Journalism Of Hope
BREAKING NEWS
ਬਿਹਾਰ ਪਟਾਕਾ ਫੈਕਟਰੀ ’ਚ ਜ਼ਬਰਦਸਤ ਧਮਾਕਾ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ.....ਭਾਰਤ ਦਾ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ ਅਮਰੀਕਾ ’ਚ ਡਿਟੇਨ, ਕਤਲ ਤੇ ਫਿਰੌਤੀ ਦੇ ਕਈ ਕੇਸ ਦਰਜ......ਚੰਡੀਗੜ੍ਹ ’ਚ ਨੈਤਿਕ ਖੰਡੇਲਵਾਲ ਕਤਲ ਮਾਮਲੇ ’ਚ ਮੁਲਜ਼ਮ ਦਾ ਐਨਕਾਊਂਟਰ, ਜਵਾਬੀ ਕਾਰਵਾਈ ‘ਚ ਆਰੋਪੀ ਜ਼ਖਮੀ.....ਨਿਊਯਾਰਕ ‘ਚ ਪੰਜਾਬੀ ਨੌਜਵਾਨ ਦੀ ਮੌਤ ਮਗਰੋਂ ‘ਰੋਮਾਂਚ ਲਾਅ’ ਵਿਵਾਦਾਂ ‘ਚ, ਟਰੰਪ ਨੇ ਜਤਾਇਆ ਇਤਰਾਜ਼.....ਵਿਦਿਆਰਥੀਆਂ ਦੀ ਸੁਰੱਖਿਆ ਲਈ ਯੂਨੀਵਰਸਿਟੀ ਦੀ ਵੱਡੀ ਪਹਿਲ, ਹੋਸਟਲਾਂ ’ਚ ਲਗਾਏ 388 ਐਂਟੀ-ਸੁਸਾਈਡ ਪੱਖੇ.....ਪੰਜਾਬ ’ਚ ਪਰਾਲੀ ਸਾੜਨ ਦੇ 510 ਮਾਮਲੇ ਹੋਏ ਦਰਜ, ਹਵਾ ਦੀ ਗੁਣਵੱਤਾ ‘ਯੈਲੋ ਜ਼ੋਨ’ ‘ਚ......

ਕਰਨ ਔਜਲਾ ਦੇ ਗੀਤਾਂ ਤੇ ਝੂਮਿਆ ਮੋਹਾਲੀ-ਚੰਡੀਗੜ੍ਹ

ਪੰਜਾਬੀ ਗਾਇਕੀ ਦੇ ਸਿਤਾਰੇ ਕਰਨ ਔਜਲਾ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਆਪਣੇ ਪੀ-ਪੌਪ ਕਲਚਰ ਇੰਡੀਆ ਟੂਰ ਦੌਰਾਨ ਇੱਕ ਯਾਦਗਾਰੀ ਪੇਸ਼ਕਾਰੀ ਦਿੱਤੀ। ਪ੍ਰਬੰਧਕਾਂ ਮੁਤਾਬਕ ਇਹ ਸ਼ਹਿਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪੰਜਾਬੀ ਲਾਈਵ ਕੰਸਰਟ ਸੀ, ਜਿਸ ਵਿੱਚ 30,000 ਤੋਂ ਵੱਧ ਦਰਸ਼ਕਾਂ ਦਾ ਹੜ੍ਹ ਉਮੜ ਆਇਆ। ਪੰਜਾਬੀ ਪੌਪ ਅਤੇ ਹਿਪ-ਹੌਪ ਦਾ ਬੰਨ੍ਹਿਆ ਅਜਿਹਾ ਰੰਗਲਗਭਗ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਕਰਨ ਔਜਲਾ ਦੇ ਗੀਤਾਂ ਤੇ ਝੂਮਿਆ ਮੋਹਾਲੀ-ਚੰਡੀਗੜ੍ਹ

ਪੰਜਾਬੀ ਗਾਇਕੀ ਦੇ ਸਿਤਾਰੇ ਕਰਨ ਔਜਲਾ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਆਪਣੇ ਪੀ-ਪੌਪ ਕਲਚਰ ਇੰਡੀਆ ਟੂਰ ਦੌਰਾਨ ਇੱਕ ਯਾਦਗਾਰੀ ਪੇਸ਼ਕਾਰੀ ਦਿੱਤੀ। ਪ੍ਰਬੰਧਕਾਂ ਮੁਤਾਬਕ ਇਹ ਸ਼ਹਿਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪੰਜਾਬੀ ਲਾਈਵ ਕੰਸਰਟ ਸੀ, ਜਿਸ ਵਿੱਚ 30,000 ਤੋਂ ਵੱਧ ਦਰਸ਼ਕਾਂ ਦਾ ਹੜ੍ਹ ਉਮੜ ਆਇਆ।

