Journalism Of Hope
BREAKING NEWS
ਹਰਜਿੰਦਰ ਸਿੰਘ ਧਾਮੀ ਲਗਾਤਾਰ ਛੇਵੀਂ ਵਾਰ ਬਣੇ SGPC ਦੇ ਪ੍ਰਧਾਨ......ਚੰਡੀਗੜ੍ਹ ਨਗਰ ਨਿਗਮ ਚੋਣਾਂ ਦੀ ਤਰੀਕ ਦਾ ਐਲਾਨ.....ਈਡੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਸੰਮਨ ਜਾਰੀ, ਪੁੱਛਗਿੱਛ ਲਈ ਸੱਦਿਆ......ਅੰਮ੍ਰਿਤਪਾਲ ਸਿੰਘ ਨੂੰ ਸਸਕਾਰ ‘ਤੇ ਲਿਆਉਣ ਲਈ ਪਰਿਵਾਰ ਨੇ ਪੁਲਿਸ ਕੋਲ ਜਮ੍ਹਾਂ ਕਰਵਾਏ 10 ਲੱਖ ਰੁਪਏ......ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਨੇ ਗੋਲਡੀ ਬਰਾੜ ਦਾ ਨਾਂਅ ਪਾਇਆ ਮੋਸਟ ਵਾਂਟੇਡ ਸੂਚੀ ’ਚ, ਰੱਖਿਆ 2.5 ਲੱਖ ਡਾਲਰ ਦਾ ਇਨਾਮ.......[‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ ’ਤੇ ਬਣੇਗੀ ਫ਼ਿਲਮ......ਸੈਫ ਅਲੀ ਖ਼ਾਨ ਨੂੰ ਧਮਕੀ ਮਿਲਣ ’ਤੇ ਨੀਲਮ ਗੋੜ੍ਹੇ ਨੇ ਜਤਾਈ ਚਿੰਤਾ, ਕਿਹਾ- ਮੁੰਬਈ ’ਚ ਮੁੜ ਪੈਰ ਪਸਾਰ ਰਿਹਾ ਅੰਡਰਵਰਲਡ......ਵੈਲਿੰਗਟਨ ਟੈਸਟ ‘ਚ ਭਾਰਤ ਦੀ ਮਜ਼ਬੂਤ ਸ਼ੁਰੂਆਤ, ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 159 ਦੌੜਾਂ ਬਣਾਈਆਂ

ਏਸ਼ੀਆ ਕੱਪ ‘ਚ ਹੱਥ ਨਾ ਮਿਲਾਉਣ ‘ਤੇ ਭੜਕਿਆ ਪਾਕਿਸਤਾਨ, ਟੀਮ ਇੰਡੀਆ ਵਿਰੁੱਧ ਚੁੱਕਿਆ ਇਹ ਕਦਮ

Asia Cup 2025: ਏਸ਼ੀਆ ਕੱਪ 2025 ‘ਚ, ਟੀਮ ਇੰਡੀਆ ਨੇ ਨਾ ਸਿਰਫ਼ ਪਾਕਿਸਤਾਨ ਨੂੰ ਹਰਾਇਆ ਹੈ, ਸਗੋਂ ਉਸ ਨੂੰ ਸ਼ਰੇਆਮ ਜ਼ਲੀਲ ਵੀ ਕੀਤਾ ਹੈ। ਟੀਮ ਇੰਡੀਆ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰਕੇ ਅਜਿਹਾ ਕੀਤਾ ਗਿਆ ਹੈ। ਟਾਸ ਦੌਰਾਨ, ਭਾਰਤ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਜੋ ਕੀਤਾ, ਉਹ ਤਾਂ ਕੀਤਾ ਹੀ। ਪਰ, ਇਸ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਏਸ਼ੀਆ ਕੱਪ ‘ਚ ਹੱਥ ਨਾ ਮਿਲਾਉਣ ‘ਤੇ ਭੜਕਿਆ ਪਾਕਿਸਤਾਨ, ਟੀਮ ਇੰਡੀਆ ਵਿਰੁੱਧ ਚੁੱਕਿਆ ਇਹ ਕਦਮ

