Journalism Of Hope
BREAKING NEWS
ਪਰਵਿੰਦਰ ਝੋਟਾ ਕਤਲ ਮਾਮਲੇ ’ਚ ਤਣਾਅ ਬਰਕਰਾਰ, ਪਰਿਵਾਰ ਵੱਲੋਂ ਅੱਜ ਵੀ ਧਰਨਾ ਜਾਰੀ, ਲਾਸ਼ ਲੈਣ ਤੋਂ ਕੀਤਾ ਇਨਕਾਰ.....5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਮੁੜ ਪੁੱਛਗਿੱਛ ਲਈ ਸੱਦਿਆ......ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਲੈ ਕੇ ਵਿਵਾਦ, ਪ੍ਰਸ਼ਾਸਨ ਕੋਲ ਪਹੁੰਚੀ ਸ਼ਿਕਾਇਤ.......ਪੰਜਾਬ ਵਿੱਚ ਮੌਸਮ ਨੇ ਕਰਵਟ ਲੈਣੀ ਕੀਤੀ ਸ਼ੁਰੂ, ਰਾਤਾਂ ਹੋਣ ਲੱਗੀਆਂ ਠੰਢੀਆਂ........ਕੋਲਕਾਤਾ ‘ਚ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ, 19 ਲੋਕਾਂ ਦੀ ਮੌਤ; 25 ਜ਼ਖ਼ਮੀ.....ਗਵਾਲੀਅਰ ’ਚ ਤੇਜ਼ ਰਫ਼ਤਾਰ ਟਰੱਕ ਨੇ ਸ਼ਰਧਾਲੂਆਂ ਨੂੰ ਕੁਚਲਿਆ, 13 ਦੀ ਮੌਤ......ਮੀਂਹ ਕਾਰਨ ਭਾਰਤ-ਵੈਸਟਇੰਡੀਜ਼ ਪੰਜਵਾਂ ਟੀ-20 ਰੱਦ, ਸੀਰੀਜ਼ 2-2 ਨਾਲ ਬਰਾਬਰ.....ਫਰਾਂਸ ਵਿੱਚ ਮਹਿੰਗਾਈ ਖ਼ਿਲਾਫ਼ ਮੁੜ ਭੜਕਿਆ ‘ਯੈਲੋ ਵੈਸਟ’ ਅੰਦੋਲਨ, ਕਈ ਸ਼ਹਿਰਾਂ ਵਿੱਚ ਹਿੰਸਾ ਤੇ ਅੱਗਜ਼ਨੀ.....3 ਸਾਲ ਦੀ ਧੀ ਨੂੰ ਬਚਾਉਣ ਲਈ ਤੇਂਦੂਏ ਨਾਲ ਭਿੜਿਆ ਪਿਤਾ

ਰੇਲਵੇ ਸਟੇਸ਼ਨ ’ਤੇ ਟਰੇਨ ਦੇ ਸਾਹਮਣੇ ਟਰੈਕ ’ਤੇ ਤਲਵਾਰ ਲੈ ਕੇ ਖੜ੍ਹਾ ਰਿਹਾ ਨਿਹੰਗ ਸਿੰਘ, ਵੀਡੀਓ ਵਾਇਰਲ

Nihang Singh standing with sword on Railway track: ਝਾਂਸੀ: ਵੀਰਾਂਗਨਾ ਲਕਸ਼ਮੀਬਾਈ ਝਾਂਸੀ ਰੇਲਵੇ ਸਟੇਸ਼ਨ ’ਤੇ ਸ਼ੁੱਕਰਵਾਰ ਰਾਤ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਨਿਹੰਗ ਸਿੱਖ ਹੱਥ ਵਿੱਚ ਤਲਵਾਰ ਲੈ ਕੇ ਟਰੇਨ ਦੇ ਇੰਜਣ ਦੇ ਸਾਹਮਣੇ ਰੇਲਵੇ ਟਰੈਕ ’ਤੇ ਕੁੱਦ ਗਿਆ। ਘਟਨਾ ਪਲੇਟਫਾਰਮ ਨੰਬਰ-2 ਦੀ ਦੱਸੀ ਜਾ ਰਹੀ ਹੈ। ਇਸ ਪੂਰੇ ਘਟਨਾਕ੍ਰਮ ਦੀ ਵੀਡੀਓ ਹੁਣ […]
By : Updated On: 30 Aug 2026 07:20:AM
ਰੇਲਵੇ ਸਟੇਸ਼ਨ ’ਤੇ ਟਰੇਨ ਦੇ ਸਾਹਮਣੇ ਟਰੈਕ ’ਤੇ ਤਲਵਾਰ ਲੈ ਕੇ ਖੜ੍ਹਾ ਰਿਹਾ ਨਿਹੰਗ ਸਿੰਘ, ਵੀਡੀਓ ਵਾਇਰਲ

