ਰਾਹੁਲ ਗਾਂਧੀ ਦੇ ਵਿਚਾਰਾਂ ਨੂੰ ਨੀਤੀਕਤ ਯੋਜਨਾਵਾਂ ਵਿੱਚ ਬਦਲਣ ਵਾਲੀ ਟੀਮ ਵਿੱਚ ਪੰਜਾਬੀ ਨੌਜਵਾਨ ਆਗੂ ਸਮਿਤ ਸਿੰਘ ਮਾਨ ਦੀ ਅਹਿਮ ਭੂਮਿਕਾ: ਸਲਮਾਨ ਖੁਰਸ਼ੀਦ
ਕਾਂਗਰਸ ਦੇ ਰਾਸ਼ਟਰੀ ਬੁਲਾਰੇ ਅਤੇ ਅਮਰਗੜ੍ਹ ਹਲਕਾ ਇੰਚਾਰਜ ਸਮਿਤ ਸਿੰਘ ਮਾਨ ਦੇ ਯਤਨਾਂ ਨੂੰ ਮਿਲੀ ਰਾਸ਼ਟਰੀ ਪਛਾਣ
Contesting Democratic Deficit: ਸਮਿਤ ਸਿੰਘ ਮਾਨ, ਜੋ ਕਿ ਮੌਜੂਦਾ ਸਮੇਂ ਵਿੱਚ ਅਮਰਗੜ੍ਹ ਤੋਂ ਕਾਂਗਰਸ ਦੇ ਹਲਕਾ ਇੰਚਾਰਜ਼, ਕਾਂਗਰਸ ਦੇ ਰਾਸ਼ਟਰੀ ਬੁਲਾਰੇ, ਆਲ ਇੰਡੀਆ ਪ੍ਰੋਫੈਸ਼ਨਲ ਕਾਂਗਰਸ ਦੇ ਸਪੋਰਟਸ ਵਰਟੀਕਲ ਦੇ ਨੈਸ਼ਨਲ ਹੈੱਡ ਤੇ ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਪਰਸਨ ਚਰਨਜੀਤ ਸਿੰਘ ਚੰਨੀ ਦੇ ਮੁੱਖ ਸਲਾਹਕਾਰ ਹਨ, ਵੱਲੋਂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਅਤੇ ‘2024 ਦੀ ਚੋਣ ਮੁਹਿੰਮ’ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਦਾ ਖੁਲਾਸਾ ਸਲਮਾਨ ਖੁਰਸ਼ੀਦ ਵੱਲੋਂ ਉਨ੍ਹਾਂ ਦੀ 15 ਮਈ ਨੂੰ (ਹਾਲ ਹੀ ਵਿੱਚ) ਲੋਕਅਰਪਣ ਹੋਈ ਕਿਤਾਬ ਵਿੱਚ ਕੀਤਾ ਗਿਆ ਹੈ।
ਸਾਬਕਾ ਕੇਂਦਰੀ ਕਾਨੂੰਨ ਮੰਤਰੀ ਤੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਵਾਰ ਰੂਮ ਦਾ ਹਿੱਸਾ ਰਹੇ ਮ੍ਰਿਤੁੰਜੇ ਸਿੰਘ ਯਾਦਵ, ਆਪਣੀ ਸਾਂਝੇ ਤੌਰ ’ਤੇ ਲਿਖੀ ਗਈ ਕਿਤਾਬ ‘Contesting Democratic Deficit: An Inside Story of the 2024 Elections’ ਵਿੱਚ 2024 ਤੱਕ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਭਾਰਤ ਵਿੱਚ ਕੇਂਦਰੀਕ੍ਰਿਤ ਨਿਯੰਤਰਣ ਅਤੇ ਵੰਡਵਾਲੀ ਭਾਸ਼ਾ ਰਾਹੀਂ ਲੋਕਤੰਤਰ ਨੂੰ ਦੇਸ਼ ਵਿੱਚ ਖਾਤਮੇ ਤੱਕ ਪਹੁੰਚਾਉਣ ਤੋਂ ਬਾਅਦ ਰਾਹੁਲ ਗਾਂਧੀ ਵੱਲੋਂ ਦੇਸ਼ ਭਰ ਵਿੱਚ ‘ਭਾਰਤ ਜੋੜੋ ਯਾਤਰਾ’ ਅਤੇ ਇਤਿਹਾਸਕ ‘ਇੰਡੀਆ’ ਗਠਬੰਧਨ ਦੀ ਸਥਾਪਨਾ ਕਰਕੇ ਕਾਂਗਰਸ ਦੀ ਪੁਨਰ ਸੁਰਜੀਤੀ ਤੇ ਸੰਵਿਧਾਨ ਦੀ ਰੱਖਿਆ ਲਈ ਜੋ ਕਾਰਜ ਕੀਤਾ ਗਿਆ ਉਸ ’ਤੇ ਚਾਨਣਾ ਪਾਇਆ ਗਿਆ ਹੈ।

