Journalism Of Hope
BREAKING NEWS
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਇੱਕ ਵਾਰ ਫਿਰ ਪਾਈ ਸਨਮਾਨ ਰਾਸ਼ੀ....ਪੰਜਾਬ ‘ਚ SIR ਪ੍ਰਕਿਰਿਆ ਮੁਕੰਮਲ ਹੋਣ ਨੇੜੇ, 99 ਫ਼ੀਸਦ ਤੋਂ ਵੱਧ ਕੰਮ ਪੂਰਾ ਹੋਇਆ: ਮੁੱਖ ਚੋਣ ਅਫ਼ਸਰ ਪੰਜਾਬ.....ਪੰਜਾਬ ਦੇ 3 PPS ਅਫਸਰਾਂ ਦੇ ਤਬਾਦਲੇ, ਪੜ੍ਹੋ ਸੂਚੀ.....ਪੁਲਿਸ ਵੱਲੋਂ ਅੰਤਰਰਾਜੀ ਅਸਲਾ ਤਸਕਰੀ ਗਿਰੋਹ ਦਾ ਪਰਦਾਫਾਸ਼, 4 ਗ੍ਰਿਫ਼ਤਾਰ....CM ਭਗਵੰਤ ਮਾਨ ਨੂੰ ਜਾਪਾਨ ਜਾਣ ਦੀ ਮਨਜ਼ੂਰੀ ਨਹੀਂ, ਕੇਂਦਰ ਨੇ ਸੁਰੱਖਿਆ ਕਾਰਨਾਂ ਦਾ ਦਿੱਤਾ ਹਵਾਲਾ....ਪੰਜਾਬ ’ਚ ਰੈਗੂਲਰ DGP ਦੀ ਨਿਯੁਕਤੀ ਦਾ ਮਾਮਲਾ, ਹਾਈਕੋਰਟ ਨੇ ਸਰਕਾਰ ਤੋਂ ਮੰਗਿਆ ਜਵਾਬ

PM ਮੋਦੀ ਨੇ ਕੈਪਟਨ ਸਮਿਤ ਮੱਛਾਰ ਨਾਲ ਕੀਤੀ ਗੱਲਬਾਤ, ਬਹਾਦਰੀ ਦੀ ਕੀਤੀ ਸ਼ਲਾਘਾ

PM Modi spoke with Captain Sumit Machhar: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਲਾਈਦੁਬਈ ਦੇ ਜ਼ਖ਼ਮੀ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਨਾਲ ਫੋਨ ’ਤੇ ਗੱਲਬਾਤ ਕੀਤੀ। ਕੈਪਟਨ ਸਮਿਤ ਦਾ ਸੰਯੁਕਤ ਅਰਬ ਅਮੀਰਾਤ (UAE) ਵਿੱਚ ਇਲਾਜ ਚੱਲ ਰਿਹਾ ਹੈ। ਗੱਲਬਾਤ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਘਟਨਾ ਸਮੇਂ ਦੇ ਆਪਣੇ ਤਜਰਬੇ ਅਤੇ ਹੌਸਲਾ ਬਣਾਈ ਰੱਖਣ […]
By : Updated On: 02 Oct 2026 13:26:PM
PM ਮੋਦੀ ਨੇ ਕੈਪਟਨ ਸਮਿਤ ਮੱਛਾਰ ਨਾਲ ਕੀਤੀ ਗੱਲਬਾਤ, ਬਹਾਦਰੀ ਦੀ ਕੀਤੀ ਸ਼ਲਾਘਾ

PM Modi spoke with Captain Sumit Machhar: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਲਾਈਦੁਬਈ ਦੇ ਜ਼ਖ਼ਮੀ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਨਾਲ ਫੋਨ ’ਤੇ ਗੱਲਬਾਤ ਕੀਤੀ। ਕੈਪਟਨ ਸਮਿਤ ਦਾ ਸੰਯੁਕਤ ਅਰਬ ਅਮੀਰਾਤ (UAE) ਵਿੱਚ ਇਲਾਜ ਚੱਲ ਰਿਹਾ ਹੈ। ਗੱਲਬਾਤ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਘਟਨਾ ਸਮੇਂ ਦੇ ਆਪਣੇ ਤਜਰਬੇ ਅਤੇ ਹੌਸਲਾ ਬਣਾਈ ਰੱਖਣ ਬਾਰੇ ਗੱਲ ਸਾਂਝੀ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ।

