ਜਾਂ ਕਾਂਗਰਸ ਵਿੱਚ ਵਾਪਸੀ ਦੀ ਕੋਈ ਯੋਜਨਾ ਤੋਂ ਵੀ ਇਨਕਾਰ ਕੀਤਾ ਹੈ। ‘ਦਿ ਟ੍ਰਿਬਿਊਨ’ ਨਾਲ ਇੰਟਰਵਿਊ ਦੌਰਾਨ ਕੈਪਟਨ ਨੇ ਕਿਹਾ ਕਿ ਕਿਸੇ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਆਗੂ ਤੋਂ ਉਮੀਦ ਹੁੰਦੀ ਹੈ ਕਿ ਖ਼ਾਸ ਕਰਕੇ ਪੰਜਾਬ ਵਰਗੇ ਸੂਬੇ ਬਾਰੇ ਉਸ ਨਾਲ ਸਲਾਹ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਕਰੀਬ 60 ਸਾਲਾਂ ਤੋਂ ਪੰਜਾਬ ਨੂੰ ਸਮਝਦੇ ਆ ਰਹੇ ਹਨ, ਪਰ ਭਾਜਪਾ ਨੇ ਪੰਜਾਬ ਦੀ ਨੀਤੀ ਜਾਂ ਸਿਆਸਤ ਬਾਰੇ ਉਨ੍ਹਾਂ ਨਾਲ ਕੋਈ ਖ਼ਾਸ ਸਲਾਹ-ਮਸ਼ਵਰਾ ਨਹੀਂ ਕੀਤਾ।

ਇਸ਼ਤਿਹਾਰ

ਭਾਜਪਾ ਵਿੱਚ ਸ਼ਾਮਲ ਹੋਣ ਦੇ ਫ਼ੈਸਲੇ ’ਤੇ ਅਫ਼ਸੋਸ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ। ਕਾਂਗਰਸ ਵਿੱਚ ਵਾਪਸੀ ਦੀਆਂ ਚਰਚਾਵਾਂ ’ਤੇ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਵਿੱਚ ਵਾਪਸ ਜਾਣ ਦੀ ਯੋਜਨਾ ਨਹੀਂ ਬਣਾ ਰਹੇ।

2027 ਦੀਆਂ ਚੋਣਾਂ ’ਤੇ ਵੀ ਕੀਤੀ ਟਿੱਪਣੀ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੀ ਸਿਆਸਤ ਵਿੱਚ ਸਥਿਤੀ ਸਪੱਸ਼ਟ ਨਹੀਂ ਹੈ। ਉਨ੍ਹਾਂ ਮੁਤਾਬਕ ਅਕਾਲੀ ਦਲ ਵਿੱਚ ਕਈ ਧੜੇ ਹਨ ਅਤੇ ਕਾਂਗਰਸ ਵਿੱਚ ਵੀ ਅੰਦਰੂਨੀ ਖਿੱਚੋਤਾਣ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਇਸ ਵੇਲੇ ਪੰਜਾਬ ਵਿੱਚ ਲੋੜੀਂਦਾ ਜ਼ਮੀਨੀ ਸਮਰਥਨ ਨਹੀਂ ਹੈ। ਉਨ੍ਹਾਂ ਭਾਜਪਾ-ਅਕਾਲੀ ਦਲ ਗੱਠਜੋੜ ਦੀ ਵਕਾਲਤ ਕਰਦਿਆਂ ਕਿਹਾ ਕਿ ਜੇ ਭਾਜਪਾ ਪੰਜਾਬ ਵਿੱਚ ਸਰਕਾਰ ਬਣਾਉਣਾ ਚਾਹੁੰਦੀ ਹੈ ਤਾਂ ਅਕਾਲੀ ਦਲ ਨਾਲ ਗੱਠਜੋੜ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਦੇ ਅਹੁਦੇ ਬਾਰੇ ਪੁੱਛੇ ਜਾਣ ’ਤੇ ਕੈਪਟਨ ਨੇ ਕਿਹਾ ਕਿ ਉਨ੍ਹਾਂ ਦੇ ਚੋਣ ਲੜਨ ਦੇ ਦਿਨ “ਅਸਰਦਾਰ ਢੰਗ ਨਾਲ ਖ਼ਤਮ” ਹੋ ਚੁੱਕੇ ਹਨ। ਉਨ੍ਹਾਂ ਆਪਣੀ ਧੀ ਵੱਲੋਂ ਹਲਕੇ ਵਿੱਚ ਕੀਤੀ ਜਾ ਰਹੀ ਸਿਆਸੀ ਸਰਗਰਮੀ ਦਾ ਵੀ ਜ਼ਿਕਰ ਕੀਤਾ।

ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਹਮਾਇਤ
ਕੈਪਟਨ ਅਮਰਿੰਦਰ ਸਿੰਘ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਵੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਉਸ ਨੂੰ ਬਾਹਰ ਆ ਕੇ ਚੋਣ ਲੜਨ ਦਾ ਮੌਕਾ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਵੀ ਹਮਾਇਤ ਕੀਤੀ।

Read Latest News and Breaking News at Daily Post TV, Browse for more News

Ad
Ad

Punjab District News