Journalism Of Hope
BREAKING NEWS
34 ਸਾਲ ਪੁਰਾਣੇ ਅਗਵਾ ਮਾਮਲੇ ’ਚ ਸਾਬਕਾ SSP ਨੂੰ ਅਦਾਲਤ ਨੇ ਸੁਣਾਈ ਸਜ਼ਾ.....39 ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਦੇ ਤਬਾਦਲੇ, ਦੇਖੋ ਪੂਰੀ ਲਿਸਟ.......ਫੈਕਟਰੀ ਦੇ ਲੈਣ-ਦੇਣ ਦੇ ਵਿਵਾਦ ‘ਚ ਦੋ ਭਰਾ ਅਗਵਾ: ਜ਼ਬਰਦਸਤੀ ਖਾਤਿਆਂ ‘ਚ ਟਰਾਂਸਫਰ ਕਰਵਾਏ 72 ਲੱਖ ਰੁਪਏ......ਕੁੜੀ ਨੇ ਕਰਵਾਇਆ ਪ੍ਰੇਮ ਵਿਆਹ: ਨਾਰਾਜ਼ ਪੇਕੇ ਪਰਿਵਾਰ ਨੇ ਕੀਤਾ ਅਗਵਾ......ਚੋਣਾਂ ਦੇ ਮੱਦੇਨਜ਼ਰ ਅੰਮ੍ਰਿਤਸਰ ’ਚ ਸੁਰੱਖਿਆ ਸਖ਼ਤ, ਨੀਮ ਫ਼ੌਜੀ ਬਲਾਂ ਦੀਆਂ 3 ਕੰਪਨੀਆਂ ਤਾਇਨਾਤ.....ਜੰਮੂ-ਕਸ਼ਮੀਰ ’ਚ ਲਾਪਤਾ ਹੋਏ ਦੋ ਸਪੈਸ਼ਲ ਪੁਲਿਸ ਅਫਸਰਾਂ ਦੀਆਂ ਮਿਲੀਆਂ ਲਾਸ਼ਾਂ......ਸੰਗੀਤਕਾਰ ਅਨਿਰੁੱਧ ਰਵਿਚੰਦਰ ਨੇ SRH ਦੀ ਮਾਲਕਣ ਕਾਵਿਆ ਮਾਰਨ ਨਾਲ ਕਰਵਾਇਆ ਵਿਆਹ.....ਅਲ ਨੀਨੋ ਦਾ ਪ੍ਰਭਾਵ: ਪੰਜਾਬ ‘ਚ ਨਵੰਬਰ ਮਹੀਨੇ ਵੀ ਦਿਨ ਵੇਲੇ ਗਰਮੀ ਦਾ ਅਹਿਸਾਸ, ਇਸ ਵਾਰ ਘੱਟ ਪੈ ਸਕਦੀ ਹੈ ਠੰਢ......ਹਾਥੀ ਦਾ ਬੁਲੇਟ ਸਵਾਰ ਨੌਜਵਾਨ ’ਤੇ ਹਮਲਾ, ਉੱਪਰੋਂ ਪੈਰ ਰੱਖ ਕੇ ਲੰਘਿਆ; ਵਾਲ-ਵਾਲ ਬਚੀ ਜਾਨ