Asia Cup 2025: ਏਸ਼ੀਆ ਕੱਪ 2025 ‘ਚ, ਟੀਮ ਇੰਡੀਆ ਨੇ ਨਾ ਸਿਰਫ਼ ਪਾਕਿਸਤਾਨ ਨੂੰ ਹਰਾਇਆ ਹੈ, ਸਗੋਂ ਉਸ ਨੂੰ ਸ਼ਰੇਆਮ ਜ਼ਲੀਲ ਵੀ ਕੀਤਾ ਹੈ। ਟੀਮ ਇੰਡੀਆ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰਕੇ ਅਜਿਹਾ ਕੀਤਾ ਗਿਆ ਹੈ। ਟਾਸ ਦੌਰਾਨ, ਭਾਰਤ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਜੋ ਕੀਤਾ, ਉਹ ਤਾਂ ਕੀਤਾ ਹੀ। ਪਰ, ਇਸ ਤੋਂ ਬਾਅਦ, ਜਦੋਂ ਉਹ ਮੈਚ ਜਿੱਤ ਗਏ ਤਾਂ ਵੀ ਭਾਰਤੀ ਖਿਡਾਰੀਆਂ ਨੇ ਵੀ ਪਾਕਿਸਤਾਨੀ ਟੀਮ ਵੱਲ ਕੋਈ ਧਿਆਨ ਨਹੀਂ ਦਿੱਤਾ। ਭਾਰਤੀ ਟੀਮ ਦੇ ਕਿਸੇ ਵੀ ਮੈਂਬਰ ਨੇ ਉਨ੍ਹਾਂ ਨਾਲ ਹੱਥ ਨਹੀਂ ਮਿਲਾਇਆ। ਇਹ ਉਦੋਂ ਹੋਇਆ ਜਦੋਂ ਪਾਕਿਸਤਾਨੀ ਖਿਡਾਰੀ ਖੁਦ ਉਨ੍ਹਾਂ ਨਾਲ ਹੱਥ ਮਿਲਾਉਣ ਲਈ ਬੇਤਾਬ ਸਨ। ਹੁਣ ਭਾਰਤੀ ਖਿਡਾਰੀਆਂ ਦੇ ਹੱਥ ਨਾ ਮਿਲਾਉਣ ਦੀ ਘਟਨਾ ‘ਤੇ ਹੰਗਾਮਾ ਹੋ ਰਿਹਾ ਹੈ। ਇਹ ਵੀ ਖ਼ਬਰ ਹੈ ਕਿ ਪਾਕਿਸਤਾਨ ਕ੍ਰਿਕਟ ਟੀਮ ਨੇ ਵੀ ਇਸ ਸਬੰਧੀ ਟੀਮ ਇੰਡੀਆ ਵਿਰੁੱਧ ਕਦਮ ਚੁੱਕਿਆ ਹੈ।

ਪਾਕਿਸਤਾਨੀ ਟੀਮ ਮੈਨੇਜਰ ਨੇ ਪੀਸੀਬੀ ਦੇ ਕਹਿਣ ‘ਤੇ ਸ਼ਿਕਾਇਤ ਕੀਤੀ

ਹੱਥ ਨਾ ਮਿਲਾਉਣ ਤੋਂ ਨਿਰਾਸ਼ ਹੋ ਕੇ, ਪਾਕਿਸਤਾਨ ਕ੍ਰਿਕਟ ਟੀਮ ਮੈਨੇਜਰ ਨੇ ਪੀਸੀਬੀ ਦੇ ਕਹਿਣ ‘ਤੇ ਭਾਰਤੀ ਟੀਮ ਵਿਰੁੱਧ ਸ਼ਿਕਾਇਤ ਕੀਤੀ ਹੈ। ਰਿਪੋਰਟਾਂ ਅਨੁਸਾਰ, ਪਾਕਿਸਤਾਨ ਟੀਮ ਮੈਨੇਜਰ ਨਵੀਦ ਅਖਤਰ ਚੀਮਾ ਨੇ ਟੀਮ ਇੰਡੀਆ ਦੇ ਅਣਉਚਿਤ ਵਿਵਹਾਰ ਬਾਰੇ ਮੈਚ ਰੈਫਰੀ ਨੂੰ ਸ਼ਿਕਾਇਤ ਕੀਤੀ ਹੈ।

ਇਸ ਤੋਂ ਪਹਿਲਾਂ, ਸੂਰਿਆਕੁਮਾਰ ਯਾਦਵ ਨੇ ਪਹਿਲਗਾਮ ਅੱਤਵਾਦੀ ਹਮਲੇ ‘ਚ ਮਾਰੇ ਗਏ ਮਾਸੂਮ ਲੋਕਾਂ ਨੂੰ ਪਾਕਿਸਤਾਨ ‘ਤੇ ਆਪਣੀ ਜਿੱਤ ਸਮਰਪਿਤ ਕੀਤੀ ਹੈ। ਖ਼ਬਰ ਹੈ ਕਿ ਭਾਰਤੀ ਟੀਮ ਨੂੰ ਪਾਕਿਸਤਾਨ ਦੇ ਟਾਪ ਆਫੀਸ਼ਿਅਲਸ ਤੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਾ ਮਿਲਾਉਣ ਦੀ ਸਖ਼ਤ ਹਦਾਇਤ ਦਿੱਤੀ ਸੀ। ਟੀਮ ਦੇ ਸਾਰੇ ਖਿਡਾਰੀਆਂ ਨੇ ਵੀ ਇਸ ਦੀ ਪਾਲਣਾ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਇਸ ਸਬੰਧੀ ਅੱਧੇ ਘੰਟੇ ਦੀ ਮੀਟਿੰਗ ਵੀ ਹੋਈ ਸੀ।

