Journalism Of Hope
BREAKING NEWS
ਚੰਡੀਗੜ੍ਹ ’ਚ ਅੱਜ ਤੋਂ ਕਿਸਾਨ ਲਾਉਣਗੇ ਪੱਕਾ ਮੋਰਚਾ.....ਅੰਮ੍ਰਿਤਸਰ ਦੇ ਮਸ਼ਹੂਰ ‘ਕਾਲੇ ਕੁਲਚਿਆਂ ਵਾਲੇ’ ’ਤੇ GST ਵਿਭਾਗ ਦੀ ਰੇਡ.....ਥਾਣੇ ਦੇ ਬਾਹਰ ਬੰਬ ਧਮਾਕਾ ਮਾਮਲੇ ’ਚ NIA ਦਾ ਵੱਡਾ ਐਕਸ਼ਨ, ਪੰਜਾਬ ਦੇ 3 ਗੈਂਗਸਟਰ ਗ੍ਰਿਫ਼ਤਾਰ.......ਅੱਜ 1 ਸਤੰਬਰ ਤੋਂ ਵੱਡੇ ਬਦਲਾਅ: ਕਮਰਸ਼ੀਅਲ ਸਿਲੰਡਰ ਮਹਿੰਗਾ, ਦੁੱਧ ਦੇ ਰੇਟ ਵਧੇ; ਟਾਟਾ-ਹੁੰਡਈ ਦੀਆਂ ਕਾਰਾਂ ਵੀ ਮਹਿੰਗੀਆਂ.......ਵਿਆਹ ਤੋਂ ਸਿਰਫ਼ 5 ਮਹੀਨੇ ਬਾਅਦ ਰੈਪਰ ਬਾਦਸ਼ਾਹ-ਈਸ਼ਾ ਰਿਖੀ ਹੋ ਰਹੇ ਵੱਖ !.....ਨੇਪਾਲ ਹੜ੍ਹ ਨਾਲ ਤਬਾਹ ਘਰ ’ਚੋਂ ਮਿਲੀਆਂ 24 ਲਾਸ਼ਾਂ, ਮ੍ਰਿਤਕਾਂ ਦੀ ਗਿਣਤੀ 955 ਹੋਈ.....ਅੱਜ ਤੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਵੱਡਾ ਬਦਲਾਅ, ਹੁਣ ਬੋਰਡਿੰਗ ਪਾਸ ’ਤੇ ਨਹੀਂ ਲੱਗੇਗੀ ਇਮੀਗ੍ਰੇਸ਼ਨ ਸਟੈਂਪ......

ਕੈਨੇਡਾ ’ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

Punjabi youth shot dead in Canada: ਪਠਾਨਕੋਟ: ਪਠਾਨਕੋਟ ਦੇ ਇੱਕ 24 ਸਾਲਾ ਨੌਜਵਾਨ ਦੀ ਕੈਨੇਡਾ ਦੇ ਕੈਲਗਰੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਹਰਜਸ ਸਿੰਘ ਵਜੋਂ ਹੋਈ ਹੈ, ਜੋ ਪਠਾਨਕੋਟ ਦੇ ਸੁੰਦਰ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਹਰਜਸ ਸਿੰਘ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਰੁਜ਼ਗਾਰ […]
Ranjit Singh
By : Updated On: 01 Sep 2026 14:04:PM
ਕੈਨੇਡਾ ’ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