ਇਸ਼ਤਿਹਾਰ

ਕੈਪਟਨ ਸਮਿਤ ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ FZ1073 ਉਡਾ ਰਹੇ ਸਨ। ਰਿਪੋਰਟਾਂ ਮੁਤਾਬਕ, ਉਡਾਣ ਦੌਰਾਨ ਉਨ੍ਹਾਂ ਦੇ ਸਹਿ-ਪਾਇਲਟ ਨੇ ਕਥਿਤ ਤੌਰ ’ਤੇ ਜਹਾਜ਼ ਨੂੰ ਹਾਦਸਾਗ੍ਰਸਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਹਾਜ਼ ਆਪਣੀ ਨਿਰਧਾਰਤ ਉਡਾਣ ਉਚਾਈ ਤੋਂ ਅਚਾਨਕ ਹਜ਼ਾਰਾਂ ਫੁੱਟ ਹੇਠਾਂ ਆ ਗਿਆ ਅਤੇ ਕਾਕਪਿਟ ਵਿੱਚ ਦੋਵਾਂ ਪਾਇਲਟਾਂ ਵਿਚਾਲੇ ਹਿੰਸਕ ਝੜਪ ਹੋਈ।

ਖ਼ੂਨ ਨਾਲ ਲੱਥਪੱਥ ਹੋਣ ਦੇ ਬਾਵਜੂਦ ਨਹੀਂ ਹਾਰੇ ਹੌਸਲਾ
ਹਮਲੇ ਵਿੱਚ ਕੈਪਟਨ ਸਮਿਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਪਰ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ। ਰਿਪੋਰਟਾਂ ਅਨੁਸਾਰ, ਜ਼ਖ਼ਮੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਦਾ ਤਰੀਕਾ ਲੱਭਿਆ। ਇਸ ਤੋਂ ਬਾਅਦ ਅੱਗੇ ਬੈਠੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੇ ਕਾਕਪਿਟ ਵਿੱਚ ਪਹੁੰਚ ਕੇ ਹਮਲਾਵਰ ਪਾਇਲਟ ਨੂੰ ਕਾਬੂ ਕੀਤਾ।

ਫਲਾਈਦੁਬਈ ਦੇ ਦੋ ਹੋਰ ਪਾਇਲਟ, ਜੋ ਉਸ ਸਮੇਂ ਡਿਊਟੀ ’ਤੇ ਨਹੀਂ ਸਨ ਪਰ ਜਹਾਜ਼ ਵਿੱਚ ਸਵਾਰ ਸਨ, ਵੀ ਕਾਕਪਿਟ ਵਿੱਚ ਪਹੁੰਚੇ ਅਤੇ ਜਹਾਜ਼ ਦਾ ਕੰਟਰੋਲ ਸੰਭਾਲਿਆ। ਇਸ ਤੋਂ ਬਾਅਦ ਉਡਾਣ ਦਾ ਰੁਖ਼ ਬਦਲ ਕੇ ਸਾਊਦੀ ਅਰਬ ਦੇ ਤਬੂਕ ਹਵਾਈ ਅੱਡੇ ’ਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ।

PM ਮੋਦੀ ਸਮੇਤ ਕਈ ਆਗੂਆਂ ਨੇ ਕੀਤੀ ਸ਼ਲਾਘਾ
ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸਮੇਤ ਕਈ ਆਗੂਆਂ ਨੇ ਕੈਪਟਨ ਸਮਿਤ ਦੀ ਬਹਾਦਰੀ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੈਪਟਨ ਸਮਿਤ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹੌਸਲਾ ਦਿਖਾਇਆ ਅਤੇ 9/11 ਵਰਗੀ ਸੰਭਾਵਿਤ ਤ੍ਰਾਸਦੀ ਨੂੰ ਟਾਲਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸੇ ਦੌਰਾਨ ਗੁਜਰਾਤ ਸਰਕਾਰ ਨੇ ਵੀ ਉਨ੍ਹਾਂ ਨੂੰ ‘ਵਿਸ਼ਿਸ਼ਟ ਗੁਜਰਾਤ ਗੌਰਵ ਪੁਰਸਕਾਰ’ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।

Read Latest News and Breaking News at Daily Post TV, Browse for more News

Ad
Ad

Punjab District News