ਭਾਰਤ ਨੇ ਬਦਲਿਆ ਵੀਜ਼ਾ ਸਿਸਟਮ, ਹੁਣ 13 ਦੀ ਥਾਂ ਹੋਣਗੀਆਂ ਸਿਰਫ਼ 9 ਮੁੱਖ ਸ਼੍ਰੇਣੀਆਂ

ਨਵੀਂ ਦਿੱਲੀ: ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਵੀਜ਼ਾ ਸਿਸਟਮ ਵਿੱਚ ਵੱਡਾ ਬਦਲਾਅ ਕੀਤਾ ਹੈ। ਨਵੀਂ ਵਿਵਸਥਾ ਤਹਿਤ ਵੀਜ਼ੇ ਦੀਆਂ ਮੁੱਖ ਸ਼੍ਰੇਣੀਆਂ 13 ਤੋਂ ਘਟਾ ਕੇ 9 ਅਤੇ ਉਪ-ਸ਼੍ਰੇਣੀਆਂ 49 ਤੋਂ ਘਟਾ ਕੇ 23 ਕਰ ਦਿੱਤੀਆਂ ਗਈਆਂ ਹਨ। ਇਸ ਨਾਲ ਵਿਦੇਸ਼ੀ ਨਾਗਰਿਕਾਂ ਲਈ ਵੀਜ਼ੇ ਦੀ ਚੋਣ ਅਤੇ ਅਰਜ਼ੀ ਦੇਣ ਦੀ ਪ੍ਰਕਿਰਿਆ ਪਹਿਲਾਂ ਨਾਲੋਂ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਭਾਰਤ ਨੇ ਬਦਲਿਆ ਵੀਜ਼ਾ ਸਿਸਟਮ, ਹੁਣ 13 ਦੀ ਥਾਂ ਹੋਣਗੀਆਂ ਸਿਰਫ਼ 9 ਮੁੱਖ ਸ਼੍ਰੇਣੀਆਂ

ਨਵੀਂ ਦਿੱਲੀ: ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਵੀਜ਼ਾ ਸਿਸਟਮ ਵਿੱਚ ਵੱਡਾ ਬਦਲਾਅ ਕੀਤਾ ਹੈ। ਨਵੀਂ ਵਿਵਸਥਾ ਤਹਿਤ ਵੀਜ਼ੇ ਦੀਆਂ ਮੁੱਖ ਸ਼੍ਰੇਣੀਆਂ 13 ਤੋਂ ਘਟਾ ਕੇ 9 ਅਤੇ ਉਪ-ਸ਼੍ਰੇਣੀਆਂ 49 ਤੋਂ ਘਟਾ ਕੇ 23 ਕਰ ਦਿੱਤੀਆਂ ਗਈਆਂ ਹਨ। ਇਸ ਨਾਲ ਵਿਦੇਸ਼ੀ ਨਾਗਰਿਕਾਂ ਲਈ ਵੀਜ਼ੇ ਦੀ ਚੋਣ ਅਤੇ ਅਰਜ਼ੀ ਦੇਣ ਦੀ ਪ੍ਰਕਿਰਿਆ ਪਹਿਲਾਂ ਨਾਲੋਂ ਸੌਖੀ ਹੋਵੇਗੀ।

ਇਸ ਬਦਲਾਅ ਤਹਿਤ ਟੂਰਿਸਟ ਵੀਜ਼ੇ ਦਾ ਨਾਮ ਬਦਲ ਕੇ ਵਿਜ਼ਟਰ ਵੀਜ਼ਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵੀਜ਼ਾ ਅਰਜ਼ੀ ਫਾਰਮ ਵਿੱਚ ਭਰੇ ਜਾਣ ਵਾਲੇ ਕਾਲਮਾਂ ਦੀ ਗਿਣਤੀ ਵੀ 65 ਤੋਂ 70 ਫ਼ੀਸਦੀ ਤੱਕ ਘਟਾਈ ਗਈ ਹੈ। ਨਵੀਂ ਪ੍ਰਣਾਲੀ ਦਸੰਬਰ 2026 ਤੱਕ ਲਾਗੂ ਕੀਤੇ ਜਾਣ ਦੀ ਯੋਜਨਾ ਹੈ। ਜ਼ਿਕਰਯੋਗ ਹੈ ਕਿ ਭਾਰਤ ਇਸ ਸਮੇਂ 172 ਦੇਸ਼ਾਂ ਦੇ ਨਾਗਰਿਕਾਂ ਨੂੰ ਈ-ਵੀਜ਼ਾ ਦੀ ਸਹੂਲਤ ਦਿੰਦਾ ਹੈ। ਇਸ ਤੋਂ ਪਹਿਲਾਂ ਅਕਤੂਬਰ 2025 ਵਿੱਚ ਵੀਜ਼ੇ ਦੀਆਂ ਮੁੱਖ ਸ਼੍ਰੇਣੀਆਂ 22 ਤੋਂ ਘਟਾ ਕੇ 13 ਅਤੇ ਉਪ-ਸ਼੍ਰੇਣੀਆਂ 63 ਤੋਂ ਘਟਾ ਕੇ 49 ਕੀਤੀਆਂ ਗਈਆਂ ਸਨ।

