ਦੇਸ਼ ਦੇ ‘ਚ ਵਧੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨਾਲ ਨਹੀਂ ਵਧੇਗਾ PRTC ਬੱਸਾਂ ਦਾ ਕਿਰਾਇਆ – ਹਰਪਾਲ ਜੁਨੇਜਾ
Patiala AAP demonstratio; ਦੇਸ਼ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਹੋਏ ਵਾਧੇ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਦੁਆਰਾ ਅੱਜ ਪਟਿਆਲਾ ਦੇ ਫੁਹਾਰਾ ਚੌਂਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਦੱਸਿਆ ਕਿ ਇਸ ਵਾਧੇ ਦੇ ਨਾਲ 80 ਲੱਖ ਰੁਪਏ ਤੱਕ ਦਾ ਵਾਧੂ ਬੋਝ ਮਹੀਨੇਵਾਰ ਪੀਆਰਟੀਸੀ ਦੇ ਉੱਪਰ ਪੈਣ ਜਾ ਰਿਹਾ ਹੈ, ਪਰ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਦੁਆਰਾ ਪੀਆਰਟੀਸੀ ਚੈਅਰਮੈਨ ਨੂੰ ਇਹ ਸਖਤ ਸੰਦੇਸ਼ ਦਿੱਤਾ ਹੈ ਕਿ ਕਿਰਾਏ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇ।
ਉਹਨਾਂ ਦੱਸਿਆ ਕਿ ਇਸ ਕੀਮਤਾਂ ਦੇ ਵਾਧੇ ਦੇ ਕਾਰਨ ਪੀਆਰਟੀਸੀ ਦੇ ਕਿਰਾਏ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ ਜੋ ਵੀ ਇਸ ਨਾਲ ਵਾਧੂ ਬੋਝ ਪੀਆਰਟੀਸੀ ਦੇ ਉੱਪਰ ਪਵੇਗਾ ਉਸ ਦੀ ਭਰਭਾਈ ਪੰਜਾਬ ਸਰਕਾਰ ਕਰੇਗੀ। ।
ਦੱਸ ਦੀਏ ਕਿ ਪਟਿਆਲਾ ਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਦੁਆਰਾ ਅੱਜ ਪਟਿਆਲਾ ਦੇ ਫੁਹਾਰਾ ਚੌਂਕ ਵਿਖੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।