Journalism Of Hope
BREAKING NEWS
ਪੰਜਾਬ ਕੈਬਨਿਟ ਵੱਲੋਂ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੀ ਨਿਯੁਕਤੀ ਖ਼ਿਲਾਫ਼ ਮਤਾ ਪਾਸ......ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਮਿਲਿਆ ਨਵਾਂ ਚੀਫ਼ ਜਸਟਿਸ, ਕੇਂਦਰ ਵੱਲੋਂ ਨੋਟੀਫਿਕੇਸ਼ਨ ਜਾਰੀ....ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ ਸਚਿਨ ਪਾਇਲਟ, ਬਘੇਲ ਦੀ ਛੁੱਟੀ......ਪੰਜਾਬ ਸਮੇਤ 4 ਸੂਬਿਆਂ ਵਿੱਚ ਦਸੰਬਰ ਤੋਂ ਸ਼ੁਰੂ ਹੋਵੇਗੀ ਮਰਦਮਸ਼ੁਮਾਰੀ.....ਪੰਜਾਬ ਵਿੱਚ ਸਵਾਈਨ ਫਲੂ ਦੇ ਮਾਮਲੇ ਵਧੇ, ਇੱਕ ਸ਼ੱਕੀ ਮਰੀਜ਼ ਦੀ ਮੌਤ.....ਅੰਮ੍ਰਿਤਸਰ ਦੀ ਸਿੱਖ ਲੜਕੀ ਦਾ ਲੰਡਨ ਵਿੱਚ ਧਰਮ ਪਰਿਵਰਤਨ !, 2 ਪਤਨੀਆਂ ਵਾਲੇ ਨਾਲ ਕਰਵਾਇਆ ਵਿਆਹ.....ਲਹਿਰਾਗਾਗਾ ’ਚ ਸਾਬਕਾ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ....ਕੰਮ ਤੋਂ ਘਰ ਪਰਤ ਰਹੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ.....

ਕੈਨੇਡਾ ’ਚ ਪਹਿਲੀ ਵਾਰ ਫ੍ਰੈਂਚ ਭਾਸ਼ਾ ਵਿੱਚ ਸਿੱਖ ਧਰਮ ਦੀ ਪੜ੍ਹਾਈ

Sikhism taught in French in Canada: ਨਵੀਂ ਦਿੱਲੀ: ਕੈਨੇਡਾ ਦੇ ਕਿਊਬੈਕ ਸੂਬੇ ਦੀ ਪ੍ਰਸਿੱਧ ਯੂਨੀਵਰਸਿਟੀ ਆਫ਼ ਮੋਂਟਰੀਅਲ ਨੇ ਸਿੱਖ ਧਰਮ ਅਤੇ ਵਿਰਾਸਤ ਦੇ ਅਕੈਡਮਿਕ ਅਧਿਐਨ ਵੱਲ ਅਹਿਮ ਕਦਮ ਚੁੱਕਿਆ ਹੈ। ਯੂਨੀਵਰਸਿਟੀ ਵੱਲੋਂ ਫ੍ਰੈਂਚ ਭਾਸ਼ਾ ਵਿੱਚ ‘ਸਿੱਖ ਸਟੱਡੀਜ਼ ਇਨ ਫ੍ਰੈਂਚ’ ਨਾਮ ਨਾਲ ਗ੍ਰੈਜੂਏਟ ਪੱਧਰ ਦਾ ਕੋਰਸ ਸ਼ੁਰੂ ਕੀਤਾ ਗਿਆ ਹੈ। ਇਸ ਦੀਆਂ ਕਲਾਸਾਂ 2 ਸਤੰਬਰ ਤੋਂ […]
Ranjit Singh
By : Published: 06 Sep 2026 18:51:PM
ਕੈਨੇਡਾ ’ਚ ਪਹਿਲੀ ਵਾਰ ਫ੍ਰੈਂਚ ਭਾਸ਼ਾ ਵਿੱਚ ਸਿੱਖ ਧਰਮ ਦੀ ਪੜ੍ਹਾਈ
  • ਯੂਨੀਵਰਸਿਟੀ ਆਫ਼ ਮੋਂਟਰੀਅਲ ਨੇ ਸ਼ੁਰੂ ਕੀਤਾ ਗ੍ਰੈਜੂਏਟ ਕੋਰਸ, ਮਾਸਟਰਜ਼ ਤੇ ਡਾਕਟ੍ਰੇਟ ਦੇ ਵਿਦਿਆਰਥੀ ਕਰ ਸਕਣਗੇ ਅਧਿਐਨ

