Banner

ਮੋਹਾਲੀ ਦੇ ਟਰਾਂਸਪੋਰਟਰ ਨੂੰ ਗੋਲਡੀ ਬਰਾੜ ਦੇ ਨਾਮ ‘ਤੇ ਧਮਕੀ, 3 ਕਰੋੜ ਦੀ ਫਿਰੌਤੀ ਮੰਗੀ, ਮਾਮਲਾ ਦਰਜ

Mohali Extortion Case; ਮੋਹਾਲੀ ਦੇ ਇੱਕ ਟਰਾਂਸਪੋਰਟਰ ਨੂੰ ਕਥਿਤ ਤੌਰ ‘ਤੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਨਾਮ ‘ਤੇ 3 ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਮੋਹਾਲੀ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਗੋਲਡੀ ਬਰਾੜ ਖ਼ਿਲਾਫ਼ ਭਾਰਤੀ ਨਿਆਂ […]
Jaspreet Singh
By : Published: 12 Jul 2026 20:55:PM
ਮੋਹਾਲੀ ਦੇ ਟਰਾਂਸਪੋਰਟਰ ਨੂੰ ਗੋਲਡੀ ਬਰਾੜ ਦੇ ਨਾਮ ‘ਤੇ ਧਮਕੀ, 3 ਕਰੋੜ ਦੀ ਫਿਰੌਤੀ ਮੰਗੀ, ਮਾਮਲਾ ਦਰਜ

Mohali Extortion Case; ਮੋਹਾਲੀ ਦੇ ਇੱਕ ਟਰਾਂਸਪੋਰਟਰ ਨੂੰ ਕਥਿਤ ਤੌਰ ‘ਤੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਨਾਮ ‘ਤੇ 3 ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਮੋਹਾਲੀ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਗੋਲਡੀ ਬਰਾੜ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 308(2) ਅਤੇ 351(2) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਇੱਕ ਮਸ਼ਹੂਰ ਟਰਾਂਸਪੋਰਟਰ ਹੈ। ਉਸ ਨੇ ਦੱਸਿਆ ਕਿ 2 ਅਪ੍ਰੈਲ 2026 ਤੋਂ ਉਸ ਨੂੰ ਲਗਾਤਾਰ ਵਿਦੇਸ਼ੀ ਨੰਬਰਾਂ ਤੋਂ ਵ੍ਹਾਟਸਐਪ ਕਾਲਾਂ ਅਤੇ ਵੌਇਸ ਮੈਸੇਜ ਆ ਰਹੇ ਸਨ। ਕਾਲ ਕਰਨ ਵਾਲਾ ਆਪਣੇ ਆਪ ਨੂੰ ਗੈਂਗਸਟਰ ਗੋਲਡੀ ਬਰਾੜ ਦੱਸ ਕੇ ਉਸ ਤੋਂ 3 ਕਰੋੜ ਰੁਪਏ ਦੀ ਫਿਰੌਤੀ ਮੰਗ ਰਿਹਾ ਸੀ।

ਸ਼ਿਕਾਇਤਕਰਤਾ ਮੁਤਾਬਕ ਪੈਸੇ ਨਾ ਦੇਣ ‘ਤੇ ਉਸ ਨੂੰ, ਉਸ ਦੇ ਪਰਿਵਾਰ ਅਤੇ ਟਰਾਂਸਪੋਰਟ ਕਾਰੋਬਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਸ ਤੋਂ ਬਾਅਦ ਇੱਕ ਹੋਰ ਵਿਦੇਸ਼ੀ ਨੰਬਰ ਤੋਂ ਵੀ ਲਗਾਤਾਰ ਧਮਕੀ ਭਰੀਆਂ ਕਾਲਾਂ ਆਉਣ ਲੱਗੀਆਂ।

