Journalism Of Hope

FSSAI ਦੀ ਵੱਡੀ ਕਾਰਵਾਈ, Amazon-Swiggy Instamart ਸਮੇਤ 5 ਈ-ਕਾਮਰਸ ਕੰਪਨੀਆਂ ’ਤੇ ਸ਼ਿਕੰਜਾ

FSSAI Action; ਭਾਰਤ ਦੇ ਫੂਡ ਰੈਗੂਲੇਟਰ FSSAI (Food Safety and Standards Authority of India) ਨੇ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਿਕਰੀ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। FSSAI ਨੇ Amazon, Swiggy Instamart, BigBasket, Flipkart India ਅਤੇ Zepto ਸਮੇਤ ਕਈ ਈ-ਕਾਮਰਸ ਪਲੇਟਫਾਰਮਾਂ ਖ਼ਿਲਾਫ਼ ਜੁਰਮਾਨੇ ਦੀ ਕਾਰਵਾਈ ਸ਼ੁਰੂ ਕੀਤੀ ਹੈ। FSSAI ਮੁਤਾਬਕ ਇਨ੍ਹਾਂ […]
By : Updated On: 24 Sep 2026 10:56:AM
FSSAI ਦੀ ਵੱਡੀ ਕਾਰਵਾਈ, Amazon-Swiggy Instamart ਸਮੇਤ 5 ਈ-ਕਾਮਰਸ ਕੰਪਨੀਆਂ ’ਤੇ ਸ਼ਿਕੰਜਾ

FSSAI Action; ਭਾਰਤ ਦੇ ਫੂਡ ਰੈਗੂਲੇਟਰ FSSAI (Food Safety and Standards Authority of India) ਨੇ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਿਕਰੀ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ।

ਇਸ਼ਤਿਹਾਰ

FSSAI ਨੇ Amazon, Swiggy Instamart, BigBasket, Flipkart India ਅਤੇ Zepto ਸਮੇਤ ਕਈ ਈ-ਕਾਮਰਸ ਪਲੇਟਫਾਰਮਾਂ ਖ਼ਿਲਾਫ਼ ਜੁਰਮਾਨੇ ਦੀ ਕਾਰਵਾਈ ਸ਼ੁਰੂ ਕੀਤੀ ਹੈ।

FSSAI ਮੁਤਾਬਕ ਇਨ੍ਹਾਂ ਪਲੇਟਫਾਰਮਾਂ ’ਤੇ ਗੁੰਮਰਾਹਕੁੰਨ ਦਾਅਵੇ, ਗਲਤ ਬ੍ਰਾਂਡਿੰਗ ਅਤੇ ਪਾਬੰਦੀਸ਼ੁਦਾ ਜਾਂ ਖਤਰਨਾਕ ਖਾਣ-ਪੀਣ ਵਾਲੇ ਉਤਪਾਦਾਂ ਦੀ ਵਿਕਰੀ ਤੇ ਪ੍ਰਦਰਸ਼ਨੀ ਵਰਗੀਆਂ ਬੇਨਿਯਮੀਆਂ ਸਾਹਮਣੇ ਆਈਆਂ ਹਨ।

ਫੂਡ ਸੇਫਟੀ ਅਥਾਰਟੀ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਖਪਤਕਾਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਈ-ਕਾਮਰਸ ਪਲੇਟਫਾਰਮਾਂ ’ਤੇ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਪਿਛਲੇ ਛੇ ਮਹੀਨਿਆਂ ਦੌਰਾਨ FSSAI ਨੇ ਫੂਡ ਬਿਜ਼ਨਸ ਆਪਰੇਟਰਾਂ ਅਤੇ ਆਨਲਾਈਨ ਫੂਡ ਪਲੇਟਫਾਰਮਾਂ ਖ਼ਿਲਾਫ਼ ਕਾਰਵਾਈ ਤੇਜ਼ ਕੀਤੀ ਹੈ। ਅਥਾਰਟੀ ਵੱਲੋਂ ਖਪਤਕਾਰਾਂ ਨੂੰ ਇਨ੍ਹਾਂ ਕਾਰਵਾਈਆਂ ਬਾਰੇ ਲਗਾਤਾਰ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News