Nihang Singh standing with sword on Railway track: ਝਾਂਸੀ: ਵੀਰਾਂਗਨਾ ਲਕਸ਼ਮੀਬਾਈ ਝਾਂਸੀ ਰੇਲਵੇ ਸਟੇਸ਼ਨ ’ਤੇ ਸ਼ੁੱਕਰਵਾਰ ਰਾਤ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਨਿਹੰਗ ਸਿੱਖ ਹੱਥ ਵਿੱਚ ਤਲਵਾਰ ਲੈ ਕੇ ਟਰੇਨ ਦੇ ਇੰਜਣ ਦੇ ਸਾਹਮਣੇ ਰੇਲਵੇ ਟਰੈਕ ’ਤੇ ਕੁੱਦ ਗਿਆ। ਘਟਨਾ ਪਲੇਟਫਾਰਮ ਨੰਬਰ-2 ਦੀ ਦੱਸੀ ਜਾ ਰਹੀ ਹੈ। ਇਸ ਪੂਰੇ ਘਟਨਾਕ੍ਰਮ ਦੀ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ 12286 ਹਜ਼ਰਤ ਨਿਜ਼ਾਮੁਦੀਨ-ਸਿਕੰਦਰਾਬਾਦ ਦੁਰੰਤੋ ਐਕਸਪ੍ਰੈੱਸ ਝਾਂਸੀ ਸਟੇਸ਼ਨ ’ਤੇ ਖੜ੍ਹੀ ਸੀ। ਇਸੇ ਦੌਰਾਨ ਇੱਕ ਨਿਹੰਗ ਤਲਵਾਰ ਲੈ ਕੇ ਅਚਾਨਕ ਟਰੇਨ ਦੇ ਇੰਜਣ ਦੇ ਸਾਹਮਣੇ ਟਰੈਕ ’ਤੇ ਆ ਗਿਆ। ਉਸ ਨੂੰ ਤਲਵਾਰ ਲਹਿਰਾਉਂਦੇ ਦੇਖ ਕੇ ਲੋਕੋ ਪਾਇਲਟ ਨੇ ਤੁਰੰਤ ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਰੋਕ ਦਿੱਤੀ। ਇਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

ਇਸ਼ਤਿਹਾਰ

ਟਰੇਨ ਅੱਗੇ ਨਾ ਜਾਣ ਦੇਣ ’ਤੇ ਅੜਿਆ ਨਿਹੰਗ
ਟਰੈਕ ’ਤੇ ਆਉਣ ਤੋਂ ਬਾਅਦ ਨਿਹੰਗ ਨੇ ਟਰੇਨ ਨੂੰ ਅੱਗੇ ਨਾ ਜਾਣ ਦੇਣ ਦੀ ਗੱਲ ਕਹੀ। ਉਹ ਕਰੀਬ 10 ਮਿੰਟ ਤੱਕ ਤਲਵਾਰ ਹੱਥ ਵਿੱਚ ਲੈ ਕੇ ਟਰੈਕ ’ਤੇ ਖੜ੍ਹਾ ਰਿਹਾ। ਰੇਲਵੇ ਕਰਮਚਾਰੀਆਂ ਨੇ ਉਸ ਨੂੰ ਸਮਝਾ ਕੇ ਟਰੈਕ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਤਲਵਾਰ ਲਹਿਰਾ ਕੇ ਉਨ੍ਹਾਂ ਨੂੰ ਪਿੱਛੇ ਹਟਣ ਲਈ ਕਹਿੰਦਾ ਰਿਹਾ। ਇਸ ਘਟਨਾ ਕਾਰਨ ਪਲੇਟਫਾਰਮ ’ਤੇ ਮੌਜੂਦ ਯਾਤਰੀਆਂ ਅਤੇ ਰੇਲਵੇ ਸਟਾਫ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਟਰੇਨ ਵਿੱਚ ਸਵਾਰ ਸੀ ਨਿਹੰਗ
ਦੱਸਿਆ ਜਾ ਰਿਹਾ ਹੈ ਕਿ ਹੰਗਾਮਾ ਕਰਨ ਵਾਲਾ ਨਿਹੰਗ ਖੁਦ ਵੀ ਇਸੇ ਦੁਰੰਤੋ ਐਕਸਪ੍ਰੈੱਸ ਵਿੱਚ ਸਵਾਰ ਸੀ। ਮਾਮਲੇ ਦੌਰਾਨ ਸਟੇਸ਼ਨ ਦੀ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਉੱਠ ਰਹੇ ਹਨ। ਦੋਸ਼ ਹੈ ਕਿ ਉਹ ਕਾਫ਼ੀ ਸਮੇਂ ਤੱਕ ਤਲਵਾਰ ਲੈ ਕੇ ਟਰੈਕ ’ਤੇ ਖੜ੍ਹਾ ਰਿਹਾ, ਪਰ ਆਰਪੀਐੱਫ ਅਤੇ ਜੀਐੱਆਰਪੀ ਦੇ ਜਵਾਨ ਤੁਰੰਤ ਮੌਕੇ ’ਤੇ ਨਹੀਂ ਪਹੁੰਚੇ।

