Banner
Banner

Paddy MSP: ਝੋਨੇ ਦੇ ਭਾਅ ’ਚ 72 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਿਸਾਨਾਂ ਨਾਲ ਮਜ਼ਾਕ: ਲੱਖੋਵਾਲ

Paddy MSP: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਲੰਘੇ ਦਿਨ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਫਸਲ ਦੇ ਐਮ ਐਸ ਪੀ ‘ਚ 72 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਲੇਬਰ ਦੀ ਦਿਹਾੜੀ ਡੀਜ਼ਲ ਰੇਟ, ਸਪਰੇ ਦੇ ਭਾਅ ਅਸਮਾਨ ਨੂੰ […]
Amritpal Singh
By : Updated On: 14 May 2026 11:29:AM
Paddy MSP: ਝੋਨੇ ਦੇ ਭਾਅ ’ਚ 72 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਿਸਾਨਾਂ ਨਾਲ ਮਜ਼ਾਕ: ਲੱਖੋਵਾਲ

Paddy MSP: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਲੰਘੇ ਦਿਨ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਫਸਲ ਦੇ ਐਮ ਐਸ ਪੀ ‘ਚ 72 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਲੇਬਰ ਦੀ ਦਿਹਾੜੀ ਡੀਜ਼ਲ ਰੇਟ, ਸਪਰੇ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ ਪਰ ਸਰਕਾਰ ਨੇ ਝੋਨੇ ਦੀ ਫਸਲ ‘ਤੇ 72 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਕੇ ਕਿਸਾਨ ਦਾ ਸਰਕਾਰ ਪ੍ਰਤੀ ਭਰੋਸਾ ਬਿਲਕੁਲ ਤੋੜ ਦਿੱਤਾ।

ਉਨ੍ਹਾਂ ਕਿਹਾ ਕਿ ਸਰਕਾਰ ਨੇ 12,13 ਫਸਲਾਂ ਤੇ ਹੋਰ ਐੱਮ ਐੱਸ ਪੀ ਦਾ ਵਾਧਾ ਕੀਤਾ ਹੈ ਉਹ ਵਾਧਾ ਅੱਜ ਤੱਕ ਗਰਾਊਂਡ ਲੈਵਲ ਤੇ ਕਦੇ ਵੀ ਦਿਖਾਈ ਨਹੀਂ ਦਿੱਤਾ ਕਿਉਂਕਿ ਪੰਜਾਬ ਦਾ ਕਿਸਾਨ ਜੋ ਵੀ ਕਪਾਹ,ਨਰਮਾ,ਦਾਲਾਂ ਵਗੈਰਾ ਦੀ ਪੈਦਾਵਾਰ ਕਰਦਾ ਹੈ। ਉਨ੍ਹਾਂ ਫਸਲਾਂ ਨੂੰ ਐੱਮ ਐੱਸ ਪੀ ’ਤੇ ਨਹੀਂ ਖਰੀਦਿਆ ਜਾਂਦਾ ਸਗੋਂ ਦੇਸ਼ ਤੇ ਖਾਸਕਰ ਪੰਜਾਬ ਦੇ ਕਿਸਾਨ ਦੀ ਵਪਾਰੀ ਵਰਗ ਵੱਲੋਂ ਖੁੱਲੀ ਤੇ ਵੱਡੀ ਲੁੱਟ ਕੀਤੀ ਜਾਂਦੀ ਹੈ।

ਲੱਖੋਵਾਲ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਫਸਲ ਤੇ ਨਾਲ ਲੱਗਦੀਆਂ 12,13 ਫਸਲਾਂ ਤੇ ਦਿੱਤੀ ਗਈ ਐੱਮ ਐੱਸ ਪੀ ਦੇ ਵਾਧੇ ਨੂੰ ਮੁੱਢ ਤੋਂ ਰੱਦ ਕੀਤਾ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਵਿੱਚ ਘੱਟੋ ਘੱਟ 1000 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਜਾਵੇ ਅਤੇ ਸਰਕਾਰ ਹੋਰ ਫਸਲਾਂ ਜਿਨਾਂ ਤੇ ਐੱਮ ਐੱਸ ਪੀ ਦੇ ਰਹੀ ਹੈ ਉਹਨਾਂ ਫਸਲਾਂ ਨੂੰ ਸਹੀ ਤਰੀਕੇ ਖਰੀਦਣ ਦਾ ਆਪਣੀਆਂ ਸਰਕਾਰੀ ਖਰੀਦ ਏਜੰਸੀਆਂ ਨੂੰ ਆਰਡਰ ਜਾਰੀ ਕਰੇ ਤਾਂ ਜੋ ਕਿਸਾਨ ਆਪਣੇ ਪੈਰਾਂ ਸਿਰ ਹੋ ਸਕਣ ਇਸ ਦੇ ਨਾਲ ਹੀ ਕਿਸਾਨ ਆਪਣੇ ਬੱਚਿਆਂ ਦਾ ਜੀਵਨ ਤੇ ਸਮਾਜ ਵਿੱਚ ਵਧੀਆ ਜਿੰਦਗੀ ਬਤੀਤ ਕਰ ਸਕੇ।

Read Latest News and Breaking News at Daily Post TV, Browse for more News

Ad
Ad