ਪਾਕਿਸਤਾਨ ‘ਚ ਹੱਥ ਨਾ ਮਿਲਾਉਣ ਨੂੰ ਲੈ ਕੇ ਹੰਗਾਮਾ
ਪਾਕਿਸਤਾਨ ਦੇ ਦਿੱਗਜ ਕ੍ਰਿਕਟਰ ਵੀ ਭਾਰਤੀ ਖਿਡਾਰੀਆਂ ਨਾਲ ਹੱਥ ਨਾ ਮਿਲਾਉਣ ਨੂੰ ਲੈ ਕੇ ਬਹੁਤ ਨਾਰਾਜ਼ ਹਨ। ਉਹ ਭਾਰਤ ਦੇ ਰਵੱਈਏ ਤੋਂ ਖੁਸ਼ ਨਹੀਂ ਹਨ। ਬਾਸਿਤ ਅਲੀ ਨੇ ਕਿਹਾ ਹੈ ਕਿ ਇਹ ਸਿਰਫ਼ ਏਸ਼ੀਆ ਕੱਪ ਹੈ, ਆਈਸੀਸੀ ਟੂਰਨਾਮੈਂਟਾਂ ‘ਚ ਵੀ ਅਜਿਹਾ ਹੀ ਦੇਖਿਆ ਜਾ ਸਕਦਾ ਹੈ। ਕਾਮਰਾਨ ਅਕਮਲ ਨੇ ਵੀ ਇੱਕ ਪਾਕਿਸਤਾਨੀ ਟੀਵੀ ਸ਼ੋਅ ‘ਚ ਬਾਸਿਤ ਅਲੀ ਨਾਲ ਬੈਠੇ ਹੋਏ ਭਾਰਤ ਦੇ ਰਵੱਈਏ ‘ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕ੍ਰਿਕਟ ਦੀ ਬਿਹਤਰੀ ਲਈ ਚੰਗਾ ਨਹੀਂ ਹੈ।

ਰਾਸ਼ਿਦ ਲਤੀਫ ਨੇ ਪੁੱਛਿਆ – ਆਈਸੀਸੀ ਕਿੱਥੇ ਹੈ?
ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਨੇ ਭਾਰਤੀ ਟੀਮ ਦੀ ਕਾਰਵਾਈ ‘ਤੇ ਕਿਹਾ ਕਿ ਅਜਿਹਾ ਕਰਕੇ ਉਨ੍ਹਾਂ ਨੇ ਆਪਣਾ ਅਸਲੀ ਰੰਗ ਦਿਖਾਇਆ ਹੈ। ਰਾਸ਼ਿਦ ਲਤੀਫ ਨੇ ਵੀ ਇਸ ਪੂਰੇ ਮੁੱਦੇ ‘ਤੇ ਆਈਸੀਸੀ ਨੂੰ ਘੇਰਿਆ ਹੈ ਅਤੇ ਪੁੱਛਿਆ ਹੈ ਕਿ ਇਹ ਕਿੱਥੇ ਹੈ?

ਹੱਥ ਨਾ ਮਿਲਾਉਣ ਦੀ ਘਟਨਾ ‘ਤੇ ਪਾਕਿਸਤਾਨ ਦੀ ਨਿਰਾਸ਼ਾ ਤੋਂ ਇਹ ਸਪੱਸ਼ਟ ਹੈ ਕਿ ਉਸ ਨੂੰ ਢੁਕਵਾਂ ਜਵਾਬ ਮਿਲਿਆ ਹੈ। ਭਾਵੇਂ ਪਾਕਿਸਤਾਨ ਦੇ ਕਪਤਾਨ ਸਲਮਾਨ ਆਗਾ ਨਿਰਾਸ਼ਾ ਕਾਰਨ ਮੈਚ ਤੋਂ ਬਾਅਦ ਪੋਸਟ ਮੈਚ ਪ੍ਰਜੈਨਟੇਸ਼ਨ ‘ਚ ਸ਼ਾਮਲ ਨਹੀਂ ਹੋਏ। ਭਾਵੇਂ ਪਾਕਿਸਤਾਨ ਟੀਮ ਦੇ ਕੋਚ ਨੂੰ ਵੀ ਇਸ ਬਾਰੇ ਬੁਰਾ ਲੱਗਿਆ। ਪਰ, ਟੀਮ ਇੰਡੀਆ ਨੇ ਜੋ ਕੀਤਾ ਉਸ ਤੋਂ ਪਤਾ ਚੱਲਿਆ ਕਿ ਪਹਿਲਗਾਮ ‘ਚ ਜੋ ਹੋਇਆ ਉਸ ਨੂੰ ਅਸੀਂ ਭੁੱਲੇ ਨਹੀਂ ਹਾਂ।

Read Latest News and Breaking News at Daily Post TV, Browse for more News

Ad
Ad

Punjab District News