Banner
Banner

Lottery Bumper: ਬਿਹਾਰ ਦੇ ਨੌਜਵਾਨ ਦੀ ਪੰਜਾਬ ‘ਚ ਖੁੱਲ੍ਹੀ ਕਿਸਮਤ! ਦਿਨੇਸ਼ ਕੁਸ਼ਵਾਹਾ ਨੂੰ ਨਿਕਲਿਆ 3 ਕਰੋੜ ਰੁਪਏ ਦਾ ਲਾਟਰੀ ਬੰਪਰ

Sikkim State Lottery Bumper: ਸਿੱਕਮ ਸਟੇਟ ਲਾਟਰੀ ਬੰਪਰ, ਬਿਹਾਰ ਦੇ ਨੌਜਵਾਨ ਨੂੰ ਨਿਕਲਿਆ ਹੈ, ਜੋ ਕਿ ਅੱਜ ਲੁਧਿਆਣਾ (Ludhiana News) ਆਪਣੀ ਟਿਕਟ ਲੈ ਕੇ ਕਲੇਮ ਕਰਨ ਲਈ ਪਹੁੰਚਿਆ। ਜਾਣਕਾਰੀ ਅਨੁਸਾਰ, 16 ਮਈ ਨੂੰ ਇਹ ਬੰਪਰ ਪਿਆ ਸੀ ਅਤੇ 18 ਮਈ ਨੂੰ ਨੌਜਵਾਨ ਵੱਲੋਂ ਟਿਕਟ ਕਲੇਮ ਕੀਤੀ ਅਤੇ ਅੱਜ ਉਸ ਵੱਲੋਂ ਲੁਧਿਆਣਾ ਘੰਟਾ ਘਰ ਭਨੋਟ ਇੰਟਰਪ੍ਰਾਈਜਿਸ […]
Dailypost News
By : Updated On: 28 May 2026 14:23:PM
Lottery Bumper: ਬਿਹਾਰ ਦੇ ਨੌਜਵਾਨ ਦੀ ਪੰਜਾਬ ‘ਚ ਖੁੱਲ੍ਹੀ ਕਿਸਮਤ! ਦਿਨੇਸ਼ ਕੁਸ਼ਵਾਹਾ ਨੂੰ ਨਿਕਲਿਆ 3 ਕਰੋੜ ਰੁਪਏ ਦਾ ਲਾਟਰੀ ਬੰਪਰ

Sikkim State Lottery Bumper: ਸਿੱਕਮ ਸਟੇਟ ਲਾਟਰੀ ਬੰਪਰ, ਬਿਹਾਰ ਦੇ ਨੌਜਵਾਨ ਨੂੰ ਨਿਕਲਿਆ ਹੈ, ਜੋ ਕਿ ਅੱਜ ਲੁਧਿਆਣਾ (Ludhiana News) ਆਪਣੀ ਟਿਕਟ ਲੈ ਕੇ ਕਲੇਮ ਕਰਨ ਲਈ ਪਹੁੰਚਿਆ। ਜਾਣਕਾਰੀ ਅਨੁਸਾਰ, 16 ਮਈ ਨੂੰ ਇਹ ਬੰਪਰ ਪਿਆ ਸੀ ਅਤੇ 18 ਮਈ ਨੂੰ ਨੌਜਵਾਨ ਵੱਲੋਂ ਟਿਕਟ ਕਲੇਮ ਕੀਤੀ ਅਤੇ ਅੱਜ ਉਸ ਵੱਲੋਂ ਲੁਧਿਆਣਾ ਘੰਟਾ ਘਰ ਭਨੋਟ ਇੰਟਰਪ੍ਰਾਈਜਿਸ ਦੇ ਪਹੁੰਚ ਕੇ ਲਾਟਰੀ ਦੀ ਟਿਕਟ ਕਲੇਮ ਕਰਕੇ ਇਨਾਮ ਹਾਸਿਲ ਕਰਨ ਸਬੰਧੀ ਅੱਗੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ, ਜਿਸ ਦਾ ਲੁਧਿਆਣਾ ਪਹੁੰਚਣ ‘ਤੇ ਜ਼ੋਰਦਾਰ ਸਵਾਗਤ ਕੀਤਾ ਗਿਆ।

