Journalism Of Hope
BREAKING NEWS
ਏਸ਼ਿਆਈ ਖੇਡਾਂ ’ਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਕ੍ਰਿਕਟ ’ਚ ਜਿੱਤਿਆ ਸੋਨ ਤਮਗਾ.....ਹਰਿਆਣਾ STF ਦੀ ਵੱਡੀ ਕਾਰਵਾਈ, 5 ਲੱਖ ਦਾ ਇਨਾਮੀ ਮੁਲਜ਼ਮ ਗ੍ਰਿਫ਼ਤਾਰ....ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਲਈ ਸਰਹੱਦੀ ਜ਼ਿਲ੍ਹਿਆਂ ’ਚ ਪਾਇਲਟ ਪ੍ਰੋਜੈਕਟ ਨੂੰ ਮਨਜ਼ੂਰੀ.....ਪੰਜਾਬ ’ਚ ਮਾਨਸਿਕ ਸਿਹਤ ਸੰਸਥਾਵਾਂ ’ਤੇ ਵਧੇਗੀ ਨਿਗਰਾਨੀ, ਨਵੇਂ ਨਿਯਮ ਲਾਗੂ.....ਨਵੇਂ NDPS ਮਾਮਲੇ ’ਚ ਰਾਜਜੀਤ ਹੁੰਦਲ ਮੁੜ ਗ੍ਰਿਫ਼ਤਾਰ, ਅਦਾਲਤ ਨੇ 4 ਦਿਨਾਂ ਦੇ ਰਿਮਾਂਡ ’ਤੇ ਭੇਜਿਆ....LPU ਹਿੰਸਾ ਮਾਮਲੇ ’ਚ ਹੁਣ ਤੱਕ 9 ਗ੍ਰਿਫ਼ਤਾਰ, 20 ਮੁਲਜ਼ਮਾਂ ਦੀ ਹੋਈ ਪਛਾਣ.....ਪਰਗਟ ਸਿੰਘ ਨੇ ਕਾਂਗਰਸ ਹਾਈਕਮਾਂਡ ਦਾ ਕੀਤਾ ਧੰਨਵਾਦ, ਕਿਹਾ – ਪਾਰਟੀ ਮਜ਼ਬੂਤ ਕਰਨ ਲਈ ਪੂਰੀ ਵਚਨਬੱਧਤਾ ਨਾਲ ਕਰਾਂਗਾ ਕੰਮ....

ਲੁਧਿਆਣਾ ’ਚ ਵੱਡੀ ਵਾਰਦਾਤ! ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਜਾਂਚ ‘ਚ ਜੁਟੀ ਪੁਲਿਸ

Ludhiana Firing; ਲੁਧਿਆਣਾ ’ਚ ਕਾਰ ਸਵਾਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਛਾਤੀ ’ਚ 2 ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਚਿੱਟੀ i20 ਕਾਰ ’ਚ ਮੁੱਲਾਂਪੁਰ ਤੋਂ ਸ਼ਾਪਿੰਗ ਕਰਨ ਮਗਰੋਂ ਆਪਣੇ ਪਿੰਡ ਮਾਜਰੀ ਵੱਲ ਜਾ ਰਿਹਾ ਸੀ। ਰਸਤੇ ’ਚ ਵਰਨਾ […]
By : Updated On: 03 Oct 2026 16:45:PM
ਲੁਧਿਆਣਾ ’ਚ ਵੱਡੀ ਵਾਰਦਾਤ! ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਜਾਂਚ ‘ਚ ਜੁਟੀ ਪੁਲਿਸ
ਸੰਕੇਤਕ ਤਸਵੀਰ

Ludhiana Firing; ਲੁਧਿਆਣਾ ’ਚ ਕਾਰ ਸਵਾਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਛਾਤੀ ’ਚ 2 ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਚਿੱਟੀ i20 ਕਾਰ ’ਚ ਮੁੱਲਾਂਪੁਰ ਤੋਂ ਸ਼ਾਪਿੰਗ ਕਰਨ ਮਗਰੋਂ ਆਪਣੇ ਪਿੰਡ ਮਾਜਰੀ ਵੱਲ ਜਾ ਰਿਹਾ ਸੀ।