Punjabi youth shot dead in Canada: ਪਠਾਨਕੋਟ: ਪਠਾਨਕੋਟ ਦੇ ਇੱਕ 24 ਸਾਲਾ ਨੌਜਵਾਨ ਦੀ ਕੈਨੇਡਾ ਦੇ ਕੈਲਗਰੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਹਰਜਸ ਸਿੰਘ ਵਜੋਂ ਹੋਈ ਹੈ, ਜੋ ਪਠਾਨਕੋਟ ਦੇ ਸੁੰਦਰ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਹਰਜਸ ਸਿੰਘ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਰੁਜ਼ਗਾਰ ਦੀ ਭਾਲ ਵਿੱਚ ਅਮਰੀਕਾ ਗਿਆ ਸੀ ਅਤੇ ਉੱਥੇ ਇੱਕ ਸਟੋਰ ਵਿੱਚ ਕੰਮ ਕਰਦਾ ਸੀ। ਕਿਸੇ ਕੰਮ ਦੇ ਸਿਲਸਿਲੇ ਵਿੱਚ ਉਹ ਕੈਨੇਡਾ ਦੇ ਕੈਲਗਰੀ ਪਹੁੰਚਿਆ ਸੀ। ਇਸ ਦੌਰਾਨ ਉਸ ’ਤੇ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ।

ਇਸ਼ਤਿਹਾਰ

ਕੈਲਗਰੀ ਦੇ ਕਾਰਨਸਟੋਨ ਬੁਲੇਵਾਰਡ ’ਚ ਹੋਈ ਫਾਇਰਿੰਗ
ਇਹ ਘਟਨਾ ਕੈਲਗਰੀ ਦੇ ਕਾਰਨਸਟੋਨ ਬੁਲੇਵਾਰਡ ਐਨ.ਈ. ਦੇ 1100 ਬਲਾਕ ਵਿੱਚ ਵਾਪਰੀ। ਕੈਲਗਰੀ ਪੁਲਿਸ ਮੁਤਾਬਕ 30 ਅਗਸਤ ਨੂੰ ਰਾਤ ਕਰੀਬ 12:55 ਵਜੇ ਇਲਾਕੇ ਵਿੱਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ, ਜਿੱਥੇ ਹਰਜਸ ਸਿੰਘ ਮ੍ਰਿਤਕ ਹਾਲਤ ਵਿੱਚ ਮਿਲਿਆ। ਪੁਲਿਸ ਦੀ ਹੋਮਿਸਾਈਡ ਯੂਨਿਟ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕਿਸੇ ਵੀ ਸ਼ੱਕੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਘਰ ’ਚ ਮਾਤਮ ਦਾ ਮਾਹੌਲ
ਹਰਜਸ ਸਿੰਘ ਦੀ ਮੌਤ ਦੀ ਖ਼ਬਰ ਜਿਵੇਂ ਹੀ ਪਠਾਨਕੋਟ ਸਥਿਤ ਪਰਿਵਾਰ ਨੂੰ ਮਿਲੀ ਤਾਂ ਘਰ ਵਿੱਚ ਸੋਗ ਛਾ ਗਿਆ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਲੋੜੀਂਦੀ ਮਦਦ ਕੀਤੀ ਜਾਵੇ।

ਪੁਲਿਸ ਨੇ ਲੋਕਾਂ ਤੋਂ ਮੰਗੀ ਜਾਣਕਾਰੀ
ਕੈਲਗਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਗੋਲੀਕਾਂਡ ਨਾਲ ਸਬੰਧਤ ਕੋਈ ਜਾਣਕਾਰੀ, ਵੀਡੀਓ ਜਾਂ ਹੋਰ ਸਬੂਤ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ। ਪੁਲਿਸ ਨੇ ਜਾਣਕਾਰੀ ਦੇਣ ਲਈ 403-266-1234 ਨੰਬਰ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਕ੍ਰਾਈਮ ਸਟਾਪਰਜ਼ ਰਾਹੀਂ ਗੁਪਤ ਤੌਰ ’ਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਫਿਲਹਾਲ ਪੁਲਿਸ ਵੱਲੋਂ ਹੱਤਿਆ ਦੇ ਕਾਰਨਾਂ ਅਤੇ ਮੁਲਜ਼ਮ ਦੀ ਪਛਾਣ ਸਬੰਧੀ ਜਾਂਚ ਜਾਰੀ ਹੈ।

Read Latest News and Breaking News at Daily Post TV, Browse for more News

Ad
Ad

Punjab District News