Banner
Banner

ਅਮਰੀਕਾ ਗਏ NRI ਦੇ ਘਰ ਦਿਨ ਦਿਹਾੜੇ ਘੁਸਪੈਠ, ਇਕ ਲੁਟੇਰਾ ਕਾਬੂ, 2 ਫ਼ਰਾਰ

Punjab News: ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿੱਚ ਦਿਨ ਦਿਹਾੜੇ ਇੱਕ NRI ਦੇ ਘਰ ਵਿੱਚ ਘੁਸਪੈਠ, ਤੋੜਫੋੜ ਅਤੇ ਚੋਰੀ ਦਾ ਸੰਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੇ ਇਲਾਕੇ ਦੀ ਸੁਰੱਖਿਆ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਜਾਣਕਾਰੀ ਮੁਤਾਬਿਕ, 3 ਮਈ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਜਬਰਦਸਤੀ ਘਰ ਵਿੱਚ ਦਾਖਲ ਹੋ ਕੇ ਤਾਲੇ ਅਤੇ […]
Amritpal Singh
By : Updated On: 05 May 2026 16:17:PM
ਅਮਰੀਕਾ ਗਏ NRI ਦੇ ਘਰ ਦਿਨ ਦਿਹਾੜੇ ਘੁਸਪੈਠ, ਇਕ ਲੁਟੇਰਾ ਕਾਬੂ, 2 ਫ਼ਰਾਰ

Punjab News: ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿੱਚ ਦਿਨ ਦਿਹਾੜੇ ਇੱਕ NRI ਦੇ ਘਰ ਵਿੱਚ ਘੁਸਪੈਠ, ਤੋੜਫੋੜ ਅਤੇ ਚੋਰੀ ਦਾ ਸੰਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੇ ਇਲਾਕੇ ਦੀ ਸੁਰੱਖਿਆ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।

ਜਾਣਕਾਰੀ ਮੁਤਾਬਿਕ, 3 ਮਈ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਜਬਰਦਸਤੀ ਘਰ ਵਿੱਚ ਦਾਖਲ ਹੋ ਕੇ ਤਾਲੇ ਅਤੇ ਖਿੜਕੀਆਂ ਤੋੜ ਦਿੱਤੀਆਂ ਅਤੇ ਘਰ ਅੰਦਰ ਭਾਰੀ ਤੋੜਫੋੜ ਕੀਤੀ। ਘਰ ਦੇ ਮਾਲਕ ਉਸ ਸਮੇਂ ਅਮਰੀਕਾ ਵਿੱਚ ਆਪਣੇ ਬੱਚਿਆਂ ਦੇ ਕਨਵੋਕੇਸ਼ਨ ਲਈ ਗਏ ਹੋਏ ਸਨ।

ਮਾਲਕ ਨੇ ਜਦੋਂ ਵਿਦੇਸ਼ ਤੋਂ ਘਰ ਦੇ CCTV ਕੈਮਰੇ ਚੈਕ ਕੀਤੇ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਤੁਰੰਤ ਆਪਣੇ ਭਰਾ ਨੂੰ ਸੂਚਿਤ ਕੀਤਾ। ਪਰਿਵਾਰਕ ਮੈਂਬਰ ਜਦ ਮੌਕੇ ’ਤੇ ਪਹੁੰਚੇ ਤਾਂ ਘਰ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਏ। ਦੋਸ਼ੀਆਂ ਨੇ ਘਰ ਵਿੱਚ ਲੱਗੇ CCTV ਕੈਮਰੇ ਵੀ ਤੋੜ ਦਿੱਤੇ ਸਨ ਤਾਂ ਜੋ ਆਪਣੀ ਪਛਾਣ ਲੁਕਾਈ ਜਾ ਸਕੇ। ਹਾਲਾਂਕਿ ਨੇੜਲੇ ਘਰਾਂ ਦੇ ਕੈਮਰਿਆਂ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ ਹੈ।

ਪੀੜਤ ਦੇ ਭਰਾ ਆਤਮਜੀਤ ਸਿੰਘ ਨੇ ਦੱਸਿਆ ਕਿ ਘਰ ਵਿੱਚੋਂ ਕੰਪਨੀ ਨਾਲ ਸੰਬੰਧਿਤ ਮਹੱਤਵਪੂਰਨ ਦਸਤਾਵੇਜ਼, ਸਾਇਨ ਕੀਤੇ ਬਲੈਂਕ ਪੇਪਰ, ਚੈਕ ਬੁੱਕ ਅਤੇ ਹੋਰ ਕੀਮਤੀ ਸਮਾਨ ਚੋਰੀ ਹੋ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਦੋਸ਼ੀ ਵਿਸ਼ਾਲ ਚੋਪੜਾ ਪਹਿਲਾਂ ਵੀ ਉਨ੍ਹਾਂ ਨੂੰ ਧਮਕੀਆਂ ਦੇ ਚੁੱਕਾ ਹੈ ਅਤੇ ਘਰ ਦੇ ਬਾਹਰ ਆ ਕੇ ਤੰਗ ਕਰਦਾ ਰਿਹਾ ਹੈ।

ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਦੋਸ਼ੀ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ, ਜਦਕਿ ਹੋਰ ਦੋ ਦੋਸ਼ੀ ਅਜੇ ਵੀ ਫਰਾਰ ਹਨ। ਤਿੰਨ ਲੋਕਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਅੱਗੇ ਦੀ ਜਾਂਚ ਜਾਰੀ ਹੈ।

ਪੀੜਤ ਪਰਿਵਾਰ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਫਰਾਰ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਚੋਰੀ ਹੋਏ ਦਸਤਾਵੇਜ਼ ਵਾਪਸ ਕਰਵਾਏ ਜਾਣ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਬਾਕੀ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਅਤੇ ਮਾਮਲੇ ਵਿੱਚ ਹੋਰ ਖੁਲਾਸੇ ਹੋ ਸਕਦੇ ਹਨ।

Read Latest News and Breaking News at Daily Post TV, Browse for more News

Ad
Ad