ਇਸ਼ਤਿਹਾਰ

ਰਸਤੇ ’ਚ ਵਰਨਾ ਕਾਰ ਸਵਾਰ ਹਮਲਾਵਰਾਂ ਨੇ ਪਹਿਲਾਂ ਉਸ ਦੀ ਕਾਰ ਨੂੰ ਟੱਕਰ ਮਾਰੀ ਅਤੇ ਫਿਰ ਕਾਰ ਰੋਕ ਕੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਗੋਲੀਆਂ ਲੱਗਣ ਤੋਂ ਬਾਅਦ i20 ਕਾਰ ਬੇਕਾਬੂ ਹੋ ਕੇ ਇੱਕ ਖੰਭੇ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਹਮਲਾਵਰ ਨੌਜਵਾਨ ਨਾਲ ਕਾਰ ’ਚ ਬੈਠੇ ਉਸ ਦੇ ਦੋਸਤ ਨੂੰ ਨਿਸ਼ਾਨਾ ਬਣਾਉਣ ਆਏ ਸਨ। ਹਾਲਾਂਕਿ, ਫਾਇਰਿੰਗ ਦੌਰਾਨ ਦੋਸਤ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਿਆ ਅਤੇ ਉਸ ਦੀ ਜਾਨ ਬਚ ਗਈ।

ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੂਤਰਾਂ ਮੁਤਾਬਕ ਮ੍ਰਿਤਕ ਨੌਜਵਾਨ ਖ਼ੁਦ ਵੀ ਚੋਰੀ ਦੇ ਇੱਕ ਮਾਮਲੇ ’ਚ ਕਰੀਬ 6 ਮਹੀਨੇ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਉਸ ਨੇ ਦੂਜਾ ਵਿਆਹ ਕੀਤਾ ਸੀ।

ਸ਼ਾਪਿੰਗ ਕਰਕੇ ਮਾਜਰੀ ਜਾ ਰਹੇ ਸਨ

ਭੁੰਦੜੀ ਦਾ ਰਹਿਣ ਵਾਲਾ 24 ਸਾਲਾ ਲਾਡੀ ਖਾਨ ਸ਼ੁੱਕਰਵਾਰ ਰਾਤ ਕਰੀਬ 9 ਵਜੇ ਆਪਣੇ ਦੋਸਤ ਮਾਜਰੀ ਵਾਸੀ ਰੋਹਿਤ ਉਰਫ਼ ਬਿੱਲਾ ਨਾਲ i20 ਕਾਰ ’ਚ ਸ਼ਾਪਿੰਗ ਕਰਕੇ ਪਿੰਡ ਵੱਲ ਜਾ ਰਿਹਾ ਸੀ। ਮੁੱਲਾਂਪੁਰ ਦਾਖਾ ’ਚ ਪਿੰਡ ਖੰਜਰਵਾਲ ਨੂੰ ਜਾਣ ਵਾਲੇ ਰਸਤੇ ’ਤੇ ਵਰਨਾ ਕਾਰ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰੀ।

ਇਸ ਤੋਂ ਬਾਅਦ ਹਮਲਾਵਰਾਂ ਨੇ ਲਾਡੀ ਖਾਨ ’ਤੇ ਕਈ ਰਾਊਂਡ ਫਾਇਰ ਕੀਤੇ। ਇਸ ਦੌਰਾਨ 2 ਗੋਲੀਆਂ ਉਸ ਦੀ ਛਾਤੀ ’ਚ ਲੱਗੀਆਂ। ਗੋਲੀਆਂ ਚੱਲਣ ਦੌਰਾਨ ਹਨੇਰੇ ਦਾ ਫਾਇਦਾ ਚੁੱਕਦਿਆਂ ਰੋਹਿਤ ਮੌਕੇ ਤੋਂ ਭੱਜ ਗਿਆ।