ਪਹਿਲਾਂ DGP ਨੂੰ ਦਿੱਤੀ ਸੀ ਸ਼ਿਕਾਇਤ

ਟਰਾਂਸਪੋਰਟਰ ਨੇ ਦੱਸਿਆ ਕਿ ਉਸ ਨੇ ਪਹਿਲਾਂ ਪੰਜਾਬ ਦੇ ਡੀਜੀਪੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਪਰ ਪੁਲਿਸ ਵੱਲੋਂ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਾ ਹੋਣ ਕਾਰਨ ਉਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ।

6 ਜੁਲਾਈ 2026 ਨੂੰ ਜਸਟਿਸ ਸ਼ਾਲਿਨੀ ਸਿੰਘ ਨਾਗਪਾਲ ਨੇ ਸਬੰਧਤ ਅਧਿਕਾਰੀਆਂ ਨੂੰ 22 ਜੂਨ ਦੀ ਸ਼ਿਕਾਇਤ ‘ਤੇ ਇੱਕ ਹਫ਼ਤੇ ਦੇ ਅੰਦਰ ਫੈਸਲਾ ਲੈਣ ਅਤੇ ਜੇਕਰ ਖ਼ਤਰਾ ਅਸਲੀ ਪਾਇਆ ਜਾਂਦਾ ਹੈ ਤਾਂ ਸ਼ਿਕਾਇਤਕਰਤਾ ਅਤੇ ਉਸ ਦੇ ਪਰਿਵਾਰ ਨੂੰ ਤੁਰੰਤ ਸੁਰੱਖਿਆ ਦੇਣ ਦੇ ਨਿਰਦੇਸ਼ ਦਿੱਤੇ ਸਨ।

ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਮਿਲੀ ਧਮਕੀ

ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਹਾਈਕੋਰਟ ਦੇ ਹੁਕਮਾਂ ਦੇ ਕੁਝ ਘੰਟਿਆਂ ਬਾਅਦ ਹੀ 6 ਜੁਲਾਈ ਦੀ ਰਾਤ ਕਰੀਬ 10:37 ਵਜੇ ਉਸੇ ਵਿਦੇਸ਼ੀ ਨੰਬਰ ਤੋਂ ਮੁੜ ਧਮਕੀ ਭਰਿਆ ਵ੍ਹਾਟਸਐਪ ਵੌਇਸ ਮੈਸੇਜ ਆਇਆ।

ਇਸ ਤੋਂ ਇਲਾਵਾ ਦੂਜੇ ਵਿਦੇਸ਼ੀ ਨੰਬਰ ਤੋਂ ਵੀ ਲਗਾਤਾਰ ਕਾਲਾਂ ਕੀਤੀਆਂ ਗਈਆਂ। ਸ਼ਿਕਾਇਤਕਰਤਾ ਨੇ ਦੋਵੇਂ ਨੰਬਰਾਂ ਦੇ ਸਕ੍ਰੀਨਸ਼ਾਟ, ਵੌਇਸ ਰਿਕਾਰਡਿੰਗ ਅਤੇ ਹਾਈਕੋਰਟ ਦੇ ਹੁਕਮਾਂ ਦੀ ਕਾਪੀ ਪੁਲਿਸ ਨੂੰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ।

ਪੁਲਿਸ ਨੇ ਦਰਜ ਕੀਤਾ ਮਾਮਲਾ

ਮੁੱਢਲੀ ਜਾਂਚ ਵਿੱਚ ਮਾਮਲਾ ਪਹਿਲੀ ਨਜ਼ਰ ਵਿੱਚ ਸਹੀ ਪਾਏ ਜਾਣ ਤੋਂ ਬਾਅਦ ਥਾਣਾ ਸਦਰ ਖਰੜ ਪੁਲਿਸ ਨੇ BNS ਦੀਆਂ ਧਾਰਾਵਾਂ 308(2) ਅਤੇ 351(2) ਤਹਿਤ FIR ਦਰਜ ਕਰ ਲਈ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad