ਅੱਜ ਚੰਡੀਗੜ੍ਹ ’ਚ ਲੱਗੇਗਾ ‘ਆਈਫੋਨ ਲੰਗਰ’, ਲੱਕੀ ਲੋਕਾਂ ਨੂੰ ਮਿਲਣਗੇ iPhone 17
‘iPhone Langar’ in Chandigarh: ਚੰਡੀਗੜ੍ਹ: ਸੋਸ਼ਲ ਮੀਡੀਆ ਇੰਫਲੂਐਂਸਰ ਰਾਜਾ ਦ ਕਿੰਗ (Raja D King) ਨੇ 22 ਸਤੰਬਰ ਨੂੰ ਚੰਡੀਗੜ੍ਹ ਵਿੱਚ ‘ਆਈਫੋਨ ਲੰਗਰ’ ਲਗਾਉਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਲੱਕੀ ਲੋਕਾਂ ਨੂੰ ਮੁਫ਼ਤ ਵਿੱਚ iPhone 17 ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਰਾਜਾ ਦ ਕਿੰਗ 500 ਰੁਪਏ ਦੇ ਨੋਟ ਵੰਡਣ ਕਾਰਨ ਵੀ ਚਰਚਾ ਵਿੱਚ ਰਹਿ ਚੁੱਕੇ ਹਨ।
ਪਹਿਲਾਂ iPhone 16 ਦੇਣ ਦੀ ਵੀ ਸੀ ਯੋਜਨਾ
ਰਾਜਾ ਦ ਕਿੰਗ ਨੇ ਦੱਸਿਆ ਕਿ ਸ਼ੁਰੂ ਵਿੱਚ iPhone 16 ਅਤੇ iPhone 17 ਦੋਵੇਂ ਦੇਣ ਦਾ ਫੈਸਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ iPhone 16 ਨਿਕਲਦਾ ਤਾਂ ਉਹ ਇਹ ਸਵਾਲ ਕਰ ਸਕਦਾ ਸੀ ਕਿ ਉਸ ਨੂੰ iPhone 17 ਕਿਉਂ ਨਹੀਂ ਮਿਲਿਆ। ਇਸ ਲਈ iPhone 16 ਦੇਣ ਦਾ ਫੈਸਲਾ ਰੱਦ ਕਰ ਦਿੱਤਾ ਗਿਆ ਅਤੇ ਹੁਣ iPhone 17 ਤੋਂ ਹੀ ਸ਼ੁਰੂਆਤ ਕੀਤੀ ਜਾਵੇਗੀ।
ਚੰਡੀਗੜ੍ਹ-ਮੋਹਾਲੀ ਦੇ 10 ਲੋਕਾਂ ਨੂੰ ਮਿਲਣਗੇ ਫੋਨ
ਰਾਜਾ ਦ ਕਿੰਗ ਮੁਤਾਬਕ ਮੀਡੀਆ ਦੀ ਮੌਜੂਦਗੀ ਵਿੱਚ ਲੋਕਾਂ ਨੂੰ iPhone 17 ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਫਿਲਹਾਲ ਚੰਡੀਗੜ੍ਹ ਅਤੇ ਮੋਹਾਲੀ ਦੇ ਲੋਕਾਂ ਲਈ 10 iPhone 17 ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ 22 ਸਤੰਬਰ ਨੂੰ 10 ਹੋਰ ਸ਼ਹਿਰਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ। 5 ਅਕਤੂਬਰ ਨੂੰ ਮੁੜ ਤਾਰੀਖ ਦੱਸ ਕੇ ਇਹ ਜਾਣਕਾਰੀ ਦਿੱਤੀ ਜਾਵੇਗੀ ਕਿ ਅਗਲੀ ਵਾਰ ਕਿੰਨੇ iPhone ਵੰਡੇ ਜਾਣਗੇ। ਕੁੱਲ 12 ਸ਼ਹਿਰਾਂ ਲਈ iPhone ਦਿੱਤੇ ਜਾਣ ਦੀ ਗੱਲ ਕਹੀ ਗਈ ਹੈ।
ਰਾਜਾ ਦ ਕਿੰਗ ਨੇ ਇਹ ਵੀ ਕਿਹਾ ਕਿ ਉਹ ‘ਜੈ ਮਾਤਾ ਦੀ’ ਦੇ ਨਾਮ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਹਨ।