ਰੋਹਿਤ ਨੂੰ ਨਿਸ਼ਾਨਾ ਬਣਾਉਣ ਦਾ ਸ਼ੱਕ

ਮੁੱਢਲੀ ਜਾਣਕਾਰੀ ਮੁਤਾਬਕ ਰੋਹਿਤ ਉਰਫ਼ ਬਿੱਲਾ ਦੇ ਗੈਂਗਸਟਰਾਂ ਨਾਲ ਕਥਿਤ ਲਿੰਕ ਦੱਸੇ ਜਾ ਰਹੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰ ਉਸ ਨੂੰ ਮਾਰਨ ਲਈ ਆਏ ਸਨ। ਮਾਜਰੀ ਪਿੰਡ ਦੇ ਹੀ ਇੱਕ ਬਦਮਾਸ਼ ਨਾਲ ਵਚਸਵ ਦੀ ਲੜਾਈ ਨੂੰ ਲੈ ਕੇ ਹਮਲਾ ਕਰਵਾਏ ਜਾਣ ਦਾ ਸ਼ੱਕ ਵੀ ਜਤਾਇਆ ਜਾ ਰਿਹਾ ਹੈ। ਹਾਲਾਂਕਿ, ਪੁਲਿਸ ਵੱਲੋਂ ਇਸ ਐਂਗਲ ਦੀ ਜਾਂਚ ਕੀਤੀ ਜਾ ਰਹੀ ਹੈ।

6 ਮਹੀਨੇ ਪਹਿਲਾਂ ਜੇਲ੍ਹ ਤੋਂ ਆਇਆ ਸੀ ਬਾਹਰ

ਪੁਲਿਸ ਮੁਤਾਬਕ ਲਾਡੀ ਖਾਨ ਕਰੀਬ 6 ਮਹੀਨੇ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਸੀ। ਉਹ ਚੋਰੀ ਦੇ ਇੱਕ ਮਾਮਲੇ ’ਚ ਜੇਲ੍ਹ ਗਿਆ ਸੀ। ਉਸ ਦੀ ਕਰੀਬ 6 ਮਹੀਨੇ ਪਹਿਲਾਂ ਹੀ ਦੂਜੀ ਸ਼ਾਦੀ ਹੋਈ ਸੀ, ਜਦਕਿ ਇਸ ਤੋਂ ਪਹਿਲਾਂ ਉਸ ਦੀ ਪਹਿਲੀ ਪਤਨੀ ਕਰੀਬ ਇੱਕ ਸਾਲ ਪਹਿਲਾਂ ਉਸ ਨੂੰ ਛੱਡ ਚੁੱਕੀ ਸੀ। ਪੁਲਿਸ ਉਸ ਦੇ ਪੁਰਾਣੇ ਅਪਰਾਧਿਕ ਰਿਕਾਰਡ ਅਤੇ ਸੰਪਰਕਾਂ ਦੀ ਵੀ ਜਾਂਚ ਕਰ ਰਹੀ ਹੈ।

CCTV ਰਾਹੀਂ ਹਮਲਾਵਰਾਂ ਦੀ ਭਾਲ

ਘਟਨਾ ਦੀ ਸੂਚਨਾ ਮਿਲਦੇ ਹੀ SP(D) ਸਵਰਨਜੀਤ ਸਿੰਘ ਅਤੇ ਥਾਣਾ ਇੰਚਾਰਜ ਨਿਰਮਲਜੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। SHO ਨਿਰਮਲਜੀਤ ਸਿੰਘ ਮੁਤਾਬਕ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।

ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਫਰਾਰ ਹੋਣ ਵਾਲੇ ਰੂਟ ਦਾ ਪਤਾ ਲਗਾਉਣ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

Read Latest News and Breaking News at Daily Post TV, Browse for more News

Ad
Ad

Punjab District News