ਏਸ਼ੀਅਨ ਗੇਮਜ਼ ਵਿੱਚ ਭਾਰਤ ਨੂੰ ਤੀਜਾ ਤਮਗਾ, ਸ਼ੂਟਿੰਗ ਵਿੱਚ ਪੁਰਸ਼ ਟੀਮ ਨੇ ਜਿੱਤਿਆ ਚਾਂਦੀ ਦਾ ਤਮਗਾ
India Wins Third Medal at Asian Games: ਨਵੀਂ ਦਿੱਲੀ – ਏਸ਼ੀਅਨ ਗੇਮਜ਼ ਵਿੱਚ ਭਾਰਤ ਨੇ ਤੀਜਾ ਤਮਗਾ ਜਿੱਤ ਲਿਆ ਹੈ। ਸ਼ੂਟਿੰਗ ਦੀ 10 ਮੀਟਰ ਏਅਰ ਰਾਈਫਲ ‘ਚ ਭਾਰਤੀ ਪੁਰਸ਼ ਟੀਮ ਨੇ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ। ਰੁਦਰਾਂਕਸ਼ ਪਾਟਿਲ, ਹਿਮਾਂਸ਼ੂ ਢਿੱਲੋਂ ਅਤੇ ਪਾਰਥ ਮਾਣੇ ਦੀ ਤਿਕੜੀ ਨੇ ਕੁੱਲ 1890.1 ਅੰਕ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ।
ਭਾਰਤੀ ਟੀਮ ਵੱਲੋਂ ਰੁਦਰਾਂਕਸ਼ ਪਾਟਿਲ ਨੇ 631.8, ਹਿਮਾਂਸ਼ੂ ਢਿੱਲੋਂ ਨੇ 630.0 ਅਤੇ ਪਾਰਥ ਮਾਣੇ ਨੇ 628.3 ਅੰਕ ਹਾਸਲ ਕੀਤੇ। ਇਸ ਤੋਂ ਇਲਾਵਾ ਰੁਦਰਾਂਕਸ਼ ਪਾਟਿਲ ਅਤੇ ਹਿਮਾਂਸ਼ੂ ਢਿੱਲੋਂ ਨੇ 10 ਮੀਟਰ ਏਅਰ ਰਾਈਫਲ ਦੇ ਵਿਅਕਤੀਗਤ ਫਾਈਨਲ ਲਈ ਵੀ ਕੁਆਲੀਫਾਈ ਕਰ ਲਿਆ ਹੈ।
ਚੀਨੀ ਟੀਮ 1899.9 ਦੇ ਸਕੋਰ ਨਾਲ ਪਹਿਲੇ ਸਥਾਨ ‘ਤੇ ਰਹੀ, ਜਦੋਂ ਕਿ ਕੋਰੀਆਈ ਟੀਮ ਤੀਜੇ ਸਥਾਨ ‘ਤੇ ਰਹੀ। ਇਸ ਚਾਂਦੀ ਦੇ ਤਮਗੇ ਨਾਲ ਭਾਰਤ ਦੀ ਏਸ਼ੀਅਨ ਗੇਮਜ਼ ਵਿੱਚ ਤਮਗਾ ਗਿਣਤੀ ਤਿੰਨ ਹੋ ਗਈ ਹੈ। ਤਿੰਨੋਂ ਤਗਮੇ ਸ਼ੂਟਿੰਗ ਵਿੱਚ ਆਏ ਹਨ।