ਵਿਜ਼ਟਰ ਵੀਜ਼ੇ ਦੀਆਂ ਦੋ ਸ਼੍ਰੇਣੀਆਂ
ਨਵੇਂ ਨਿਯਮਾਂ ਮੁਤਾਬਕ ਵਿਜ਼ਟਰ ਵੀਜ਼ਾ ਨੂੰ V-1 ਅਤੇ V-2 ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। V-1 ਵੀਜ਼ਾ 30 ਦਿਨਾਂ ਲਈ ਜਾਰੀ ਹੋਵੇਗਾ ਅਤੇ ਇਸ ਦੌਰਾਨ ਕਈ ਵਾਰ ਭਾਰਤ ਆਉਣ ਦੀ ਇਜਾਜ਼ਤ ਹੋਵੇਗੀ। ਇਸ ਤਹਿਤ ਸੈਰ-ਸਪਾਟੇ, ਕਾਰੋਬਾਰੀ ਮੀਟਿੰਗਾਂ, ਮੈਡੀਕਲ ਸਲਾਹ, ਥੋੜ੍ਹੇ ਸਮੇਂ ਦੇ ਇਲਾਜ ਅਤੇ ਛੋਟੇ ਕੋਰਸਾਂ ਲਈ ਭਾਰਤ ਆਉਣ ਵਾਲੇ ਵਿਦੇਸ਼ੀ ਨਾਗਰਿਕ ਸ਼ਾਮਲ ਹੋਣਗੇ।

V-2 ਵੀਜ਼ਾ ਲੰਬੇ ਸਮੇਂ ਲਈ ਭਾਰਤ ਆਉਣ-ਜਾਣ ਵਾਸਤੇ ਹੋਵੇਗਾ। ਇਹ ਇੱਕ, ਪੰਜ ਜਾਂ 10 ਸਾਲਾਂ ਲਈ ਜਾਰੀ ਕੀਤਾ ਜਾ ਸਕੇਗਾ। ਇਸ ਸ਼੍ਰੇਣੀ ਵਿੱਚ ਪਰਬਤਾਰੋਹਣ ਵਰਗੀਆਂ ਗਤੀਵਿਧੀਆਂ ਦੀ ਵੀ ਇਜਾਜ਼ਤ ਹੋਵੇਗੀ।

ਮੈਡੀਕਲ ਵੀਜ਼ੇ ਦੀਆਂ ਵੱਖਰੀਆਂ ਸ਼੍ਰੇਣੀਆਂ
ਮੈਡੀਕਲ ਵੀਜ਼ੇ ਨੂੰ ਵੀ ਆਮ ਇਲਾਜ ਅਤੇ ਆਯੂਸ਼ ਪ੍ਰਣਾਲੀ ਰਾਹੀਂ ਇਲਾਜ ਲਈ ਵੱਖ-ਵੱਖ ਕੀਤਾ ਗਿਆ ਹੈ। M-1 ਵੀਜ਼ਾ ਆਮ ਡਾਕਟਰੀ ਇਲਾਜ ਅਤੇ M-3 ਵੀਜ਼ਾ ਆਯੂਸ਼ ਪੱਧਤੀ ਰਾਹੀਂ ਇਲਾਜ ਕਰਵਾਉਣ ਵਾਲਿਆਂ ਨੂੰ ਮਿਲੇਗਾ। ਦੋਵੇਂ ਵੀਜ਼ੇ ਇੱਕ ਸਾਲ ਲਈ ਜਾਰੀ ਹੋਣਗੇ ਅਤੇ ਇਨ੍ਹਾਂ ’ਤੇ ਕਈ ਵਾਰ ਭਾਰਤ ਆਉਣ ਦੀ ਸਹੂਲਤ ਹੋਵੇਗੀ। ਮਰੀਜ਼ਾਂ ਦੇ ਨਾਲ ਆਉਣ ਵਾਲੇ ਸਹਾਇਕਾਂ ਲਈ M-2 ਅਤੇ M-4 ਵੀਜ਼ੇ ਦੀ ਵਿਵਸਥਾ ਕੀਤੀ ਗਈ ਹੈ। ਇਸ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਲਾਜ ਦੌਰਾਨ ਵਾਰ-ਵਾਰ ਵੀਜ਼ੇ ਲਈ ਅਰਜ਼ੀ ਦੇਣ ਦੀ ਲੋੜ ਨਹੀਂ ਪਵੇਗੀ।