Sikhism taught in French in Canada: ਨਵੀਂ ਦਿੱਲੀ: ਕੈਨੇਡਾ ਦੇ ਕਿਊਬੈਕ ਸੂਬੇ ਦੀ ਪ੍ਰਸਿੱਧ ਯੂਨੀਵਰਸਿਟੀ ਆਫ਼ ਮੋਂਟਰੀਅਲ ਨੇ ਸਿੱਖ ਧਰਮ ਅਤੇ ਵਿਰਾਸਤ ਦੇ ਅਕੈਡਮਿਕ ਅਧਿਐਨ ਵੱਲ ਅਹਿਮ ਕਦਮ ਚੁੱਕਿਆ ਹੈ। ਯੂਨੀਵਰਸਿਟੀ ਵੱਲੋਂ ਫ੍ਰੈਂਚ ਭਾਸ਼ਾ ਵਿੱਚ ‘ਸਿੱਖ ਸਟੱਡੀਜ਼ ਇਨ ਫ੍ਰੈਂਚ’ ਨਾਮ ਨਾਲ ਗ੍ਰੈਜੂਏਟ ਪੱਧਰ ਦਾ ਕੋਰਸ ਸ਼ੁਰੂ ਕੀਤਾ ਗਿਆ ਹੈ। ਇਸ ਦੀਆਂ ਕਲਾਸਾਂ 2 ਸਤੰਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਇਹ ਪ੍ਰੋਗਰਾਮ ਮਾਸਟਰਜ਼ ਤੇ ਡਾਕਟ੍ਰੇਟ ਦੇ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ।

ਇਸ਼ਤਿਹਾਰ

ਇਸ ਪਹਿਲਕਦਮੀ ਵਿੱਚ ਮੋਂਟਰੀਅਲ ਦੇ ਕਾਰੋਬਾਰੀ ਬਲਜੀਤ ਸਿੰਘ ਚੱਢਾ ਅਤੇ ਉਨ੍ਹਾਂ ਦੀ ਪਤਨੀ ਮਨਦੀਪ ‘ਰੋਸ਼ੀ’ ਕੌਰ ਚੱਢਾ ਦਾ ਵਿਸ਼ੇਸ਼ ਯੋਗਦਾਨ ਦੱਸਿਆ ਗਿਆ ਹੈ। ਉਨ੍ਹਾਂ ਮੁਤਾਬਕ, ਫ੍ਰੈਂਚ ਭਾਸ਼ਾ ਵਿੱਚ ਸਿੱਖ ਧਰਮ ਅਤੇ ਸਿੱਖ ਵਿਰਾਸਤ ’ਤੇ ਗ੍ਰੈਜੂਏਟ ਪੱਧਰ ਦਾ ਅਕੈਡਮਿਕ ਕੋਰਸ ਸ਼ੁਰੂ ਹੋਣਾ ਇੱਕ ਮਹੱਤਵਪੂਰਨ ਉਪਰਾਲਾ ਹੈ।

ਇਸ ਕੋਰਸ ਰਾਹੀਂ ਫ੍ਰੈਂਚ ਭਾਸ਼ਾ ਵਿੱਚ ਖੋਜ ਕਰਨ ਵਾਲੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਸਿੱਖ ਧਰਮ ਨੂੰ ਸਮਝਣ ਲਈ ਨਵਾਂ ਅਕੈਡਮਿਕ ਮੰਚ ਮਿਲੇਗਾ। ਕੋਰਸ ਦੀ ਅਕੈਡਮਿਕ ਨਿਗਰਾਨੀ ਦੱਖਣੀ ਏਸ਼ੀਆਈ ਪਰੰਪਰਾਵਾਂ ਅਤੇ ਸੱਭਿਆਚਾਰ ਦੀ ਮਾਹਿਰ ਪ੍ਰੋਫੈਸਰ ਡਾਇਨਾ ਦਿਮਿਤਰੋਵਾ ਕਰ ਰਹੇ ਹਨ। ਉਹ ਰਾਇਲ ਸੁਸਾਇਟੀ ਆਫ਼ ਕੈਨੇਡਾ ਦੀ ਫੈਲੋ ਹਨ ਅਤੇ ਹੇਡਲਬਰਗ ਯੂਨੀਵਰਸਿਟੀ ਤੋਂ ਸਾਊਥ ਏਸ਼ੀਅਨ ਸਟੱਡੀਜ਼ ਵਿੱਚ ਡਾਕਟਰੇਟ ਕਰ ਚੁੱਕੇ ਹਨ।

ਸਿੱਖ ਇਤਿਹਾਸ ਤੋਂ ਲੈ ਕੇ ਆਧੁਨਿਕ ਦੌਰ ਤੱਕ ਹੋਵੇਗੀ ਪੜ੍ਹਾਈ
ਕੋਰਸ ਵਿੱਚ ਸਿੱਖ ਇਤਿਹਾਸ, ਗੁਰਬਾਣੀ, ਧਾਰਮਿਕ ਰਹਿਤ-ਮਰਿਆਦਾ, ਸਿੱਖ ਸਿਧਾਂਤ ਅਤੇ ਦਰਸ਼ਨ ਸਮੇਤ ਵੱਖ-ਵੱਖ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬ੍ਰਿਟਿਸ਼ ਦੌਰ ਦਾ ਸਿੱਖ ਪਰੰਪਰਾ ’ਤੇ ਪ੍ਰਭਾਵ, ਰਾਸ਼ਟਰਵਾਦੀ ਲਹਿਰਾਂ, ਵਿਸ਼ਵ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਅਤੇ ਸਿਨੇਮਾ ਵਿੱਚ ਸਿੱਖ ਪਛਾਣ ਦੀ ਪੇਸ਼ਕਾਰੀ ਵਰਗੇ ਵਿਸ਼ਿਆਂ ਦਾ ਵੀ ਅਧਿਐਨ ਕਰਵਾਇਆ ਜਾਵੇਗਾ।

Read Latest News and Breaking News at Daily Post TV, Browse for more News

Ad
Ad

Punjab District News