ਦਿਨੇਸ਼ ਲੰਮੇ ਸਮੇਂ ਤੋਂ ਪਾ ਰਿਹਾ ਸੀ ਲਾਟਰੀ

ਇਸ ਦੌਰਾਨ ਇਨਾਮ ਜੇਤੂ ਦਿਨੇਸ਼ ਕੁਸ਼ਵਾਹਾ ਨੇ ਕਿਹਾ ਕਿ ਬਿਹਾਰ ਦੇ ਉਹ ਰਹਿਣ ਵਾਲੇ ਨੇ ਅਤੇ ਕਾਫੀ ਲੰਬੇ ਸਮੇਂ ਤੋਂ ਲਾਟਰੀ ਪਾ ਰਹੇ ਸਨ ਅਤੇ ਭਨੋਟ ਇੰਟਰਪ੍ਰਾਈਜਿਸ ਦੇ ਆਊਟਲੈਟ ਤੋਂ ਹੀ ਉਨ੍ਹਾਂ ਵੱਲੋਂ ਲਾਟਰੀ ਦਾ ਟਿਕਟ ਖਰੀਦਿਆ ਗਿਆ ਸੀ ਅਤੇ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ 3 ਕਰੋੜ ਦੀ ਲਾਟਰੀ ਦਾ ਬੰਪਰ ਉਹਨਾਂ ਤੋਂ ਨਿਕਲਿਆ ਹੈ, ਜਿਸ ਤੋਂ ਬਾਅਦ ਅੱਜ ਉਹ ਲਾਟਰੀ ਲੈ ਕੇ ਪਹੁੰਚੇ ਹਨ। ਲਾਟਰੀ ਨੰਬਰ 999327 ਤੋ ਉਹਨਾਂ ਨੂੰ ਇਹ ਬੰਪਰ ਪ੍ਰਾਈਜ਼ ਨਿਕਲਿਆ ਹੈ। ਇਸ ਦੌਰਾਨ ਭਨੋਟ ਇੰਟਰਪ੍ਰਾਈਜਸ ਦੇ ਮੁਖੀ ਨੇ ਦੱਸਿਆ ਕਿ ਗਰੀਬ ਘਰਾਂ ਤੋਂ ਬੰਪਰ ਨਿਕਲ ਰਹੇ ਨੇ ਹੁਣ ਤੱਕ ਉਹ ਦਰਜਨਾਂ ਬੰਪਰ ਕੱਢ ਚੁੱਕੇ ਹਨ।

ਸਿਲਾਈ ਦਾ ਕੰਮ ਕਰਦਾ ਹੈ ਨੌਜਵਾਨ ਕੁਸ਼ਵਾਹਾ

ਉਹਨਾਂ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿਸੇ ਨੌਜਵਾਨ ਇੱਕ ਫੈਕਟਰੀ ਦੇ ਵਿੱਚ ਸਿਲਾਈ ਦਾ ਕੰਮ ਕਰਦਾ ਹੈ ਅਤੇ ਇਸ ਦੀ ਲਾਟਰੀ ਨਿਕਲੀ ਹੈ ਪਰਿਵਾਰ ਦੇ ਵਿੱਚ ਵੀ ਖੁਸ਼ੀ ਹੈ। ਉਹਨਾਂ ਕਿਹਾ ਕਿ ਅਸੀਂ ਹੁਣ ਤੱਕ ਦਰਜਨਾਂ ਲੋਕਾਂ ਨੂੰ ਕਰੋੜਪਤੀ ਬਣਾ ਚੁੱਕੇ ਹਨ ਲਾਟਰੀ ਕੋਈ ਜੂਆ ਨਹੀਂ ਹੈ, ਸਗੋਂ ਇੱਕ ਤਰ੍ਹਾਂ ਦਾ ਇਹ ਕਿਸਮਤ ਦਾ ਖੇਡ ਹੈ ਅਤੇ ਸਰਕਾਰ ਵੱਲੋਂ ਗਰੰਟੀ ਇਨਾਮ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਕੀਆਂ ਹੋਈਆਂ ਲਾਟਰੀਆਂ ‘ਚੋਂ ਹੀ ਇਨਾਮ ਕੱਢੇ ਜਾਂਦੇ ਹਨ। ਉਹਨਾਂ ਕਿਹਾ ਕਿ 500 ਰੁਪਏ ਦਾ ਟਿਕਟ ਨੌਜਵਾਨ ਵੱਲੋਂ ਖਰੀਦਿਆ ਗਿਆ ਸੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਵੀ ਕਈ ਲਾਟਰੀਆਂ ਚਲਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਿੱਕਿਮ ਸਰਕਾਰ ਅਤੇ ਨਾਗਾਲੈਂਡ ਸਰਕਾਰ ਵੱਲੋਂ ਵੀ ਇਹ ਸਰਕਾਰੀ ਲਾਟਰੀ ਆਂ ਵੇਚੀਆਂ ਜਾਂਦੀਆਂ ਹਨ।

Read Latest News and Breaking News at Daily Post TV, Browse for more News

Ad
Ad