ਵਿਦਿਆਰਥੀ ਵੀਜ਼ੇ ਦੀਆਂ ਦੋ ਸ਼੍ਰੇਣੀਆਂ
ਵਿਦੇਸ਼ੀ ਵਿਦਿਆਰਥੀਆਂ ਲਈ ਸਟੂਡੈਂਟ ਵੀਜ਼ੇ ਨੂੰ S-1 ਅਤੇ S-2 ਵਿੱਚ ਵੰਡਿਆ ਗਿਆ ਹੈ। ‘ਸਟੱਡੀ ਇਨ ਇੰਡੀਆ’ ਪੋਰਟਲ ਰਾਹੀਂ ਭਾਰਤੀ ਸਿੱਖਿਆ ਸੰਸਥਾਵਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਈ-ਸਟੂਡੈਂਟ ਵੀਜ਼ਾ ਵੀ ਦਿੱਤਾ ਜਾ ਸਕੇਗਾ। S-1 ਵੀਜ਼ਾ ਸਕੂਲੀ ਸਿੱਖਿਆ, ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਲਈ ਹੋਵੇਗਾ, ਜਦਕਿ S-2 ਵੀਜ਼ਾ ਪੀਐੱਚਡੀ ਅਤੇ ਖੋਜ ਕਰਨ ਵਾਲੇ ਵਿਦਿਆਰਥੀਆਂ ਨੂੰ ਮਿਲੇਗਾ। ਇਸ ਵਿੱਚ ਇੰਟਰਨਸ਼ਿਪ ਅਤੇ ਐਕਸਚੇਂਜ ਪ੍ਰੋਗਰਾਮ ਵੀ ਸ਼ਾਮਲ ਕੀਤੇ ਗਏ ਹਨ।

ਕਾਰੋਬਾਰੀ ਵੀਜ਼ੇ ਦੀਆਂ ਨਵੀਆਂ ਸ਼੍ਰੇਣੀਆਂ
ਕਾਰੋਬਾਰੀ ਵੀਜ਼ੇ ਨੂੰ B-1 ਅਤੇ B-2 ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। B-1 ਵੀਜ਼ਾ ਲੰਬੇ ਸਮੇਂ ਦੀਆਂ ਕਾਰੋਬਾਰੀ ਗਤੀਵਿਧੀਆਂ ਅਤੇ ਭਾਰਤ ਵਿੱਚ ਨਵਾਂ ਕਾਰੋਬਾਰ ਸ਼ੁਰੂ ਕਰਨ ਵਾਲਿਆਂ ਲਈ ਹੋਵੇਗਾ। B-2 ਵੀਜ਼ਾ ਥੋੜ੍ਹੇ ਸਮੇਂ ਦੇ ਕਾਰੋਬਾਰੀ ਕੰਮਾਂ, ਕਾਨਫਰੰਸਾਂ, ਖੇਡਾਂ ਅਤੇ ਫ਼ਿਲਮਾਂ ਨਾਲ ਜੁੜੀਆਂ ਗਤੀਵਿਧੀਆਂ ਲਈ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਭਾਰਤੀ ਕੰਪਨੀਆਂ ਨਾਲ ਕੰਮ ਕਰਨ ਵਾਲੇ ਵਿਦੇਸ਼ੀ ਮਾਹਿਰ ਵੀ ਇਸ ਵੀਜ਼ੇ ਤਹਿਤ ਮਸ਼ੀਨਾਂ ਦੀ ਸਥਾਪਨਾ, ਰੱਖ-ਰਖਾਅ, ਗੁਣਵੱਤਾ ਜਾਂਚ ਅਤੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਵਰਗੇ ਕੰਮ ਕਰ ਸਕਣਗੇ।

Read Latest News and Breaking News at Daily Post TV, Browse for more News

Ad
Ad

Punjab District News