‘ਭਾਰਤ ਜੋੜੋ ਯਾਤਰਾ’ ਅਤੇ ‘2024 ਦੀ ਚੋਣ ਮੁਹਿੰਮ’ ਦਾ ਜ਼ਿਕਰ ਕਰਦਿਆਂ ਸਲਮਾਨ ਖੁਰਸ਼ੀਦ ਲਿਖਦੇ ਹਨ ਕਿ ਰਾਹੁਲ ਗਾਂਧੀ ਵੱਲੋਂ ‘ਭਾਰਤ ਜੋੜੋ ਨਿਆਂ ਯਾਤਰਾ’ ਦੌਰਾਨ ਆਸਾ, ਵਿਸ਼ਵਾਸ ਅਤੇ ਹਮਸਫ਼ਰ ਜਿਹੇ ਮੁੱਖ ਪਹਿਲੂਆਂ ‘ਤੇ ਕੇਂਦਰਤ ਰਹਿ ਕੇ ਆਪਣੇ ਭਾਸ਼ਨਾਂ ਤੇ ਸਰਗਰਮੀਆਂ ਦੀ ਰੂਪ ਰੇਖਾ ਤਿਆਰ ਕੀਤੀ ਗਈ ਤੇ ਨਾਲ ਹੀ ਉਨ੍ਹਾਂ ਵੱਲੋਂ ਇਸ ਗੱਲ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਕਿ ਕਿਸ ਤਰ੍ਹਾਂ ਅੰਕੜਿਆਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਉਹ ਦੇਸ਼ ਦੀ ਅਸਲ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਹੋ ਸਕਣ। ਲੇਖਕ ਦੱਸਦੇ ਹਨ ਕਿ ਅੰਕੜਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਇਸ ਕਾਰਜ ਵਿੱਚ ਰਾਹੁਲ ਗਾਂਧੀ ਦੀ ਕਮਿਊਨਿਕੇਸ਼ਨ ਟੀਮ, ਜਿਸ ਦੀ ਅਗਵਾਈ ਵਾਈ.ਬੀ. ਸ਼੍ਰੀਵਤਸਾ ਅਤੇ ਉਨ੍ਹਾਂ ਦੇ ਸਾਥੀ ਸਮੇਤ ਸਮਿਤ ਸਿੰਘ (ਮਾਨ) ਕਰ ਰਹੇ ਸਨ, ਨੇ ਅਹਿਮ ਭੂਮਿਕਾ ਨਿਭਾਈ। ਨਾਲ ਹੀ ਇਸ ਟੀਮ ਨੇ ਰਾਹੁਲ ਗਾਂਧੀ ਦੇ ਵਿਚਾਰਾਂ ਅਤੇ ਨਜ਼ਰੀਏ ਨੂੰ ਵਿਸ਼ਤ੍ਰਿਤ ਅਤੇ ਕਾਰਗਰ ਯੋਜਨਾਵਾਂ ਵਿੱਚ ਬਦਲਣ ’ਤੇ ਕੰਮ ਕੀਤਾ ਤੇ ਉਸ ਨੂੰ ਪੂਰੇ ਦੇਸ਼ ਵਿੱਚ ਪਹੁੰਚਾਇਆ।
ਸਮਿਤ ਸਿੰਘ ਮਾਨ ਪੂਰੇ ਪੰਜਾਬ ਵਿੱਚੋਂ ਇਕਲੌਤੇ ਅਜਿਹੇ ਸ਼ਖਸ਼ ਹਨ ਜਿਨ੍ਹਾਂ ਨੇ ‘ਭਾਰਤ ਜੋੜੋ ਨਿਆਂ ਯਾਤਰਾ’ ਤੇ ‘2024 ਦੀ ਚੋਣ ਮੁਹਿੰਮ’ ਵਿੱਚ ਰਾਹੁਲ ਗਾਂਧੀ ਦੇ ਟੀਮ ਮੈਂਬਰ ਵਜੋਂ ਅਜਿਹੀ ਅਹਿਮ ਭੂਮੀਕਾ ਨਿਭਾਈ। ਹਲਕਾ ਅਮਰਗੜ੍ਹ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਅਮਰਗੜ੍ਹ ਦੇ ਕਾਂਗਰਸ ਦੇ ਨੌਜਵਾਨ ਆਗੂ ਤੇ ਹਲਕਾ ਇੰਚਾਰਜ਼ ਸਮਿਤ ਸਿੰਘ ਮਾਨ ਵੱਲੋਂ ਦੇਸ਼ ਦੀ ਸਿਆਸਤ ਵਿੱਚ ਕਾਂਗਰਸ ਲਈ ਅਜਿਹੀਆਂ ਸੇਵਾਵਾਂ ਦਿੱਤੀਆਂ ਗਈਆਂ ਹਨ।
