Journalism Of Hope
BREAKING NEWS
ਪੰਜਾਬ ਸਰਕਾਰ ਵੱਲੋਂ 6 PCS ਅਧਿਕਾਰੀਆਂ ਦੀ ਨਵੀਂ ਤਾਇਨਾਤੀ, ਤੁਰੰਤ ਜੁਆਇਨ ਕਰਨ ਦੇ ਹੁਕਮ.....ਪੰਜਾਬ ਭਰ ‘ਚ ਅੱਜ ਪ੍ਰਾਈਵੇਟ ਸਕੂਲ-ਕਾਲਜ ਬੱਸਾਂ ਦਾ ਚੱਕਾ ਜਾਮ.....ਪੰਜਾਬ ‘ਚ CM ਦਫ਼ਤਰ ‘ਚ ਭ੍ਰਿਸ਼ਟਾਚਾਰ ਦੇ ਦਾਅਵਿਆਂ ਨੂੰ ਲੈ ਕੇ ਪੁਲਿਸ ਤੇ ED ਆਹਮੋ-ਸਾਹਮਣੇ....ਪੰਜਾਬ ਸਰਕਾਰ ਦੇ ਮਾਲਵਾ ਨਹਿਰ ਪ੍ਰੋਜੈਕਟ ’ਤੇ ਹਾਈਕੋਰਟ ਨੇ ਲਾਈ ਰੋਕ......ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨਾਂ ਦੇ ਪੱਕੇ ਮੋਰਚੇ ’ਚ ਪਹੁੰਚੇ ਗਾਇਕ ਰੇਸ਼ਮ ਅਨਮੋਲ.....ਪਾਕਿਸਤਾਨ ਦੇ F-16 ਨੂੰ ਢੇਰ ਕਰਨ ਵਾਲੇ ਅਭਿਨੰਦਨ ਨੇ ਛੱਡੀ ਏਅਰਫੋਰਸ, ਹੁਣ ਬਣੇ ਪ੍ਰਾਈਵੇਟ ਏਅਰਲਾਈਨ ਦੇ ਪਾਇਲਟ.....

ਦੋਸੀਆਂ ਖਿਲਾਫ ਕਾਰਵਾਈ ਦੀ ਥਾਂ ਸੰਸਥਾ ਦੇ ਟਰੱਸਟੀਆਂ ਤੇ ਸੰਗਤਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਪੁਲਿਸ – ਐਡਵੋਕੇਟ ਧਾਮੀ

Punjab News; ਬੀਤੇ ਦਿਨੀ ਬਲਜੀਤ ਸਿੰਘ ਦਾਦੂਵਾਲ ਵੱਲੋਂ ਮੀਰੀ ਪੀਰੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ (ਚੈਰੀਟੇਬਲ ਟਰੱਸਟ), ਸ਼ਾਹਾਬਾਦ ਮਾਰਕੰਡਾ ਵਿਖੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਸ਼ਿਕਾਇਤ ਕਰਨ ਮਗਰੋਂ ਵੀ ਦੋਸੀਆਂ ਖਿਲਾਫ ਕਾਰਵਾਈ ਕਰਨ ਦੀ ਥਾਂ ਪੁਲਿਸ ਵੱਲੋਂ ਸੰਸਥਾ ਦੇ ਟਰਸਟੀਆਂ ਅਤੇ ਸੰਗਤ ਤੇ ਹੀ ਪਰਚਾ ਦਰਜ ਕਰ ਦਿੱਤਾ ਗਿਆ। ਇਸ […]
Nishant Malyan
By : Updated On: 07 Apr 2026 19:11:PM
ਦੋਸੀਆਂ ਖਿਲਾਫ ਕਾਰਵਾਈ ਦੀ ਥਾਂ ਸੰਸਥਾ ਦੇ ਟਰੱਸਟੀਆਂ ਤੇ ਸੰਗਤਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਪੁਲਿਸ – ਐਡਵੋਕੇਟ ਧਾਮੀ
Harjinder Singh Dhami

Punjab News; ਬੀਤੇ ਦਿਨੀ ਬਲਜੀਤ ਸਿੰਘ ਦਾਦੂਵਾਲ ਵੱਲੋਂ ਮੀਰੀ ਪੀਰੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ (ਚੈਰੀਟੇਬਲ ਟਰੱਸਟ), ਸ਼ਾਹਾਬਾਦ ਮਾਰਕੰਡਾ ਵਿਖੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਸ਼ਿਕਾਇਤ ਕਰਨ ਮਗਰੋਂ ਵੀ ਦੋਸੀਆਂ ਖਿਲਾਫ ਕਾਰਵਾਈ ਕਰਨ ਦੀ ਥਾਂ ਪੁਲਿਸ ਵੱਲੋਂ ਸੰਸਥਾ ਦੇ ਟਰਸਟੀਆਂ ਅਤੇ ਸੰਗਤ ਤੇ ਹੀ ਪਰਚਾ ਦਰਜ ਕਰ ਦਿੱਤਾ ਗਿਆ। ਇਸ ਧੱਕੇਸ਼ਾਹੀ ਦਾ ਹਰਿਆਣਾ ਦੀ ਸਿੱਖ ਸੰਗਤ ਵੱਲੋਂ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਸੰਬੰਧ ਵਿੱਚ ਅੱਜ ਹਰਿਆਣਾ ਰਾਜ ਦੀ ਸਮੂਹ ਸੰਗਤ ਨੇ ਮੀਰੀ ਪੀਰੀ ਇੰਸਟੀਚਿਊਟ ਵਿਖੇ ਵੱਡਾ ਇਕੱਠ ਕਰਕੇ ਇਸ ਧੱਕੇਬਾਜ਼ੀ ਦਾ ਵਿਰੋਧ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਨੇ ਵੀ ਸ਼ਮੂਲੀਅਤ ਕੀਤੀ।

