ਅੰਮ੍ਰਿਤਸਰ ਦਿਹਾਤੀ ਦੇ SSP ਰਹੇ ਮਨਿੰਦਰ ਸਿੰਘ ਨੂੰ ਕੀਤਾ ਬਹਾਲ
Punjab News: ਪੰਜਾਬ ਸਰਕਾਰ ਵਲੋਂ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਵਿਚ ਨਾਕਾਮ ਰਹਿਣ ਕਾਰਨ ਮੁਅੱਤਲ ਕੀਤੇ ਗਏ,ਐੱਸ. ਐੱਸ. ਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੂੰ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵਲੋਂ ਅੱਜ ਜਾਰੀ ਹੁਕਮਾਂ ਮੁਤਾਬਕ ਬਹਾਲ ਕਰ ਦਿੱਤਾ ਗਿਆ ਹੈ। ਹੁਕਮਾਂ ਵਿਚ ਇਹ ਵੀ ਲਿਖਿਆ ਗਿਆ ਹੈ। ਕਿ ਉਕਤ ਅਧਿਕਾਰੀ ਡੀ. ਜੀ. ਪੰਜਾਬ ਨੂੰ ਰਿਪੋਰਟ […]
By :
Amritpal Singh
Updated On: 10 Jan 2026 09:12:AM
Punjab News: ਪੰਜਾਬ ਸਰਕਾਰ ਵਲੋਂ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਵਿਚ ਨਾਕਾਮ ਰਹਿਣ ਕਾਰਨ ਮੁਅੱਤਲ ਕੀਤੇ ਗਏ,ਐੱਸ. ਐੱਸ. ਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੂੰ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵਲੋਂ ਅੱਜ ਜਾਰੀ ਹੁਕਮਾਂ ਮੁਤਾਬਕ ਬਹਾਲ ਕਰ ਦਿੱਤਾ ਗਿਆ ਹੈ। ਹੁਕਮਾਂ ਵਿਚ ਇਹ ਵੀ ਲਿਖਿਆ ਗਿਆ ਹੈ। ਕਿ ਉਕਤ ਅਧਿਕਾਰੀ ਡੀ. ਜੀ. ਪੰਜਾਬ ਨੂੰ ਰਿਪੋਰਟ ਕਰਨਗੇ ਅਤੇ ਇਨ੍ਹਾਂ ਦੀ ਨਿਯੁਕਤੀ ਸੰਬੰਧੀ ਅਗਲੇ ਹੁਕਮ ਵਿਭਾਗ ਵਲੋਂ ਵੱਖਰੇ ਤੌਰ ‘ਤੇ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਸਾਲ 2019 ਦੇ IPS ਅਧਿਕਾਰੀ ਮਨਿੰਦਰ ਸਿੰਘ ਨੂੰ 15 ਨਵੰਬਰ, 2025 ਨੂੰ ਮੁਅੱਤਲ ਕੀਤਾ ਗਿਆ ਸੀ।