ਮੌਜੂਦਾ ਸਮੇਂ ਵਿੱਚ ਵੀ ਸਮਿਤ ਸਿੰਘ ਮਾਨ ਹਲਕੇ ਵਿੱਚ ਵਿਚਰਣ ਤੋਂ ਲੈ ਕੇ ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਪਰਸਨ ਦੇ ਮੁੱਖ ਸਲਾਹਕਾਰ ਵਜੋਂ ਐੱਮ.ਐੱਸ.ਪੀ. ਦੀ ਗਰੰਟੀ, ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਕਰਜ਼ ਮਾਫ਼ੀ, ਦੇਸ਼ ਦੀ ਕਿਸਾਨਾਂ ਲਈ ਯੂਨੀਵਰਸਲ ਬੀਮਾ ਯੋਜਨਾ ਵਰਗੀਆਂ ਅਹਿਮ ਸਿਫ਼ਾਰਸ਼ਾਂ ਕਰਨ ਤੱਕ ਹਰ ਵੇਲੇ ਅਣਥੱਕ ਹੋ ਕੇ ਲੋਕਾਂ ਲਈ ਕੰਮ ਕਰਦੇ ਨਜ਼ਰ ਆਉਂਦੇ ਹਨ। ਕਾਂਗਰਸ ਦੇ ਰਾਸ਼ਟਰੀ ਬੁਲਾਰੇ ਵਜੋਂ ਜਦੋਂ ਉਹ ਰਾਸ਼ਟਰੀ ਚੈਨਲਾਂ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੁੰਦੇ ਹਨ ਤਾਂ ਉਹ ਦੇਸ਼ ਦੀ ਰਾਜਨੀਤੀ ਦਾ ਅਸਲ ਪੱਖ ਬਾਖੂਬੀ ਦੇਸ-ਵਾਸੀਆਂ ਅੱਗੇ ਪੇਸ਼ ਕਰਦੇ ਹਨ।
ਇੱਥੇ ਇਹ ਵੀ ਦੱਸਣ ਯੋਗ ਹੈ ਕਿ ਵਿਸ਼ਵ ਦੀ ਇੱਕ ਨੰਬਰ ਦੀ ਯੂਨੀਵਰਸਿਟੀ ਔਕਸਫੋਰਡ ਤੋਂ ਪੜ੍ਹੇ ਸਮਿਤ ਸਿੰਘ ਮਾਨ ਬਤੌਰ ਅੰਤਰਰਾਸ਼ਟਰੀ ਖਿਡਾਰੀ ਪੰਜਾਬ ਤੇ ਦੇਸ਼ ਦਾ ਮਾਨ ਵੀ ਵਧਾ ਚੁੱਕੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਹਲਕਾ ਅਮਰਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜਨ ਤੋਂ ਪਹਿਲਾ ਸਮਿਤ ਸਿੰਘ ਮਾਨ ਪੰਜਾਬ ਸਰਕਾਰ ਨਾਲ ਬਤੌਰ ਲੋਕ ਨੀਤੀ ਸਲਾਹਕਾਰ ਕੰਮ ਕਰ ਚੁੱਕੇ ਹਨ।
ਅੱਜ ਜਿੱਥੇ ਹਰ ਦੇਸ਼ਵਾਸੀ ਸੋਚਦਾ ਹੈ ਕਿ ਸਾਨੂੰ ਸਿਆਸਤ ਵਿੱਚ ਸਮੇਂ ਦੇ ਹਾਣੀ ਆਗੂਆਂ ਦੀ ਲੋੜ ਹੈ ਉੱਥੇ ਸਮੀਤ ਸਿੰਘ ਮਾਨ ਉਨ੍ਹਾਂ ਨੌਜਵਾਨਾਂ ਲਈ ਇੱਕ ਮਿਸਾਲ ਤੋਂ ਘੱਟ ਨਹੀਂ ਜੋ ਰਾਜਨੀਤੀ ਦੇ ਖੇਤਰ ਵਿੱਚ ਜਾ ਕੇ ਦੇਸ਼ ਸੇਵਾ ਕਰਨੀ ਚਾਹੁੰਦੇ ਹਨ।