ਇਸ਼ਤਿਹਾਰ

ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੀਰੀ ਪੀਰੀ ਟਰੱਸਟ ਇੱਕ ਸੁਤੰਤਰ ਸੰਸਥਾ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣੇ ਦੀ ਸੰਗਤ ਦੀ ਸਹੂਲਤ ਲਈ ਇਸ ਟਰੱਸਟ ਨੂੰ ਕਰੋੜਾਂ ਰੁਪਏ ਹਰ ਸਾਲ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇਸ ਤੇ ਕਬਜ਼ਾ ਕਰਨਾ ਚਾਹਿਆ ਸੀ ਤਾਂ ਇਹ ਮਾਮਲਾ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿੱਚ ਚਲਾ ਗਿਆ ਸੀ। ਮਾਣਯੋਗ ਹਾਈਕੋਰਟ ਨੇ ਇਸ ਤੇ ਸਟੇਅ ਕੀਤੀ ਹੋਈ ਹੈ ਜਿਸ ਦੀ ਦਾਦੂਵਾਲ ਅਤੇ ਉਸ ਦੇ ਸਾਥੀਆਂ ਵੱਲੋਂ ਉਲੰਘਣਾ ਕੀਤੀ ਗਈ ਹੈ। ਸਿੱਖ ਸੰਗਤ ਇਹੋ ਜਿਹੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰੇਗੀ।

ਉਨ੍ਹਾਂ ਕਿਹਾ ਕਿ ਮਾਣਯੋਗ ਹਾਈਕੋਰਟ ਵੱਲੋਂ ਇਸ ਹੁਕਮ ਦੀ ਉਲੰਘਣਾ ਦਾ ਕੇਸ ਵੀ ਦਰਜ ਕਰ ਦਿਤਾ ਗਿਆ ਹੈ।

ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੀਰੀ ਪੀਰੀ ਇੰਸਟੀਚਿਊਟ ਵਿਖੇ ਜਲਦੀ ਹੀ ਮੈਡੀਕਲ ਕਾਲਜ ਖੋਲਿ੍ਹਿਆ ਜਾ ਰਿਹਾ ਹੈ, ਜਿਸ ਦੀਆਂ ਇਮਾਰਤਾਂ ਬਣ ਕੇ ਤਿਆਰ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਹਰਿਆਣਾ ਰਾਜ ਦੇ ਬੱਚਿਆਂ ਨੂੰ ਮੈਡੀਕਲ ਦੀ ਪੜਾਈ ਕਰਨ ਦੀ ਸਹੂਲਤ ਮਿਲੇਗੀ। ਅੰਤ੍ਰਿੰਗ ਕਮੇਟੀ ਮੈਂਬਰ ਬਲਦੇਵ ਸਿੰਘ ਕਾਇਮਪੁਰ ਨੇ ਕਿਹਾ ਕਿ ਹਸਪਤਾਲ ਦੀ ਬਿਲਡਿੰਗ ਬਣ ਕੇ ਤਿਆਰ ਹੋ ਚੁੱਕੀ ਹੈ ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮੈਡੀਕਲ ਕਾਲਜ ਲਈ 100 ਐਮ. ਬੀ. ਬੀ. ਐਸ. ਵਿਦਿਆਰਥੀਆਂ ਦੀਆਂ ਸੀਟਾਂ ਲਈ ਐਨ.ਓ.ਸੀ. ਦਿੱਤੀ ਜਾਵੇ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਹਰਭਜਨ ਸਿੰਘ ਮਸਾਣਾ ਨੇ ਕਿਹਾ ਕਿ ਮੀਰੀ ਪੀਰੀ ਹਸਪਤਾਲ ਇਲਾਕੇ ਦੀ ਸੰਗਤ ਨੂੰ ਵਧੀਆ ਸਹੂਲਤ ਦੇ ਰਿਹਾ ਹੈ। ਸੰਗਤਾਂ ਇਸ ਤੇ ਕਿਸੇ ਨੂੰ ਵੀ ਕਬਜਾ ਨਹੀਂ ਕਰਨ ਦੇਣਗੀਆਂ।

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਤਜਿੰਦਰਪਾਲ ਸਿੰਘ ਲਾਡਵਾ, ਬੀਬੀ ਅਮਰਜੀਤ ਕੌਰ ਬਾੜਾ, ਬੀਬੀ ਮਨਜੀਤ ਕੌਰ ਗੰਧੋਲਾ, ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਤੋਂ ਇਲਾਵਾ ਹਰਿਆਣਾ ਰਾਜ ਦੇ ਵੱਖ-ਵੱਖ ਜਿਲਿਆਂ ਤੋਂ ਵੱਡੀ ਗਿਣਤੀ ਸੰਗਤ ਨੇ ਸ਼ਮੂਲੀਅਤ ਕੀਤੀ। ਸਟੇਜ਼ ਸਕੱਤਰ ਦੀ ਸੇਵਾ ਹਰਕੇਸ਼ ਸਿੰਘ ਮੋਹੜੀ, ਜਿਲਾ ਪ੍ਰਧਾਨ, ਅੰਬਾਲਾ ਅਤੇ ਜਤਿੰਦਰਪਾਲ ਸਿੰਘ ਲੱਕੀ ਵੱਲੋਂ ਨਿਭਾਈ ਗਈ।

Read Latest News and Breaking News at Daily Post TV, Browse for more News

Ad
Ad

Punjab District News