ਦੋ ਸਿੱਖ ਯਾਤਰੀਆਂ ਨੇ ਸਮਝਾ ਕੇ ਟਰੈਕ ਤੋਂ ਹਟਾਇਆ
ਮਾਮਲਾ ਵਿਗੜਦਾ ਦੇਖ ਕੇ ਟਰੇਨ ਵਿੱਚ ਸਵਾਰ ਦੋ ਹੋਰ ਸਿੱਖ ਯਾਤਰੀ ਨਿਹੰਗ ਕੋਲ ਪਹੁੰਚੇ। ਦੋਵਾਂ ਨੇ ਉਸ ਨਾਲ ਗੱਲਬਾਤ ਕਰਕੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਕਾਫ਼ੀ ਦੇਰ ਸਮਝਾਉਣ ਤੋਂ ਬਾਅਦ ਨਿਹੰਗ ਟਰੈਕ ਤੋਂ ਹਟ ਕੇ ਪਲੇਟਫਾਰਮ ’ਤੇ ਆ ਗਿਆ। ਹਾਲਾਂਕਿ ਕੁਝ ਸਮੇਂ ਬਾਅਦ ਉਹ ਮੁੜ ਟਰੈਕ ’ਤੇ ਜਾ ਕੇ ਖੜ੍ਹਾ ਹੋ ਗਿਆ। ਇਸ ਤੋਂ ਬਾਅਦ ਦੋਵਾਂ ਸਿੱਖ ਯਾਤਰੀਆਂ ਨੇ ਲਗਾਤਾਰ ਉਸ ਨਾਲ ਗੱਲਬਾਤ ਕੀਤੀ ਅਤੇ ਆਖ਼ਰਕਾਰ ਉਸ ਨੂੰ ਟਰੈਕ ਤੋਂ ਹਟਾ ਦਿੱਤਾ। ਇਸ ਤੋਂ ਬਾਅਦ ਦੁਰੰਤੋ ਐਕਸਪ੍ਰੈੱਸ ਨੂੰ ਸਿਕੰਦਰਾਬਾਦ ਲਈ ਰਵਾਨਾ ਕਰ ਦਿੱਤਾ ਗਿਆ।

CCTV ਫੁਟੇਜ ਖੰਗਾਲ ਰਹੀ RPF ਅਤੇ GRP
ਘਟਨਾ ਤੋਂ ਬਾਅਦ ਆਰਪੀਐੱਫ ਅਤੇ ਜੀਐੱਆਰਪੀ ਵੱਲੋਂ ਸਟੇਸ਼ਨ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਨਿਹੰਗ ਤਲਵਾਰ ਲੈ ਕੇ ਟਰੈਕ ਤੱਕ ਕਿਵੇਂ ਪਹੁੰਚਿਆ ਅਤੇ ਉਸ ਦੇ ਇਸ ਤਰ੍ਹਾਂ ਟਰੇਨ ਦੇ ਸਾਹਮਣੇ ਆਉਣ ਦਾ ਕਾਰਨ ਕੀ ਸੀ। ਨਾਲ ਹੀ ਸਟੇਸ਼ਨ ਦੀ ਸੁਰੱਖਿਆ ਪ੍ਰਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News