Petrol Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ? ਜਾਣੋ ਅੱਜ ਦੀਆਂ ਤਾਜ਼ਾ ਕੀਮਤਾਂ…
Petrol diesel Prices; ਦੇਸ਼ ਦੇ ਘਰੇਲੂ ਬਾਜ਼ਾਰ ਵਿੱਚ ਸੋਮਵਾਰ, 27 ਜੁਲਾਈ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਹ ਕੀਮਤਾਂ 25 ਮਈ ਨੂੰ ਹੋਏ ਆਖਰੀ ਸੋਧ ਅਨੁਸਾਰ ਹੀ ਬਰਕਰਾਰ ਹਨ। ਹਾਲਾਂਕਿ, ਅਮਰੀਕਾ ਵੱਲੋਂ ਈਰਾਨ ‘ਤੇ ਹਮਲੇ ਰੋਕਣ ਤੋਂ ਬਾਅਦ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮੀ ਦੇਖਣ ਨੂੰ ਮਿਲੀ ਹੈ। ਪਿਛਲੇ ਦੋ ਹਫ਼ਤਿਆਂ ਦੌਰਾਨ ਪੱਛਮੀ ਏਸ਼ੀਆ ਵਿੱਚ ਵਧੇ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਤਾਰ-ਚੜ੍ਹਾਅ ਰਿਹਾ ਸੀ।
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ
ਸੋਮਵਾਰ ਨੂੰ ਗਲੋਬਲ ਬੈਂਚਮਾਰਕ ਬ੍ਰੈਂਟ ਕ੍ਰੂਡ ਦੀ ਕੀਮਤ 5 ਫੀਸਦੀ ਘਟ ਕੇ ਲਗਭਗ 91.89 ਡਾਲਰ ਪ੍ਰਤੀ ਬੈਰਲ ਰਹਿ ਗਈ। ਅਮਰੀਕਾ ਅਤੇ ਈਰਾਨ ਵਿਚਾਲੇ ਹਮਲੇ ਰੁਕਣ ਅਤੇ ਕੂਟਨੀਤਿਕ ਗੱਲਬਾਤ ਦੀਆਂ ਸੰਭਾਵਨਾਵਾਂ ਵਧਣ ਕਾਰਨ ਇਹ ਗਿਰਾਵਟ ਦਰਜ ਕੀਤੀ ਗਈ। ਇਸੇ ਤਰ੍ਹਾਂ ਅਮਰੀਕੀ ਵੈਸਟ ਟੈਕਸਾਸ ਇੰਟਰਮੀਡੀਏਟ (WTI) ਕ੍ਰੂਡ ਵੀ 5.23 ਫੀਸਦੀ ਡਿੱਗ ਕੇ 84.64 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ। ਦੋਵੇਂ ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਇੱਕ ਹਫ਼ਤੇ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈਆਂ ਹਨ।
27 ਜੁਲਾਈ 2026 ਨੂੰ ਪ੍ਰਮੁੱਖ ਸ਼ਹਿਰਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਸ਼ਹਿਰ ਪੈਟਰੋਲ (₹/ਲੀਟਰ) ਡੀਜ਼ਲ (₹/ਲੀਟਰ)
ਨਵੀਂ ਦਿੱਲੀ ₹102.12 ₹95.20
ਕੋਲਕਾਤਾ ₹113.47 ₹99.82
ਮੁੰਬਈ ₹112.40 ₹99.03
ਚੇਨਈ ₹107.87 ₹99.65
ਗੁਰੂਗ੍ਰਾਮ ₹102.75 ₹95.42
ਨੋਇਡਾ ₹101.92 ₹95.40
ਬੈਂਗਲੁਰੂ ₹111.37 ₹99.26
ਭੁਵਨੇਸ਼ਵਰ ₹108.97 ₹100.68
ਚੰਡੀਗੜ੍ਹ ₹101.54 ₹89.47
ਹੈਦਰਾਬਾਦ ₹115.69 ₹103.82
ਜੈਪੁਰ ₹112.66 ₹97.78
ਲਖਨਊ ₹101.77 ₹95.29
ਪਟਨਾ ₹113.37 ₹99.36
ਤਿਰੁਵਨੰਤਪੁਰਮ ₹115.49 ₹104.40
ਅਮਰੀਕਾ-ਈਰਾਨ ਤਣਾਅ ਹੋਇਆ ਘੱਟ
ਮੀਡੀਆ ਰਿਪੋਰਟਾਂ ਮੁਤਾਬਕ ਐਤਵਾਰ ਨੂੰ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਮਾਈਕ ਵਾਲਟਜ਼ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਲੇ ਰੋਕਣ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਕੂਟਨੀਤਿਕ ਗੱਲਬਾਤ ਲਈ ਹੋਰ ਸਮਾਂ ਮਿਲ ਸਕੇ। ਚੀਨ ਦੀ ਅਗਵਾਈ ਹੇਠ ਪਾਕਿਸਤਾਨ ਵਿੱਚ ਰੁਕੀ ਹੋਈ ਸ਼ਾਂਤੀ ਵਾਰਤਾ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਇੱਕ ਈਰਾਨੀ ਅਧਿਕਾਰੀ ਨੇ ਰਾਇਟਰਜ਼ ਨੂੰ ਦੱਸਿਆ ਕਿ ਜੇਕਰ ਵਾਸ਼ਿੰਗਟਨ ਹਮਲੇ ਰੋਕਦਾ ਹੈ ਤਾਂ ਤੇਹਰਾਨ ਵੀ ਤੁਰੰਤ ਆਪਣੀਆਂ ਫੌਜੀ ਕਾਰਵਾਈਆਂ ਬੰਦ ਕਰ ਦੇਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਪੰਦਰਾਂ ਦਿਨਾਂ ਤੋਂ ਦੋਵਾਂ ਪਾਸਿਆਂ ਵੱਲੋਂ ਹੋ ਰਹੇ ਜਵਾਬੀ ਹਮਲਿਆਂ ਕਾਰਨ ਹੋਰਮੁਜ਼ ਜਲਡਮਰੂਮੱਧ ਰਾਹੀਂ ਕਾਰਗੋ ਜਹਾਜ਼ਾਂ ਦੀ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ ਹੈ। ਸ਼ਿਪਿੰਗ ਡਾਟਾ ਕੰਪਨੀ ਕੇਪਲਰ ਦੇ ਅਨੁਸਾਰ, ਹਮਲਿਆਂ ਵਿੱਚ ਵਿਰਾਮ ਦੇ ਬਾਵਜੂਦ ਪਿਛਲੇ ਹਫ਼ਤੇ ਦੇ ਅੰਤ ਵਿੱਚ ਫ਼ਾਰਸ ਦੀ ਖਾੜੀ ਤੋਂ ਹਰ ਰੋਜ਼ 10 ਤੋਂ ਵੀ ਘੱਟ ਵਪਾਰਕ ਜਹਾਜ਼ ਗੁਜ਼ਰੇ।