ਪੰਜਾਬੀ ਪੌਪ ਅਤੇ ਹਿਪ-ਹੌਪ ਦਾ ਬੰਨ੍ਹਿਆ ਅਜਿਹਾ ਰੰਗ
ਲਗਭਗ ਢਾਈ ਘੰਟੇ ਚੱਲੇ ਇਸ ਪ੍ਰੋਗਰਾਮ ਦੌਰਾਨ ਔਜਲਾ ਨੇ ਪੰਜਾਬੀ ਪੌਪ ਅਤੇ ਹਿਪ-ਹੌਪ ਦਾ ਅਜਿਹਾ ਰੰਗ ਬੰਨ੍ਹਿਆ ਕਿ ਪੂਰਾ ਸਟੇਡੀਅਮ ਗੀਤਾਂ ਦੀਆਂ ਸੁਰਾਂ ਨਾਲ ਗੂੰਜ ਉੱਠਿਆ। ਸਟੇਜ ਦੇ ਹੇਠੋਂ ਲਿਫਟ ਰਾਹੀਂ ਨਿਕਲ ਕੇ ਦਿੱਤੀ ਨਾਟਕੀ ਐਂਟਰੀ ਨੇ ਦਰਸ਼ਕਾਂ ਵਿੱਚ ਜੋਸ਼ ਭਰ ਦਿੱਤਾ। ਇਸ ਮੌਕੇ ਕਰਨ ਔਜਲਾ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਕਿਸੇ ਵੇਲੇ ਚੰਡੀਗੜ੍ਹ ਉਨ੍ਹਾਂ ਲਈ ਬਹੁਤ ਵੱਡਾ ਸ਼ਹਿਰ ਸੀ ਅਤੇ ਅੱਜ ਇਸੇ ਸ਼ਹਿਰ ਦੇ ਖਚਾਖਚ ਭਰੇ ਸਟੇਡੀਅਮ ਵਿੱਚ ਗਾਉਣਾ ਉਨ੍ਹਾਂ ਲਈ ਇੱਕ ਸੁਪਨਾ ਸੱਚ ਹੋਣ ਵਾਂਗ ਹੈ।

ਔਜਲਾ ਨੇ 2025 ਦੇ ਪੰਜਾਬ ਹੜ੍ਹਾਂ ਦੀ ਤਰਾਸਦੀ ਨੂੰ ਕੀਤਾ ਯਾਦ
ਗਾਇਕ ਨੇ ਆਪਣੀ ਗਾਇਕੀ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀ ਦਾ ਸਬੂਤ ਦਿੰਦਿਆਂ 2025 ਦੇ ਪੰਜਾਬ ਹੜ੍ਹਾਂ ਦੀ ਤਰਾਸਦੀ ਨੂੰ ਵੀ ਯਾਦ ਕੀਤਾ। ਕੰਸਰਟ ਦੌਰਾਨ ਹੜ੍ਹਾਂ ਦੀ ਤਬਾਹੀ ਨੂੰ ਦਰਸਾਉਂਦੀ ਵੀਡੀਓ ਚਲਾਈ ਗਈ ਅਤੇ ਔਜਲਾ ਨੇ ਇੱਕ ਹੜ੍ਹ ਪੀੜਤ ਪਰਿਵਾਰ ਨੂੰ ਸਟੇਜ ਤੇ ਲਿਆ ਕੇ ਲੋਕਾਂ ਨੂੰ ਮਦਦ ਜਾਰੀ ਰੱਖਣ ਦੀ ਅਪੀਲ ਕੀਤੀ। ਮਿਊਜ਼ਿਕ ਦੇ ਪੱਖ ਤੋਂ ਸੌਫਟਲੀ, ਵਿਨਿੰਗ ਸਪੀਚ, 52 ਬਾਰਜ਼ ਅਤੇ ਗੈਂਗਸਟਾ ਵਰਗੇ ਹਿੱਟ ਗੀਤਾਂ ਨੇ ਨੌਜਵਾਨਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।

ਹਾਲਾਂਕਿ, ਭਾਰੀ ਭੀੜ ਕਾਰਨ ਟਰੈਫਿਕ ਅਤੇ ਸਫਾਈ ਵਿਵਸਥਾ ਵਿੱਚ ਕੁਝ ਦਿੱਕਤਾਂ ਜ਼ਰੂਰ ਆਈਆਂ, ਪਰ ਕਰਨ ਔਜਲਾ ਦੀ ਖਿੱਚ ਅਤੇ ਸ਼ਾਨਦਾਰ ਪ੍ਰੋਡਕਸ਼ਨ ਨੇ ਇਸ ਸ਼ਾਮ ਨੂੰ ਚੰਡੀਗੜ੍ਹ ਦੇ ਸੰਗੀਤਕ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਕਰ ਦਿੱਤਾ।

Read Latest News and Breaking News at Daily Post TV, Browse for more News

Ad
Ad

Punjab District News